AI ਸਾਖਰਤਾ ਕਿਉਂ ਨਵੀਂ ਸੁਰੱਖਿਆ ਜ਼ਰੂਰਤ ਹੈ
17 ਅਗਸਤ 2026
ਡਿਜੀਟਲ ਸੰਸਾਰ ਵਿੱਚ ਨੌਜਵਾਨਾਂ ਨੂੰ ਪ੍ਰਫੁੱਲਤ ਹੋਣ ਵਿੱਚ ਮਦਦ ਕਰਨ ਵਿੱਚ ਉਨ੍ਹਾਂ ਸਰਲ ਬਿਰਤਾਂਤਾਂ ਤੋਂ ਪਰੇ ਦੇਖਣਾ ਸ਼ਾਮਲ ਹੈ ਜੋ ਆਨਲਾਈਨ ਜੀਵਨ ਨੂੰ ਜਾਂ ਤਾਂ ਸੁਭਾਵਕ ਤੌਰ 'ਤੇ ਚੰਗਾ ਜਾਂ ਸੁਭਾਵਕ ਤੌਰ 'ਤੇ ਮਾੜਾ ਦਰਸਾਉਂਦੇ ਹਨ। ਸਾਨੂੰ ਇਹ ਸਮਝਣ ਲਈ ਨਵੀਂ ਪੀੜ੍ਹੀ ਦੇ ਪ੍ਰਮਾਣਿਕ, ਰੋਜ਼ਮੱਰਾ ਦੇ ਤਜ਼ਰਬਿਆਂ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਹੜੀ ਚੀਜ਼ ਪ੍ਰਫੁੱਲਤ ਕਰਦੀ ਹੈ। ਜਿਵੇਂ ਕਿ ਅਸੀਂ ਜਨਰੇਟਿਵ AI ਦੇ ਤੇਜ਼ੀ ਨਾਲ ਹੁੰਦੇ ਵਿਕਾਸ ਵਾਲੇ ਨਵੇਂ ਯੁੱਗ ਵਿੱਚ ਦਾਖਲ ਹੁੰਦੇ ਹਾਂ, ਉਦੇਸ਼ ਖੋਜ ਵਿੱਚ ਸਾਡੇ ਸੁਰੱਖਿਆ ਕੰਮ ਨੂੰ ਅਧਾਰਿਤ ਕਰਨ ਦੀ ਸਾਡੀ ਵਚਨਬੱਧਤਾ ਪਹਿਲਾਂ ਨਾਲੋਂ ਵਧੇਰੇ ਮਹੱਤਵਪੂਰਨ ਹੈ – ਅਤੇ ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗੀ ਕਿ Snapchat ਪ੍ਰਮਾਣਿਕਤਾ, ਮੇਲਜੋਲ, ਆਪਣੇਪਣ ਅਤੇ ਮਹੱਤਤਾ 'ਤੇ ਕੇਂਦਰਿਤ ਸੰਚਾਰ ਸੇਵਾ ਬਣੇ।
ਅੱਜ, ਅਸੀਂ ਸਾਡੇ ਡਿਜੀਟਲ ਤੰਦਰੁਸਤੀ ਸੂਚਕਾਂਕ (DWBI) ਅਧਿਐਨ ਦੇ ਪੰਜਵੇਂ ਅਤੇ ਆਖਰੀ ਸਾਲ ਦੀਆਂ ਕੁਝ ਨਵੀਆਂ ਅੰਦਰੂਨੀ-ਝਾਤਾਂ ਨੂੰ ਸਾਂਝਾ ਕਰ ਰਹੇ ਹਾਂ, ਖਾਸ ਕਰਕੇ ਉਹ ਨਤੀਜੇ ਜੋ AI ਵੱਲੋਂ ਤਿਆਰ ਕੀਤੀ ਜਾਂਦੀ ਸਮੱਗਰੀ ਦੇ ਬਦਲਦੇ ਰੂਪ ਅਤੇ ਆਪਸੀ ਰਿਸ਼ਤਿਆਂ 'ਤੇ ਇਸਦੇ ਪੈਣ ਵਾਲੇ ਅਸਰ 'ਤੇ ਧਿਆਨ ਦਵਾਉਂਦੇ ਹਨ।
ਪਿਛਲੇ ਪੰਜ ਸਾਲਾਂ ਤੋਂ Snap ਨੇ ਨਵੀਂ ਪੀੜ੍ਹੀ ਦੀ ਆਨਲਾਈਨ ਮਨੋਵਿਗਿਆਨਕ ਤੰਦਰੁਸਤੀ ਦੀ ਨਿਗਰਾਨੀ ਕਰਨ ਅਤੇ ਮਾਪਣ ਵਿੱਚ ਮਦਦ ਕਰਨ ਲਈ ਪਲੇਟਫਾਰਮ-ਨਿਰਪੱਖ ਖੋਜ ਕੀਤੀ। ਅਸੀਂ ਇਹ ਸਰਵੇਖਣ ਨੌਜਵਾਨਾਂ ਦੀਆਂ ਡਿਜੀਟਲ ਆਦਤਾਂ ਅਤੇ ਅਭਿਆਸਾਂ ਬਾਰੇ ਗਲੋਬਲ ਸਬੂਤ ਅਧਾਰ ਨੂੰ ਸ਼ਾਮਲ ਕਰਨ ਲਈ ਕਰਦੇ ਹਾਂ ਅਤੇ ਇਹ ਉਭਰਦੀਆਂ ਚਿੰਤਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰਦਾ ਹੈ ਤਾਂ ਜੋ ਮਾਂ-ਪਿਓ, ਸਿੱਖਿਅਕ, ਤਕਨਾਲੋਜੀ ਕੰਪਨੀਆਂ, ਸਰਕਾਰਾਂ ਅਤੇ ਸਿਵਲ ਸੁਸਾਇਟੀ ਜੋਖਮ ਨੂੰ ਘਟਾਉਣ, ਸੰਭਾਵੀ ਨੁਕਸਾਨ ਨੂੰ ਘਟਾਉਣ ਅਤੇ ਦੁਬਾਰਾ ਹੋਣ ਨੂੰ ਰੋਕਣ ਲਈ ਇਕੱਠੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਣ। DWBI Snapchat ਸਮੇਤ ਕਿਸੇ ਵੀ ਇਕੋ ਪਲੇਟਫ਼ਾਰਮ 'ਤੇ ਧਿਆਨ ਦੇਣ ਦੀ ਬਜਾਏ ਵਿਆਪਕ ਡਿਜੀਟਲ ਮਾਹੌਲ ਸਬੰਧੀ ਛੇ ਦੇਸ਼ਾਂ ਦੇ 13 ਤੋਂ 24 ਸਾਲ ਵਾਲਿਆਂ ਦੇ ਤਜ਼ਰਬਿਆਂ ਦੀ ਜਾਂਚ ਕਰਦਾ ਹੈ। ਆਸਟ੍ਰੇਲੀਆ, ਫਰਾਂਸ, ਜਰਮਨੀ, ਭਾਰਤ, ਯੂਕੇ ਅਤੇ ਅਮਰੀਕਾ ਦੀਆਂ ਤਾਜ਼ਾ ਲੱਭਤਾਂ ਵਿੱਚ ਨਵੀਂ ਪੀੜ੍ਹੀ ਵਿੱਚ ਡੀਪਫੇਕ ਤਸਵੀਰਾਂ ਦੀ ਸਿਰਜਣਾ ਅਤੇ ਵੰਡ ਬਾਰੇ ਨਵੀਆਂ ਅੰਦਰੂਨੀ-ਝਾਤਾਂ ਸ਼ਾਮਲ ਹਨ।
AI ਬਾਰੇ ਜਨਤਕ ਰਾਏ ਅਕਸਰ ਬੇਰੋਕ ਆਸ਼ਾਵਾਦ ਅਤੇ ਡੂੰਘੀ ਚਿੰਤਾ ਦੇ ਦੁਆਲੇ ਘੁੰਮਦੀ ਹੈ। ਕਿਸੇ ਵੀ ਪੱਖ 'ਤੇ ਭਰੋਸਾ ਕਰਨ ਦੀ ਬਜਾਏ DWBI ਦੀਆਂ ਤਾਜ਼ਾ ਲੱਭਤਾਂ ਨੇ ਇਸ ਬਾਰੇ ਸਬੂਤ-ਅਧਾਰਿਤ ਦ੍ਰਿਸ਼ਟੀਕੋਣ ਦਿੱਤਾ ਹੈ ਕਿ ਛੇ ਭੂਗੋਲਿਕ ਖੇਤਰਾਂ ਵਿੱਚ 13 ਤੋਂ 24 ਸਾਲ ਦੇ ਬੱਚੇ ਜਨਰੇਟਿਵ AI ਨਾਲ ਕਿਵੇਂ ਜੁੜ ਰਹੇ ਹਨ। ਉਹ ਲੱਭਤਾਂ ਗੁੰਝਲਦਾਰ ਅਤੇ ਕਈ ਵਾਰ ਡੀਪਫੇਕ ਸਬੰਧਿਤ ਹਾਣੀਆਂ-ਤੋਂ-ਹਾਣੀਆਂ ਦੀਆਂ ਅੰਤਰਕਿਰਿਆਵਾਂ ਦਾ ਚਿੰਤਾਜਨਕ ਰੂਪ ਪ੍ਰਗਟ ਕਰਦੀਆਂ ਹਨ। ਉਦਾਹਰਨ ਲਈ:
13 ਤੋਂ 24 ਸਾਲ ਦੀ ਉਮਰ ਦੇ ਲਗਭਗ ਇੱਕ ਤਿਹਾਈ (30%) ਜਵਾਬ ਦੇਣ ਵਾਲਿਆਂ ਨੇ ਕਿਸੇ ਹੋਰ ਦੀ ਡੀਪਫੇਕ ਬਣਾਉਣ ਦੀ ਰਿਪੋਰਟ ਕੀਤੀ
ਡੀਪਫੇਕ ਬਣਾਉਣ ਵਾਲਿਆਂ ਵਿੱਚੋਂ ਅੱਧੇ ਤੋਂ ਵੱਧ (53%) ਨੇ ਰਿਪੋਰਟ ਕੀਤਾ ਕਿ ਇਸ ਕਾਰਵਾਈ ਦੇ ਨਤੀਜੇ ਵਜੋਂ ਉਨ੍ਹਾਂ ਦੇ ਸਮਾਜਿਕ ਹਲਕਿਆਂ ਵਿੱਚ “ਡਰਾਮਾ” ਜਾਂ “ਟਕਰਾ” ਹੋਇਆ ਅਤੇ
ਹਾਲਾਂਕਿ ਬਹੁਗਿਣਤੀ ਨੇ ਰਚਨਾਤਮਕਤਾ, ਮਜ਼ੇ ਅਤੇ ਮਨੋਰੰਜਨ ਲਈ ਜਨਰੇਟਿਵ AI ਔਜ਼ਾਰਾਂ ਦੀ ਵਰਤੋਂ ਕੀਤੀ, ਪਰ ਇੱਕ ਤਿਹਾਈ ਤੋਂ ਵੱਧ (ਕੁੱਲ ਮਿਲਾ ਕੇ 35%) ਨੇ ਕਿਹਾ ਕਿ ਉਨ੍ਹਾਂ ਨੇ ਜੋ ਡੀਪਫੇਕ ਬਣਾਈਆਂ ਸਨ, ਖਾਸ ਤੌਰ 'ਤੇ ਕਿਸੇ ਨੂੰ ਬੁਰਾ ਦਿਖਾਉਣ ਜਾਂ ਉਨ੍ਹਾਂ ਨੂੰ ਪਰੇਸ਼ਾਨ ਕਰਨ ਲਈ (12%), ਬਦਲਾ ਲੈਣ ਲਈ (12%) ਜਾਂ ਕਿਸੇ ਹੋਰ ਨੂੰ ਛੇੜਨ ਜਾਂ ਸਤਾਉਣ ਲਈ (11%)।
ਇਹ ਪੁੱਛੇ ਜਾਣ 'ਤੇ ਕਿ ਉਹ ਆਪਣੇ ਜਿਨਸੀ ਡੀਪੇਕ 'ਤੇ ਖਾਸ ਤੌਰ 'ਤੇ ਕਿਵੇਂ ਜਵਾਬ ਦੇਣਗੇ, ਤਾਂ ਨਾਬਾਲਗ ਉਮਰ ਦੇ ਕਿਸ਼ੋਰਾਂ ਦੀ ਵੱਡੀ ਬਹੁਗਿਣਤੀ (ਕੁੱਲ ਮਿਲਾ ਕੇ 81%) ਨੇ ਕਿਹਾ ਕਿ ਉਹ ਮਾਂ ਜਾਂ ਪਿਓ ਨਾਲ ਗੱਲ ਕਰਨਗੇ (65%), ਜਦੋਂ ਕਿ ਨਵੀਂ ਪੀੜ੍ਹੀ ਦੇ 10 ਵਿੱਚੋਂ ਸੱਤ ਨੌਜਵਾਨਾਂ (70%) ਨੇ ਕਿਹਾ ਕਿ ਉਹ ਇਸ ਦੀ ਰਿਪੋਰਟ ਕਰਨਗੇ, ਜਿਸ ਵਿੱਚ ਕਾਨੂੰਨੀ ਅਮਲੀਕਰਨ (53%) ਅਤੇ ਤਕਨਾਲੋਜੀ ਪਲੇਟਫਾਰਮਾਂ (51%) ਨੂੰ ਆਪਣਾ ਮੁੱਖ ਜ਼ਰੀਆ ਬਣਾਇਆ ਜਾਵੇਗਾ। 10 ਵਿੱਚੋਂ ਇੱਕ ਤੋਂ ਵੱਧ ਨਾਬਾਲਗ ਕਿਸ਼ੋਰਾਂ (18%) ਅਤੇ 10 ਵਿੱਚੋਂ ਦੋ ਤੋਂ ਵੱਧ 18 ਤੋਂ 24 ਸਾਲ ਦੇ ਬੱਚਿਆਂ (22%) ਨੇ ਕਿਹਾ ਕਿ ਉਹ ਇਸ ਨੂੰ ਸਿਰਫ਼ ਨਜ਼ਰਅੰਦਾਜ਼ ਕਰਨਗੇ ਜਾਂ ਸੂਚੀਬੱਧ ਕੋਈ ਵੀ ਕਾਰਵਾਈ ਨਹੀਂ ਕਰਨਗੇ। ਹੇਠਾਂ ਦਿੱਤਾ ਚਾਰਟ ਕਾਰਵਾਈ ਲਈ ਪੇਸ਼ ਕੀਤੇ ਵਿਕਲਪਾਂ ਦੀ ਰੂਪਰੇਖਾ ਦਿੰਦਾ ਹੈ।

ਇਹ ਲੱਭਤਾਂ ਮਹੱਤਵਪੂਰਨ ਸੱਚਾਈ ਦਰਸਾਉਂਦੀਆਂ ਹਨ: 21ਵੀਂ ਸਦੀ ਵਿੱਚ ਡਿਜੀਟਲ ਤੰਦਰੁਸਤੀ ਲਈ ਰਵਾਇਤੀ ਸੁਰੱਖਿਆ ਔਜ਼ਾਰਾਂ ਅਤੇ ਸਰੋਤਾਂ ਤੋਂ ਵੱਧ ਦੀ ਲੋੜ ਹੈ; ਇਸ ਲਈ ਡੂੰਘੀ, ਵਿਹਾਰਕ AI ਸਾਖਰਤਾ ਦੀ ਲੋੜ ਹੈ। ਜਦੋਂ 30% ਨੌਜਵਾਨ ਆਪਣੇ ਹਾਣੀਆਂ ਦੀ ਸ਼ਮੂਲੀਅਤ ਵਾਲਾ ਬਣਾਉਟੀ ਮੀਡੀਆ ਬਣਾਉਣ ਦੀ ਰਿਪੋਰਟ ਕਰਦੇ ਹਨ, ਤਾਂ ਉਸ ਸਰਗਰਮੀ ਦੇ ਆਪਸੀ ਰਿਸ਼ਤਿਆਂ, ਇੱਜ਼ਤ ਅਤੇ ਕਿਸੇ ਇਨਸਾਨ ਦੇ ਇਸ ਗੱਲ 'ਤੇ ਕਾਬੂ ਰੱਖਣ 'ਤੇ ਅਸਰ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕਿਵੇਂ ਦਿਖਾਇਆ ਜਾਂਦਾ ਹੈ।
ਇਸ ਦੇ ਅਨੁਸਾਰ ਨੀਤੀ-ਕੇਂਦਰਿਤ ਗੱਲਾਂਬਾਤਾਂ ਨੂੰ ਡਰ-ਅਧਾਰਿਤ ਪ੍ਰਤੀਕਿਰਿਆਵਾਂ ਤੋਂ ਦੂਰ ਅਤੇ ਅਜਿਹੇ ਢਾਂਚੇ ਵੱਲ ਜਾਣ ਦੀ ਲੋੜ ਹੈ ਜੋ ਅੱਜ ਆਨਲਾਈਨ ਨੌਜਵਾਨਾਂ ਦੀ “ਪੂਰੀ ਸ਼ਖ਼ਸੀਅਤ” ਨੂੰ ਦਰਸਾਉਂਦਾ ਹੈ। ਅਸੀਂ ਤਿੰਨ ਮੁੱਖ ਹਿੱਸਿਆਂ 'ਤੇ ਵਿਚਾਰ ਕਰ ਸਕਦੇ ਹਾਂ:
AI ਸਾਖਰਤਾ: ਨੌਜਵਾਨਾਂ ਨੂੰ ਨਾ ਸਿਰਫ਼ ਇਹ ਸਮਝਾਉਣਾ ਕਿ AI ਦੀ ਵਰਤੋਂ ਕਿਵੇਂ ਕਰਨੀ ਹੈ, ਸਗੋਂ ਅਜਿਹੀ ਸਮੱਗਰੀ ਬਣਾਉਣ ਦੇ ਨੈਤਿਕ ਅਤੇ ਸਮਾਜਿਕ ਨਤੀਜਿਆਂ ਨੂੰ ਸਮਝਣ ਵਿੱਚ ਮਦਦ ਕਰਨਾ ਜਿਸ ਵਿੱਚ ਹੋਰਾਂ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਸ਼ਾਮਲ ਕੀਤਾ ਜਾ ਸਕਦਾ ਹੈ।
ਨਿੱਜੀ ਨਿਯੰਤਰਣ: ਨੌਜਵਾਨਾਂ ਨੂੰ ਸੀਮਾਵਾਂ ਨੂੰ ਪਛਾਣਨ ਅਤੇ ਆਪਣੀਆਂ ਖੁਦ ਦੀਆਂ ਡਿਜੀਟਲ ਸਮਾਨਤਾਵਾਂ 'ਤੇ ਨਿਯੰਤਰਣ ਬਣਾਈ ਰੱਖਣ ਦੀ ਕੋਸ਼ਿਸ਼ ਕਰਨ ਲਈ ਸਮਰੱਥ ਬਣਾਉਣਾ ਅਤੇ
ਖੁੱਲ੍ਹਾ ਸੰਚਾਰ: ਕਿਸ਼ੋਰਾਂ ਨੂੰ ਮਾਪਿਆਂ, ਸਿੱਖਿਅਕਾਂ ਅਤੇ ਹੋਰ ਭਰੋਸੇਯੋਗ ਬਾਲਗਾਂ ਨਾਲ ਡਿਜੀਟਲ ਅੰਤਰਕਿਰਿਆਵਾਂ ਦੀ ਗੁਣਵੱਤਾ ਅਤੇ ਮਾਤਰਾ ਬਾਰੇ ਗੱਲਾਂਬਾਤਾਂ 'ਤੇ ਖੁੱਲ੍ਹ ਕੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਨਾ, ਇਹ ਮੰਨਦੇ ਹੋਏ ਕਿ "ਮਜ਼ਾਕ ਵਜੋਂ ਵੀ" ਬਣਾਈ ਕੋਈ ਵੀ ਡੀਪਫੇਕ ਦੂਜਿਆਂ 'ਤੇ ਸਥਾਈ ਅਸਰ ਪ੍ਰਭਾਵ ਪਾ ਸਕਦੀ ਹੈ।
ਇਤਫਾਕ ਇਹ ਪੁੱਛੇ ਜਾਣ 'ਤੇ ਕਿ ਉਹ AI ਔਜ਼ਾਰਾਂ ਦੀ ਸੁਰੱਖਿਅਤ ਅਤੇ ਜ਼ਿੰਮੇਵਾਰੀ ਨਾਲ ਵਰਤੋਂ ਕਿੱਥੇ ਅਤੇ ਕਿਸ ਤੋਂ ਸਿੱਖ ਰਹੇ ਹਨ, ਤਾਂ 13 ਤੋਂ 24 ਸਾਲ ਵਾਲਿਆਂ 10 ਵਿੱਚੋਂ ਅੱਠ (81% ਕੁੱਲ) ਨੇ ਕਿਹਾ ਕਿ ਉਨ੍ਹਾਂ ਨੇ ਖੁਦ ਸਿੱਖੀ ਹੈ। 13 ਤੋਂ 17 ਸਾਲ ਦੇ ਬੱਚਿਆਂ ਵਿੱਚੋਂ ਇੱਕ ਚੌਥਾਈ (27%) ਨੇ ਕਿਹਾ ਕਿ ਉਹ ਆਪਣੇ ਮਾਪਿਆਂ ਤੋਂ ਸਿੱਖ ਰਹੇ ਹਨ, ਜਦੋਂ ਕਿ ਕਿਸ਼ੋਰਾਂ (11%) ਅਤੇ ਨੌਜਵਾਨ ਬਾਲਗਾਂ (10%) ਦੋਵਾਂ ਦੇ ਗਿਆਨ ਦੇ ਸਰੋਤਾਂ ਵਿੱਚ ਅਧਿਆਪਕਾਂ ਦਾ ਹਿੱਸਾ 10 ਵਿੱਚੋਂ ਇੱਕ ਸੀ।
ਲੱਭਤਾਂ ਵੱਖ-ਵੱਖ ਪਲੇਟਫਾਰਮਾਂ ਵਿੱਚ ਨਵੀਂ ਪੀੜ੍ਹੀ ਦੀ ਆਨਲਾਈਨ ਮਨੋਵਿਗਿਆਨਕ ਤੰਦਰੁਸਤੀ ਦੇ Snap ਦੇ ਪੰਜ ਸਾਲਾਂ ਦੇ ਅਧਿਐਨ ਦਾ ਹਿੱਸਾ ਹਨ ਅਤੇ ਸਾਡੇ ਡਿਜੀਟਲ ਤੰਦਰੁਸਤੀ ਸੂਚਕਾਂਕ (DWBI) ਦੀ ਤਾਜ਼ਾ ਅਤੇ ਆਖਰੀ ਕਿਸ਼ਤ ਹੈ ਜੋ ਇਸ ਗੱਲ ਦਾ ਮਾਪ ਹੈ ਕਿ ਕਿਸ਼ੋਰ (13-17 ਉਮਰ) ਅਤੇ ਨੌਜਵਾਨ ਬਾਲਗ (18-24 ਉਮਰ) ਛੇ ਦੇਸ਼ਾਂ ਵਿੱਚ ਆਨਲਾਈਨ ਕਿਵੇਂ ਵਿਚਰ ਰਹੇ ਹਨ। ਅਸੀਂ 13 ਤੋਂ 19 ਸਾਲ ਦੇ ਬੱਚਿਆਂ ਦੇ ਮਾਪਿਆਂ ਦਾ ਉਨ੍ਹਾਂ ਦੇ ਕਿਸ਼ੋਰਾਂ ਦੇ ਆਨਲਾਈਨ ਤਜ਼ਰਬਿਆਂ ਬਾਰੇ ਵੀ ਸਰਵੇਖਣ ਕਰਦੇ ਹਾਂ। ਇਹ ਤਾਜ਼ਾ ਸਰਵੇਖਣ 11 ਮਈ ਅਤੇ 30 ਮਈ 2026 ਦੇ ਵਿਚਕਾਰ ਭੇਜਿਆ ਗਿਆ ਸੀ ਅਤੇ ਇਸ ਵਿੱਚ ਤਿੰਨ ਉਮਰ ਦੇ ਜਨ-ਅੰਕੜਿਆਂ ਅਤੇ ਛੇ ਭੂਗੋਲਿਕ ਖੇਤਰਾਂ ਦੇ 9,005 ਜਵਾਬ ਦੇਣ ਵਾਲੇ ਸ਼ਾਮਲ ਸਨ। ਪੂਰੇ ਨਤੀਜਿਆਂ ਸਮੇਤ ਹਰੇਕ ਦੇਸ਼ ਅਤੇ ਸਮੁੱਚੀ ਛੇ ਦੇਸ਼ਾਂ ਦੀ ਨਵੀਨਤਮ DWBI ਪੜ੍ਹਤ ਨੂੰ ਫਰਵਰੀ ਵਿੱਚ ਸੁਰੱਖਿਅਤ ਇੰਟਰਨੈੱਟ ਦਿਵਸ 2027 'ਤੇ ਜਾਰੀ ਕੀਤਾ ਜਾਵੇਗਾ। ਇਹਨਾਂ ਬਹੁਤ ਸਾਰੇ ਮੁੱਦਿਆਂ ਬਾਰੇ ਚੱਲ ਰਹੀ ਗਲੋਬਲ ਗੱਲਬਾਤ ਦੇ ਮੱਦੇਨਜ਼ਰ ਅਸੀਂ ਇਨ੍ਹਾਂ AI-ਸੰਬੰਧੀ ਲੱਭਤਾਂ ਨੂੰ ਜਲਦੀ ਉਪਲਬਧ ਕਰਵਾਉਣ ਦੀ ਚੋਣ ਕੀਤੀ।
ਜਿਵੇਂ ਕਿ ਅਸੀਂ ਡਿਜੀਟਲ ਤੰਦਰੁਸਤੀ ਦਾ ਅਧਿਐਨ ਕਰਨ ਦੇ ਇਸ ਪੰਜ ਸਾਲ ਦੇ ਅਧਿਆਇ ਨੂੰ ਖਤਮ ਕਰਦੇ ਹਾਂ ਅਤੇ ਅਗਲੇ ਸਾਲਾਂ ਲਈ ਆਪਣੇ ਖੋਜ ਧਿਆਨ ਨੂੰ ਵਿਕਸਿਤ ਕਰਦੇ ਹਾਂ, ਤਾਂ ਸਾਡੇ ਸਮੁੱਚੇ ਤਾਣੇ-ਬਾਣੇ ਦਾ ਮਿਸ਼ਨ ਸਪੱਸ਼ਟ ਰਹਿੰਦਾ ਹੈ: ਮਤਲਬ ਆਨਲਾਈਨ ਥਾਵਾਂ ਨੂੰ ਬਣਾਉਣਾ ਜਿੱਥੇ ਨੌਜਵਾਨ ਜਿੰਨਾ ਸੰਭਵ ਹੋ ਸਕੇ ਸੁਰੱਖਿਅਤ ਅਤੇ ਪ੍ਰਮਾਣਿਤ ਤਰੀਕੇ ਨਾਲ ਸਿੱਖ ਸਕਣ, ਹੱਸ ਅਤੇ ਜੁੜ ਸਕਣ। ਡੀਪਫੇਕਾਂ ਦਾ ਵਧਣਾ ਇਹ ਯਾਦ ਦਿਵਾਉਂਦਾ ਹੈ ਕਿ ਜਿਵੇਂ ਕਿ ਤਕਨਾਲੋਜੀ ਵਿਕਸਿਤ ਹੁੰਦੀ ਹੈ, ਸਾਡੇ ਸੰਚਾਲਨ ਅਤੇ ਵਿੱਦਿਅਕ ਯਤਨਾਂ ਨੂੰ ਇਸ ਦੇ ਨਾਲ ਵਿਕਸਿਤ ਹੋਣਾ ਚਾਹੀਦਾ ਹੈ। ਸਾਖਰਤਾ, ਲਚਕੀਲੇਪਣ ਅਤੇ ਆਲੋਚਨਾਤਮਕ ਸੋਚ 'ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਣ ਨਾਲ ਅਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰ ਸਕਦੇ ਹਾਂ ਕਿ ਅਗਲੀ ਪੀੜ੍ਹੀ ਨਾ ਸਿਰਫ਼ ਆਨਲਾਈਨ "ਵਿਚਰੇ" ਸਗੋਂ ਅਸਲ ਵਿੱਚ ਪ੍ਰਫੁੱਲਤ ਹੋਵੇ।
ਇਨ੍ਹਾਂ ਯਤਨਾਂ ਦੇ ਸਮਰਥਨ ਵਿੱਚ ਪਿਛਲੇ ਮਹੀਨੇ Snap ਨੇ ਐਲਾਨ ਕੀਤਾ ਕਿ ਪੂਰੀ ਤਰ੍ਹਾਂ AI ਨਾਲ ਤਿਆਰ ਕੀਤੀਆਂ ਵੀਡੀਓਜ਼ ਹੁਣ Snapchat ਦੀ ਸਪੌਟਲਾਈਟ ਵਿਸ਼ੇਸ਼ਤਾ 'ਤੇ ਸਿਫ਼ਾਰਸ਼ ਕਰਨ ਲਈ ਯੋਗ ਨਹੀਂ ਹੋਣਗੀਆਂ। ਦਰਅਸਲ, ਜਿਵੇਂ ਕਿ ਘੱਟ-ਗੁਣਵੱਤਾ ਵਾਲੀ, ਦੁਹਰਾਉਣ ਵਾਲੀ, AI ਨਾਲ ਤਿਆਰ ਕੀਤੀ ਸਮੱਗਰੀ ਆਨਲਾਈਨ ਥਾਵਾਂ 'ਤੇ ਵਧੇਰੇ ਆਮ ਦਿਸਦੀ ਹੈ, Snap ਚਾਹੁੰਦਾ ਹੈ ਕਿ ਸਪੌਟਲਾਈਟ ਅਜਿਹੀ ਜਗ੍ਹਾ ਰਹੇ, ਜਿੱਥੇ ਲੋਕ ਅਸਲ ਲੋਕਾਂ ਦੀ ਪ੍ਰਮਾਣਿਕ ਰਚਨਾਤਮਕਤਾ ਦੇ ਰੂਬਰੂ ਹੋ ਸਕਣ। ਅਸੀਂ AI-ਤਿਆਰ ਕੀਤੀ ਸਮੱਗਰੀ ਦੇ ਦੁਆਲੇ ਮਾਪਿਆਂ ਅਤੇ ਕਿਸ਼ੋਰਾਂ ਲਈ ਇੱਕ ਸੰਖੇਪ ਤੱਥ ਸ਼ੀਟ ਵੀ ਬਣਾਈ। “ਰੁਕੋ। ਸੋਚੋ। ਕੀ ਇਹ AI ਹੋ ਸਕਦਾ ਹੈ?” ਇਸ ਨੂੰ AI ਔਜ਼ਾਰਾਂ ਦੀ ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ ਬਾਰੇ ਕਿਸ਼ੋਰਾਂ, ਮਾਪਿਆਂ ਅਤੇ ਹੋਰ ਭਰੋਸੇਯੋਗ ਬਾਲਗਾਂ ਦਰਮਿਆਨ ਗੱਲਬਾਤਾਂ ਕਰਨ ਲਈ ਤਿਆਰ ਕੀਤਾ ਗਿਆ ਹੈ। ਅਸੀਂ ਬਹੁਤ ਸਾਰੇ ਹੋਰ ਸਮੂਹਾਂ ਅਤੇ ਸੰਸਥਾਵਾਂ ਨਾਲ ਵੀ ਸਹਿਯੋਗ ਕਰਦੇ ਹਾਂ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਬਾਰੇ ਜਾਗਰੂਕਤਾ ਪੈਦਾ ਕਰਨ ਵਾਲੀ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੀ Know2Protect ਮੁਹਿੰਮ ਦਾ ਸਮਰਥਨ ਕਰਨ ਵਿੱਚ ਪਹਿਲ ਕੀਤੀ ਸੀ। Know2Protect ਨੇ ਇੱਥੇ ਡੀਪਫ਼ੇਰਕਾਂ 'ਤੇ ਕਾਇਦਾ ਪ੍ਰਕਾਸ਼ਿਤ ਕੀਤਾ।
ਜਨਤਕ ਨੀਤੀ ਦੇ ਖੇਤਰ ਵਿੱਚ Snap ਨੇ ਟੇਕ ਇਟ ਡਾਊਨ ਐਕਟ ਦਾ ਸਮਰਥਨ ਕੀਤਾ, ਜੋ ਕਿ ਮਈ 2025 ਵਿੱਚ ਲਾਗੂ ਹੋਇਆ ਅਤੇ ਜਿਸ ਨੇ AI-ਤਿਆਰ ਕੀਤੀ ਸਮੱਗਰੀ ਸਮੇਤ ਗੈਰ-ਸਹਿਮਤੀ ਵਾਲੀਆਂ ਨਿੱਜੀ ਤਸਵੀਰਾਂ ਨੂੰ ਹੱਲ ਕਰਨ ਲਈ ਅਮਰੀਕੀ ਸੰਘੀ ਢਾਂਚਾ ਸਥਾਪਿਤ ਕੀਤਾ। ਕਾਨੂੰਨ ਨਿੱਜੀ ਤਸਵੀਰਾਂ ਨੂੰ ਸਹਿਮਤੀ ਤੋਂ ਬਿਨਾਂ ਜਾਣ-ਬੁੱਝ ਕੇ ਪ੍ਰਕਾਸ਼ਿਤ ਕਰਨਾ ਜਾਂ ਧਮਕੀ ਦੇਣਾ ਸੰਘੀ ਅਪਰਾਧ ਬਣਾਉਂਦਾ ਹੈ, ਭਾਵੇਂ ਸਮੱਗਰੀ ਅਸਲ ਹੈ ਜਾਂ ਬਣਾਉਟੀ ਤੌਰ 'ਤੇ ਤਿਆਰ ਕੀਤੀ ਹੈ ਅਤੇ ਇਸ ਲਈ ਪਲੇਟਫਾਰਮਾਂ ਨੂੰ ਰਿਪੋਰਟਿੰਗ ਪ੍ਰਕਿਰਿਆ ਦੇਣ ਅਤੇ ਰਿਪੋਰਟ ਕੀਤੀ ਸਮੱਗਰੀ ਨੂੰ 48 ਘੰਟਿਆਂ ਦੇ ਅੰਦਰ ਹਟਾਉਣ ਦੀ ਲੋੜ ਹੈ।
ਇਸੇ ਤਰ੍ਹਾਂ ਦੀਆਂ ਚਿੰਤਾਵਾਂ ਸੁਰੱਖਿਅਤ ਇੰਟਰਨੈੱਟ ਦਿਵਸ 2026 'ਤੇ ਸ਼ੁਰੂ ਕੀਤੀ “ਨਗਨਤਾ ਨੂੰ ਨਾਂਹ” ਮੁਹਿੰਮ ਵਿੱਚ ਝਲਕਦੀਆਂ ਹਨ, ਜਿਸ ਨੇ ਬਾਲ-ਸੁਰੱਖਿਆ ਅਤੇ ਸਿਵਲ ਸੁਸਾਇਟੀ ਦੀਆਂ ਸੰਸਥਾਵਾਂ ਨੂੰ ਇਕੱਠਾ ਕੀਤਾ, ਜਿਨ੍ਹਾਂ ਵਿੱਚੋਂ ਬਹੁਤ ਸਾਰੇ Snap ਦੇ ਭਾਈਵਾਲ ਅਤੇ ਸਹਿਯੋਗੀ ਹਨ। WeProtect ਗਲੋਬਲ ਗੱਠਜੋੜ, INHOPE, the Internet Watch Foundation, NCMEC, Child Helpline International, Offlimits ਅਤੇ Safe Online ਨੇ AI ਨਗਨਕਰਨ ਔਜ਼ਾਰਾਂ 'ਤੇ ਪਾਬੰਦੀ ਦੀ ਮੰਗ ਕੀਤੀ। ਮੁਹਿੰਮ ਦਾ ਮੰਨਣਾ ਹੈ ਕਿ ਅਖੌਤੀ “ਨਗਨ ਬਣਾਉਣ ਵਾਲੀਆਂ" ਐਪਾਂ ਅਸਲ ਵਿੱਚ ਨੁਕਸਾਨ-ਰਹਿਤ ਪ੍ਰਯੋਗ ਨਹੀਂ ਹਨ ਸਗੋਂ ਇਸ ਦੀ ਬਜਾਏ ਆਮ ਫੋਟੋਆਂ ਤੋਂ ਗੈਰ-ਸਹਿਮਤੀ ਵਾਲੀਆਂ ਜਿਨਸੀ ਤਸਵੀਰਾਂ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ ਅਤੇ ਇਹ ਔਰਤਾਂ, ਕੁੜੀਆਂ ਅਤੇ ਬੱਚਿਆਂ ਨੂੰ ਸਤਾਉਣ, ਜ਼ਬਰਦਸਤੀ, ਜਿਨਸੀ ਜਬਰੀ ਵਸੂਲੀ ਅਤੇ ਮਾੜੇ ਸਲੂਕ ਨਾਲ ਤੇਜ਼ੀ ਨਾਲ ਜੁੜੀਆਂ ਹਨ।
Snap ਵਿਹਾਰਕ ਅੰਤਰ-ਉਦਯੋਗ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਂਦਾ ਹੈ ਜੋ Snapchat 'ਤੇ ਅਜਿਹੀ ਸਮੱਗਰੀ ਦੇ ਫੈਲਾਅ ਨੂੰ ਸੀਮਿਤ ਕਰਨ ਲਈ ਤਿਆਰ ਕੀਤੇ ਹਨ। ਅਸੀਂ ਨਾਬਾਲਗਾਂ ਲਈ NCMEC ਦੇ Take It Down ਪ੍ਰੋਗਰਾਮ ਅਤੇ 18+ ਲਈ SWGfL ਦੇ StopNCII ਦੇ ਮੈਂਬਰ ਹਾਂ, ਜੋ ਵਿਲੱਖਣ ਡਿਜੀਟਲ ਦਸਤਖਤਾਂ ਜਾਂ “ਹੈਸ਼ਾਂ” ਨੂੰ ਪ੍ਰਾਪਤ ਕਰਨ ਅਤੇ ਲਾਭ ਲੈਣ ਵਿੱਚ ਮਦਦ ਕਰਦਾ ਹੈ, ਤਾਂ ਜੋ ਡੁਪਲੀਕੇਟ ਨਿੱਜੀ ਤਸਵੀਰਾਂ ਦਾ ਪਤਾ ਲਗਾਇਆ ਅਤੇ ਅਜਿਹੀ ਸਮੱਗਰੀ ਨੂੰ ਹਟਾਇਆ ਜਾ ਸਕੇ ਜੋ ਸਾਡੇ ਨਿਯਮਾਂ ਦੀ ਉਲੰਘਣਾ ਕਰਦੀ ਹੈ। ਇਹ ਯਤਨ ਮਹੱਤਵਪੂਰਨ ਹਨ ਕਿਉਂਕਿ ਉਹ ਨਾ ਸਿਰਫ਼ ਸ਼ੁਰੂਆਤੀ ਪਛਾਣ 'ਤੇ ਹੀ ਧਿਆਨ ਦਿੰਦੇ ਹਨ, ਸਗੋਂ ਜਾਣੀਆਂ-ਪਛਾਣੀਆਂ ਨਿੱਜੀ ਤਸਵੀਰਾਂ ਅਤੇ ਜਿਨਸੀ ਡੀਪਫ਼ੇਕਾਂ ਨੂੰ ਅੱਗੇ ਵੰਡਣ ਨੂੰ ਰੋਕਣ 'ਤੇ ਵੀ ਧਿਆਨ ਦਿੰਦੇ ਹਨ।
– ਜੈਕਲੀਨ ਬੀਊਚੇਰ, ਪਲੇਟਫ਼ਾਰਮ ਸੁਰੱਖਿਆ ਦੀ ਗਲੋਬਲ ਮੁਖੀ, Snap Inc.