2021 ਦੀ ਦੂਜੀ ਛਿਮਾਹੀ ਲਈ ਸਾਡੀ ਪਾਰਦਰਸ਼ਤਾ ਰਿਪੋਰਟ
1 ਅਪ੍ਰੈਲ 2022
2021 ਦੀ ਦੂਜੀ ਛਿਮਾਹੀ ਲਈ ਸਾਡੀ ਪਾਰਦਰਸ਼ਤਾ ਰਿਪੋਰਟ
1 ਅਪ੍ਰੈਲ 2022
ਅਸੀਂ ਆਪਣੀਆਂ ਪਾਰਦਰਸ਼ਤਾ ਰਿਪੋਰਟਾਂ ਨੂੰ ਪਹਿਲਾਂ ਨਾਲੋਂ ਵਧੇਰੇ ਵਿਆਪਕ ਬਣਾਉਣ ਲਈ ਵਚਨਬੱਧ ਹਾਂ। ਇਹ ਅਜਿਹੀ ਜ਼ਿੰਮੇਵਾਰੀ ਹੈ, ਜਿਸ ਨੂੰ ਅਸੀਂ ਹਲਕੇ ਵਿੱਚ ਨਹੀਂ ਲੈਂਦੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੇ ਹਿਤਧਾਰਕ ਆਨਲਾਈਨ ਸੁਰੱਖਿਆ ਅਤੇ ਜਵਾਬਦੇਹੀ ਦਾ ਓਨਾ ਹੀ ਧਿਆਨ ਰੱਖਦੇ ਹਨ ਜਿੰਨਾ ਕਿ ਅਸੀਂ... ਇਹਨਾਂ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ, ਅਸੀਂ ਆਪਣੀ ਨਵੀਨਤਮ ਪਾਰਦਰਸ਼ਤਾ ਰਿਪੋਰਟ ਵਿੱਚ ਕਈ ਵਾਧੇ ਅਤੇ ਸੁਧਾਰ ਕੀਤੇ ਹਨ, ਜੋ 2021 ਦੀ ਦੂਜੀ ਛਿਮਾਹੀ ਨੂੰ ਕਵਰ ਕਰਦੀ ਹੈ।
ਪਹਿਲਾਂ, ਅਸੀਂ ਡਰੱਗ-ਸਬੰਧਤ ਉਲੰਘਣਾਵਾਂ ਦੇ ਵਿਰੁੱਧ ਲਾਗੂ ਕੀਤੀ ਸਮੱਗਰੀ ਦੀ ਮਾਤਰਾ ਬਾਰੇ ਨਵੇਂ ਵੇਰਵੇ ਪੇਸ਼ ਕਰ ਰਹੇ ਹਾਂ। ਸਾਡੇ ਕੋਲ Snapchat 'ਤੇ ਗੈਰ-ਕਾਨੂੰਨੀ ਦਵਾਈਆਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਲਈ ਕਿਸੇ ਤਰਾਂ ਦੀ ਕੋਈ ਵੀ ਛੋਟ ਨਹੀਂ ਹੈ ਅਤੇ ਗੈਰ-ਕਾਨੂੰਨੀ ਜਾਂ ਨਿਯੰਤ੍ਰਿਤ ਦਵਾਈਆਂ ਦੀ ਖਰੀਦ ਜਾਂ ਵਿਕਰੀ 'ਤੇ ਪਾਬੰਦੀ ਹੈ।
ਪਿਛਲੇ ਸਾਲ ਤੋਂ, ਅਸੀਂ ਖਾਸ ਤੌਰ 'ਤੇ ਅਮਰੀਕਾ ਭਰ ਵਿੱਚ ਵਧ ਰਹੀ ਫੈਂਟਾਨਿਲ ਅਤੇ ਓਪੀਔਡ ਮਹਾਮਾਰੀ ਦੇ ਹਿੱਸੇ ਵਜੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਗਤੀਵਿਧੀ ਦੇ ਵਾਧੇ ਦਾ ਮੁਕਾਬਲਾ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਹੈ। ਅਸੀਂ ਸੰਪੂਰਨ ਪਹੁੰਚ ਅਪਣਾਉਂਦੇ ਹਾਂ ਜਿਸ ਵਿੱਚ ਅਜਿਹੇ ਔਜ਼ਾਰਾਂ ਦੀ ਵਰਤੋਂ ਸ਼ਾਮਲ ਹੈ ਜਿਹੜੇ ਤੇਜੀ ਨਾਲ ਡਰੱਗ-ਸਬੰਧਤ ਸਮਗਰੀ ਦਾ ਪਤਾ ਲਗਾਉਣ, ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨਾਲ ਮਿਲਕੇ ਜਾਂਚ ਵਿੱਚ ਸਹਾਇਤਾ ਕਰਨ ਅਤੇ ਸਾਡੇ ਫੈਂਟਾਨਿਲ-ਸਬੰਧਤ ਐਜੂਕੇਸ਼ਨ ਪੋਰਟਲ, Heads Up ਦੁਆਰਾ Snapchatters ਨੂੰ ਇਨ-ਐਪ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰਨ। ਜਦੋਂ Snapchatters ਡਰੱਗ-ਸਬੰਧਤ ਮਦਾਂ ਅਤੇ ਉਹਨਾਂ ਦੇ ਡੈਰੀਵੇਟਿਵਜ਼ ਦੀ ਇੱਕ ਰੇਂਜ ਦੀ ਤਲਾਸ਼ ਕਰਦੇ ਹਨ ਤਾਂ ਹੈਡਸ ਅੱਪ ਮਾਹਰ ਸੰਸਥਾਵਾਂ ਤੋਂ ਸਰੋਤ ਸਾਹਮਣੇ ਆਉਂਦੇ ਹਨ। ਇਹਨਾਂ ਚੱਲ ਰਹੇ ਯਤਨਾਂ ਦੇ ਨਤੀਜੇ ਵਜੋਂ, ਡਰੱਗ-ਸਬੰਧਤ ਸਮੱਗਰੀ ਦੀ ਵੱਡੀ ਬਹੁਗਿਣਤੀ ਜੋ ਸਾਨੂੰ ਮਿਲਦੀ ਹੈ, ਸਾਡੀ ਮਸ਼ੀਨ ਸਿਖਲਾਈ ਅਤੇ ਆਰਟੀਫਿਸ਼ਿਲ ਇੰਟੇਲੀਜੇੰਸ ਤਕਨਾਲੋਜੀ ਦੁਆਰਾ ਸਰਗਰਮੀ ਨਾਲ ਖੋਜੀ ਜਾਂਦੀ ਹੈ, ਅਤੇ ਅਸੀਂ ਆਪਣੇ ਪਲੇਟਫਾਰਮ ਤੋਂ ਡਰੱਗ ਗਤੀਵਿਧੀ ਨੂੰ ਖਤਮ ਕਰਨ ਲਈ ਕੰਮ ਕਰਨਾ ਜਾਰੀ ਰੱਖਾਂਗੇ।
ਜਦੋਂ ਸਾਨੂੰ ਖ਼ਤਰਨਾਕ ਦਵਾਈਆਂ ਦੀ ਵਿਕਰੀ ਨਾਲ ਜੁੜੀ ਗਤੀਵਿਧੀ ਮਿਲਦੀ ਹੈ, ਤਾਂ ਅਸੀਂ ਤੁਰੰਤ ਖਾਤੇ 'ਤੇ ਪਾਬੰਦੀ ਲਗਾਉਂਦੇ ਹਾਂ, ਅਪਰਾਧੀ ਨੂੰ Snapchat 'ਤੇ ਨਵੇਂ ਖਾਤੇ ਬਣਾਉਣ ਤੋਂ ਬਲੌਕ ਕਰਦੇ ਹਾਂ, ਅਤੇ ਕਾਨੂੰਨ ਲਾਗੂ ਕਰਨ ਸੰਬੰਧੀ ਜਾਂਚ ਦਾ ਸਮਰਥਨ ਕਰਨ ਲਈ ਖਾਤੇ ਨਾਲ ਸਬੰਧਤ ਸਮੱਗਰੀ ਨੂੰ ਸੁਰੱਖਿਅਤ ਰੱਖਣ ਦੀ ਸਮਰੱਥਾ ਰੱਖਦੇ ਹਾਂ। ਇਸ ਰਿਪੋਰਟਿੰਗ ਮਿਆਦ ਦੌਰਾਨ, ਸਾਡੇ ਦੁਆਰਾ ਵਿਸ਼ਵ ਪੱਧਰ 'ਤੇ ਜਾਰੀ ਕੀਤੀ ਗਈ ਸਮੱਗਰੀ ਦਾ 7 ਪ੍ਰਤੀਸ਼ਤ, ਅਤੇ ਅਮਰੀਕਾ ਵਿੱਚ ਜਾਰੀ ਕੀਤੀ ਸਾਰੀ ਸਮੱਗਰੀ ਦਾ 10 ਪ੍ਰਤੀਸ਼ਤ, ਡਰੱਗ-ਸੰਬੰਧਿਤ ਉਲੰਘਣਾਵਾਂ ਹਨ। ਵਿਸ਼ਵਵਿਆਪੀ ਤੌਰ 'ਤੇ, ਰਿਪੋਰਟ ਪ੍ਰਾਪਤ ਹੋਣ ਤੋਂ 13 ਮਿੰਟਾਂ ਦੇ ਅੰਦਰ ਹੀ ਅਸੀਂ ਇਹਨਾਂ ਖਾਤਿਆਂ ਦੇ ਵਿਰੁੱਧ ਕਾਰਵਾਈ ਕੀਤੀ ਸੀ।
ਦੂਜਾ, ਅਸੀਂ ਸਮੱਗਰੀ ਅਤੇ ਖਾਤਾ ਰਿਪੋਰਟਾਂ ਜੋ ਸਾਨੂੰ ਪ੍ਰਾਪਤ ਹੋਈਆਂ, ਦੀ ਕੁੱਲ ਸੰਖਿਆ ਨੂੰ ਸਾਂਝਾ ਕਰਨ ਲਈ ਇੱਕ ਨਵੀਂ ਆਤਮਘਾਤੀ ਅਤੇ ਸਵੈ-ਨੁਕਸਾਨ ਵਾਲੀ ਸ਼੍ਰੇਣੀ ਬਣਾਈ ਹੈ ਅਤੇ ਜਦੋਂ ਸਾਡੀਆਂ ਟਰੱਸਟ ਅਤੇ ਸੁਰੱਖਿਆ ਟੀਮਾਂ ਨੇ ਇਹ ਨਿਰਧਾਰਿਤ ਕੀਤਾ ਕਿ ਇੱਕ Snapchatter ਸੰਕਟ ਵਿੱਚ ਹੋ ਸਕਦਾ ਹੈ ਤਾਂ ਉਸ 'ਤੇ ਕਾਰਵਾਈ ਕੀਤੀ। ਜਦੋਂ ਸਾਡੀ ਭਰੋਸਾ ਅਤੇ ਸੁਰੱਖਿਆ ਟੀਮ ਨੂੰ ਪਤਾ ਲੱਗਦਾ ਹੈ ਕਿ ਕੋਈ Snapchatter ਸੰਕਟ ਵਿੱਚ ਹੈ, ਤਾਂ ਟੀਮ ਕੋਲ ਸਵੈ-ਨੁਕਸਾਨ ਦੀ ਰੋਕਥਾਮ ਅਤੇ ਸਹਾਇਤਾ ਸਰੋਤਾਂ ਨੂੰ ਸੰਬੰਧਿਤ ਵਿਅਕਤੀ ਕੋਲ ਅੱਗੇ ਭੇਜਣ ਅਤੇ ਜਿੱਥੇ ਢੁਕਵਾਂ ਹੋਵੇ ਸੰਕਟਕਾਲ ਵਿੱਚ ਕਾਰਵਾਈ ਕਰਨ ਵਾਲੇ ਕਰਮਚਾਰੀ ਨੂੰ ਸੂਚਿਤ ਕਰਨ ਦਾ ਵਿਕਲਪ ਹੈ। ਅਸੀਂ Snapchatters ਦੀ ਮਾਨਸਿਕ ਸਿਹਤ ਅਤੇ ਭਲਾਈ ਦੀ ਸੰਜੀਦਗੀ ਨਾਲ ਪਰਵਾਹ ਕਰਦੇ ਹਾਂ ਅਤੇ ਵਿਸ਼ਵਾਸ ਕਰਦੇ ਹਾਂ ਕਿ ਇਹਨਾਂ ਮੁਸ਼ਕਿਲ ਪਲਾਂ ਵਿੱਚ ਸਾਡੇ ਭਾਈਚਾਰੇ ਦਾ ਸਮਰਥਨ ਕਰਨਾ ਸਾਡਾ ਫਰਜ਼ ਹੈ।
ਸਾਡੀ ਨਵੀਨਤਮ ਪਾਰਦਰਸ਼ਤਾ ਰਿਪੋਰਟ ਵਿੱਚ ਇਹਨਾਂ ਨਵੇਂ ਤੱਤਾਂ ਤੋਂ ਇਲਾਵਾ, ਸਾਡਾ ਡੇਟਾ ਦਿਖਾਉਂਦਾ ਹੈ ਕਿ ਅਸੀਂ ਦੋ ਮੁੱਖ ਖੇਤਰਾਂ ਵਿੱਚ ਕਮੀ ਵੇਖੀ ਹੈ: ਉਲੰਘਣਾ ਵਿਊ ਦਰ (VVR) ਅਤੇ ਉਹਨਾਂ ਖਾਤਿਆਂ ਦੀ ਸੰਖਿਆ ਜਿਨ੍ਹਾਂ ਨੂੰ ਅਸੀਂ ਲਾਗੂ ਕੀਤਾ ਹੈ ਜੋ ਨਫ਼ਰਤੀ ਭਾਸ਼ਣ, ਹਿੰਸਾ ਜਾਂ ਕਸ਼ਟ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ। ਸਾਡੀ ਮੌਜੂਦਾ ਉਲੰਘਣਾ ਵਿਊ ਦਰ (VVR) 0.08 ਪ੍ਰਤੀਸ਼ਤ ਹੈ। ਇਸਦਾ ਮਤਲਬ ਹੈ ਕਿ Snapchat 'ਤੇ ਹਰ 10,000 Snap ਅਤੇ ਕਹਾਣੀ ਵਿਯੂਜ਼ ਵਿੱਚੋਂ, ਅੱਠ ਵਿੱਚ ਅਜਿਹੀ ਸਮੱਗਰੀ ਸ਼ਾਮਲ ਹੈ ਜੋ ਸਾਡੀਆਂ ਭਾਈਚਾਰਕ ਜਨਤਕ ਸੇਧਾਂ ਦੀ ਉਲੰਘਣਾ ਕਰਦੀ ਹੈ ਇਹ ਸਾਡੇ ਪਿਛਲੇ ਰਿਪੋਰਟਿੰਗ ਚੱਕਰ ਨਾਲੋ ਇੱਕ ਸੁਧਾਰ ਹੈ, ਜਿਸ ਦੌਰਾਨ ਸਾਡਾ VVR 0.10 ਪ੍ਰਤੀਸ਼ਤ ਸੀ।
Snapchat ਦਾ ਬੁਨਿਆਦੀ ਢਾਂਚਾ ਹਾਨੀਕਾਰਕ ਸਮਗਰੀ ਨੂੰ ਵਾਇਰਲ ਹੋਣ ਤੋਂ ਰੋਕਦਾ ਹੈ, ਜੋ ਲੋਕਾਂ ਦੀ ਸਭ ਤੋਂ ਭੈੜੀ ਪ੍ਰਵਿਰਤੀ ਨੂੰ ਉਤੇਜਿਤ ਕਰਨ ਵਾਲੀ ਸਮੱਗਰੀ ਦੇ ਪ੍ਰੋਤਸਾਹਨ ਨੂੰ ਹਟਾਉਂਦਾ ਹੈ, ਅਤੇ ਮਾੜੀ ਸਮੱਗਰੀ ਦੇ ਪ੍ਰਸਾਰ ਨਾਲ ਜੁੜੀਆਂ ਚਿੰਤਾਵਾਂ ਜਿਵੇਂ ਕਿ ਗਲਤ ਸੂਚਨਾ, ਨਫ਼ਰਤੀ ਭਾਸ਼ਣ, ਸਵੈ-ਨੁਕਸਾਨ ਵਾਲੀ ਸਮੱਗਰੀ, ਜਾਂ ਉਗਰਵਾਦ ਨੂੰ ਸੀਮਤ ਕਰਦਾ ਹੈ Snapchat ਦੇ ਹੋਰ ਜਨਤਕ ਹਿੱਸਿਆਂ, ਜਿਵੇਂ ਕਿ ਸਾਡੇ ਡਿਸਕਵਰ ਸਮੱਗਰੀ ਪਲੇਟਫਾਰਮ ਅਤੇ ਸਾਡੇ ਸਪੌਟਲਾਈਟ ਮਨੋਰੰਜਨ ਪਲੇਟਫਾਰਮ ਵਿੱਚ,ਸਮੱਗਰੀ ਦੇ ਵੱਡੇ ਦਰਸ਼ਕਾਂ ਤੱਕ ਪਹੁੰਚਣ ਤੋਂ ਪਹਿਲਾਂ, ਅਸੀਂ ਇਹ ਯਕੀਨੀ ਬਣਾਉਣ ਲਈ ਸਮੱਗਰੀ ਨੂੰ ਕਿਊਰੇਟ ਜਾਂ ਪੂਰਵ-ਸੰਚਾਲਿਤ ਕਰਦੇ ਹਾਂ ਕਿ ਇਹ ਸਾਡੇ ਨਿਰਦੇਸ਼ਾਂ ਦਾ ਪਾਲਣਾ ਕਰਦੀ ਹੈ।
ਅਸੀਂ ਆਪਣੇ ਮਨੁੱਖੀ ਸੰਜਮ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਚੌਕਸ ਰਹਿੰਦੇ ਹਾਂ ਅਤੇ ਨਤੀਜੇ ਵਜੋਂ, ਅਸੀਂ ਨਫ਼ਰਤ ਭਰੇ ਭਾਸ਼ਣ ਲਈ ਮੱਧਮਾਨ ਲਾਗੂ ਕਰਨ ਦੇ ਸਮੇਂ ਵਿੱਚ 25 ਪ੍ਰਤੀਸ਼ਤ ਅਤੇ ਧਮਕੀਆਂ ਅਤੇ ਹਿੰਸਾ ਜਾਂ ਨੁਕਸਾਨ ਲਈ ਅੱਠ ਪ੍ਰਤੀਸ਼ਤ ਦੋਵਾਂ ਸ਼੍ਰੇਣੀਆਂ ਵਿੱਚ 12 ਮਿੰਟ ਤੱਕ ਸੁਧਾਰ ਕੀਤਾ ਹੈ।
ਸਾਡਾ ਮੰਨਣਾ ਹੈ ਕਿ Snapchat 'ਤੇ ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖਣਾ ਸਾਡੀ ਸਭ ਤੋਂ ਮਹੱਤਵਪੂਰਨ ਜ਼ਿੰਮੇਵਾਰੀ ਹੈ ਅਤੇ ਅਸੀਂ ਅਜਿਹਾ ਕਰਨ ਲਈ ਲਗਾਤਾਰ ਸਾਡੇ ਵਿਆਪਕ ਯਤਨਾਂ ਨੂੰ ਮਜ਼ਬੂਤ ਕਰ ਰਹੇ ਹਾਂ। ਇੱਥੇ ਸਾਡਾ ਕੰਮ ਕਦੇ ਵੀ ਪੂਰਾ ਨਹੀਂ ਹੁੰਦਾ, ਪਰ ਅਸੀਂ ਆਪਣੀ ਪ੍ਰਗਤੀ ਬਾਰੇ ਅੱਪਡੇਟ ਦਾ ਸੰਚਾਰ ਕਰਨਾ ਜਾਰੀ ਰੱਖਾਂਗੇ ਅਤੇ ਅਸੀਂ ਆਪਣੇ ਬਹੁਤ ਸਾਰੇ ਭਾਈਵਾਲਾਂ ਦੇ ਸ਼ੁਕਰਗੁਜ਼ਾਰ ਹਾਂ ਜੋ ਨਿਯਮਿਤ ਤੌਰ 'ਤੇ ਸੁਧਾਰ ਕਰਨ ਵਿੱਚ ਸਾਡੀ ਮਦਦ ਕਰਦੇ ਹਨ।