Snap Values

ਰਾਸ਼ਟਰੀ ਫੈਂਟਾਨਿਲ ਜਾਗਰੂਕਤਾ ਦਿਵਸ: ਅਮਰੀਕਾ ਦੇ ਫੈਂਟਾਨਿਲ ਸੰਕਟ ਨਾਲ ਨਿਪਟਣ ਲਈ ਸਾਡੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਿਆ ਜਾ ਰਿਹਾ ਹੈ

9 ਮਈ 2023

Snap ਨੂੰ ਰਾਸ਼ਟਰੀ ਫੈਂਟਾਨਿਲ ਜਾਗਰੂਕਤਾ ਦਿਵਸ ਦੇ ਸੰਸਥਾਪਕ ਭਾਈਵਾਲ ਵਜੋਂ ਸੇਵਾ ਕਰਨ 'ਤੇ ਮਾਣ ਹੈ ਅਤੇ ਇਸ ਮੌਕੇ 'ਤੇ ਅਸੀਂ ਆਪਣੇ ਪਲੇਟਫਾਰਮ 'ਤੇ ਨਸ਼ਿਆਂ ਦੀ ਵਿਕਰੀ ਨੂੰ ਖਤਮ ਕਰਨ ਅਤੇ ਆਪਣੇ ਭਾਈਚਾਰੇ ਨੂੰ ਫੈਂਟਾਨਿਲ ਦੇ ਜੋਖਮਾਂ ਬਾਰੇ ਸਿੱਖਿਆ ਦੇਣ ਦੇ ਆਪਣੇ ਯਤਨਾਂ ਵਿੱਚ ਵਾਧਾ ਕਰਦੇ ਹਾਂ। ਅਸੀਂ ਖਾਸ ਕਰਕੇ ਸਾਂਗ ਫਾਰ ਚਾਰਲੀ ਸਮੇਤ ਕਾਨੂੰਨੀ ਅਮਲੀਕਰਨ ਸੰਸਥਾਵਾਂ, ਸੁਰੱਖਿਆ ਸੰਗਠਨਾਂ ਅਤੇ ਮਾਪਿਆਂ ਦੇ ਸਮੂਹਾਂ ਵਿੱਚ ਸਾਡੇ ਭਾਈਵਾਲਾਂ ਦਾ ਧੰਨਵਾਦ ਕਰਦੇ ਹਾਂ, ਜੋ ਇਸ ਭਿਆਨਕ ਮਹਾਮਾਰੀ ਨਾਲ ਲੜਨ ਲਈ ਸਮਰਪਿਤ ਹਨ ਜਿਸ ਨੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਲੈ ਲਈ ਹੈ।

ਜਿਵੇਂ ਕਿ ਅਸੀਂ ਬਹੁਤ ਜ਼ਿਆਦਾ ਦੁੱਖੀ ਹਿਰਦੇ ਨਾਲ ਦੂਜੇ ਸਲਾਨਾ ਰਾਸ਼ਟਰੀ ਫੈਂਟਾਨਿਲ ਜਾਗਰੂਕਤਾ ਦਿਵਸ ਨੂੰ ਮਨਾ ਰਹੇ ਹਾਂ, ਅਸੀਂ ਆਪਣੇ ਚੱਲ ਰਹੇ ਕੰਮ ਬਾਰੇ ਸਾਡੇ ਭਾਈਚਾਰੇ ਨੂੰ ਤਾਜ਼ਾ ਜਾਣਕਾਰੀ ਦੇਣਾ ਚਾਹੁੰਦੇ ਹਾਂ। 

  • ਅੱਜ ਅਸੀਂ Snapchat ਵਿੱਚ ਰਾਸ਼ਟਰੀ ਲੈਂਜ਼ ਅਤੇ ਫ਼ਿਲਟਰ ਦੇ ਰੂਪ ਵਿੱਚ ਵਿੱਦਿਅਕ ਔਜ਼ਾਰ ਸ਼ੁਰੂ ਕਰ ਰਹੇ ਹਾਂ ਜੋ ਫੈਂਟਾਨਿਲ ਦੇ ਜੋਖਮਾਂ ਨੂੰ ਉਜਾਗਰ ਕਰਦਾ ਹੈ। ਅਸੀਂ Snapchat 'ਤੇ ਨੌਜਵਾਨਾਂ ਨਾਲ ਫੈਂਟਾਨਿਲ ਬਾਰੇ ਮੁੱਖ ਤੱਥ ਸਾਂਝੇ ਕਰਨ ਲਈ ਐਪ ਅੰਦਰ ਜਨਤਕ ਸੇਵਾ ਐਲਾਨ ਵੀ ਪੇਸ਼ ਕਰਾਂਗੇ। ਇਸ ਤੋਂ ਇਲਾਵਾ ਰਾਸ਼ਟਰੀ ਫੈਂਟਾਨਿਲ ਜਾਗਰੂਕਤਾ ਦਿਵਸ 'ਤੇ ਇਸ ਮਾਮਲੇ ਦੇ ਮਾਹਰਾਂ ਨਾਲ ਆਨਲਾਈਨ ਵੈਬੀਨਾਰਾਂ ਦੀ ਲੜੀ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ ਤਾਂ ਜੋ ਕਿਸ਼ੋਰ, ਨੌਜਵਾਨਾਂ, ਮਾਪਿਆਂ, ਵਕੀਲਾਂ ਅਤੇ ਨੀਤੀ-ਨਿਰਮਾਤਾਵਾਂ ਤੱਕ ਪਹੁੰਚ ਬਣਾਈ ਜਾ ਸਕੇ ਜੋ ਗੈਰ-ਕਾਨੂੰਨੀ ਫੈਂਟਾਨਿਲ ਸੰਕਟ ਬਾਰੇ ਹੋਰ ਜਾਣਨ ਵਿੱਚ ਦਿਲਚਸਪੀ ਰੱਖਦੇ ਹਨ। ਸਾਰੇ ਸੈਸ਼ਨ ਜਨਤਾ ਲਈ ਖੁੱਲ੍ਹੇ ਹਨ ਅਤੇ ਅਸੀਂ ਤੁਹਾਨੂੰ ਇੱਥੇ ਇਹਨਾਂ ਪੈਨਲਾਂ ਬਾਰੇ ਹੋਰ ਜਾਣਨ ਲਈ ਉਤਸ਼ਾਹਿਤ ਕਰਦੇ ਹਾਂ।

  • ਅਸੀਂ ਨਸ਼ਾ ਤਸਕਰਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਅਤੇ ਉਨ੍ਹਾਂ ਦੀਆਂ ਜਾਂਚਾਂ ਵਾਸਤੇ ਆਪਣਾ ਸਹਿਯੋਗ ਵਧਾਉਣਾ ਜਾਰੀ ਰੱਖਦੇ ਹਾਂ। ਇਸ ਕੰਮ ਦੇ ਹਿੱਸੇ ਵਜੋਂ ਅਸੀਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਇਸ ਬਾਰੇ ਹੋਰ ਜਾਣਨ ਵਿੱਚ ਮਦਦ ਕਰ ਰਹੇ ਹਾਂ ਕਿ Snapchat ਕਿਵੇਂ ਕੰਮ ਕਰਦੀ ਹੈ, ਅਸੀਂ ਉਹਨਾਂ ਲਈ ਸਰੋਤ ਕਿਵੇਂ ਬਣ ਸਕਦੇ ਹਾਂ ਅਤੇ ਡਾਟੇ ਲਈ ਸਹੀ ਤਰੀਕੇ ਨਾਲ ਅਰਜ਼ੀਆਂ ਕਿਵੇਂ ਦਾਇਰ ਕਰਨੀਆਂ ਹਨ। ਉਦਾਹਰਨ ਵਜੋਂ ਪਿਛਲੇ ਦਸੰਬਰ ਵਿੱਚ 3,000 ਤੋਂ ਵੱਧ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਸਾਡੇ ਦੂਜੇ ਸਲਾਨਾ ਅਮਰੀਕੀ ਕਾਨੂੰਨੀ ਅਮਲੀਕਰਨ ਸੰਮੇਲਨ ਵਿੱਚ ਹਿੱਸਾ ਲਿਆ ਅਤੇ ਜਾਣਿਆ ਕਿ ਅਸੀਂ ਕਿਵੇਂ ਮਿਲ ਕੇ ਕੰਮ ਕਰਦੇ ਹਾਂ। ਇਸ ਤੋਂ ਇਲਾਵਾ ਇਸ ਗੱਲ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਨ ਲਈ ਕਿ ਕਾਨੂੰਨੀ ਅਮਲੀਕਰਨ ਸੰਸਥਾਵਾਂ ਅਪਰਾਧਿਕ ਸਰਗਰਮੀ ਦੀ ਜਾਂਚ ਅਤੇ ਮੁਕੱਦਮਾ ਚਲਾਉਣ ਲਈ ਲੋੜੀਂਦੇ ਡਾਟੇ ਤੱਕ ਪਹੁੰਚ ਕਰਨ ਲਈ ਕਾਨੂੰਨੀ ਪ੍ਰਕਿਰਿਆਵਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰ ਸਕਦੀਆਂ ਹਨ, ਅਸੀਂ ਕਿਸੇ ਖਾਤੇ ਨੂੰ ਪਲੇਟਫਾਰਮ ਤੋਂ ਹਟਾਉਣ ਦੇ ਬਾਅਦ ਵੀ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਲੰਬੇ ਸਮੇਂ ਲਈ ਬਰਕਰਾਰ ਰੱਖਦੇ ਹਾਂ।

  • ਤਕਨੀਕੀ ਕੰਪਨੀਆਂ ਅਤੇ ਕਾਨੂੰਨੀ ਅਮਲੀਕਰਨ ਸੰਸਥਾਵਾਂ ਦੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਅਸੀਂ ਸੈਨੇਟਰ ਰੋਜਰ ਮਾਰਸ਼ਲ ਅਤੇ ਜੀਨ ਸ਼ਾਹੀਨ ਨਾਲ ਫੈਂਟਾਨਿਲ ਮਹਾਮਾਰੀ ਦਾ ਮੁਕਾਬਲਾ ਕਰਨ 'ਤੇ ਕੇਂਦ੍ਰਿਤ ਦੋ-ਪੱਖੀ ਕਾਨੂੰਨ ਬਣਾਉਣ 'ਤੇ ਕੰਮ ਕਰ ਰਹੇ ਹਾਂ, ਜਿਸਨੂੰ ਕੂਪਰ ਡੇਵਿਸ ਐਕਟ ਕਿਹਾ ਗਿਆ ਹੈ। ਇਹ ਬਿੱਲ ਤਕਨੀਕੀ ਕੰਪਨੀਆਂ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨਾਲ ਘਾਤਕ ਨਸ਼ਿਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕਾਨੂੰਨੀ ਢਾਂਚਾ ਤਿਆਰ ਕਰਦਾ ਹੈ ਅਤੇ ਫੈਂਟਾਨਿਲ ਦਾ ਮੁਕਾਬਲਾ ਕਰਨ ਲਈ ਜਨਤਕ ਅਤੇ ਨਿੱਜੀ ਖੇਤਰਾਂ ਵਿੱਚ ਹੋਰ ਵੀ ਵਧੇਰੇ ਸਹਿਯੋਗ ਅਤੇ ਡਾਟਾ ਸਾਂਝਾ ਕਰਨ ਦਾ ਰਸਤਾ ਖੋਲ੍ਹਦਾ ਹੈ। ਅਸੀਂ ਇਸ ਮਹੱਤਵਪੂਰਨ ਕਾਨੂੰਨ 'ਤੇ ਕਾਂਗਰਸ ਦੇ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ।

  • ਪਿਛਲੇ ਸਾਲ ਅਸੀਂ ਆਪਣੇ ਪਲੇਟਫਾਰਮਾਂ 'ਤੇ ਗੈਰ-ਕਾਨੂੰਨੀ ਨਸ਼ੇ ਨਾਲ ਸੰਬੰਧਿਤ ਸਮੱਗਰੀ ਅਤੇ ਸਰਗਰਮੀ ਦੀਆਂ ਵੰਨਗੀਆਂ ਅਤੇ ਸੰਕੇਤਾਂ ਦੀ ਪਛਾਣ ਕਰਨ ਲਈ Meta ਨਾਲ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਸੀ। ਕਿਉਂਕਿ ਨਸ਼ਾ ਤਸਕਰ ਬਹੁਤ ਸਾਰੀਆਂ ਵੱਖ-ਵੱਖ ਸੇਵਾਵਾਂ ਦਾ ਫਾਇਦਾ ਚੁੱਕਦੇ ਹਨ, ਇਸ ਲਈ ਵੰਨਗੀਆਂ ਅਤੇ ਸੰਕੇਤ ਸਾਂਝੇ ਕਰਨ ਨਾਲ ਅਸੀਂ ਗੈਰ-ਕਾਨੂੰਨੀ ਨਸ਼ੇ ਵਾਲੀ ਸਮੱਗਰੀ ਅਤੇ ਨਸ਼ਾ ਤਸਕਰਾਂ ਦੇ ਖਾਤਿਆਂ ਨੂੰ ਲੱਭਣ ਅਤੇ ਹਟਾਉਣ ਵਿੱਚ ਆਪਣੇ ਸਰਗਰਮ ਖੋਜ ਯਤਨਾਂ ਨੂੰ ਮਜ਼ਬੂਤ ਕਰ ਸਕਦੇ ਹਾਂ। ਜਿਵੇਂ ਜਿਵੇਂ ਪ੍ਰੋਗਰਾਮ ਵਿਕਸਿਤ ਹੁੰਦਾ ਹੈ, ਅਸੀਂ ਲੋਕਾਂ ਦੀ ਰੱਖਿਆ ਕਰਨ ਅਤੇ ਇਸ ਉਦਯੋਗ-ਵਿਆਪੀ ਮੁੱਦੇ ਦਾ ਮੁਕਾਬਲਾ ਕਰਨ ਵਿੱਚ ਮਦਦ ਕਰਨ ਲਈ ਹੋਰ ਤਕਨੀਕੀ ਕੰਪਨੀਆਂ ਨੂੰ ਸ਼ਾਮਲ ਕਰਨ ਦੀ ਉਮੀਦ ਕਰਦੇ ਹਾਂ।

  • ਅਸੀਂ ਪਿਛਲੇ ਸਾਲ ਐਡ ਕੌਂਸਲ ਨਾਲ ਮਿਲ ਕੇ ਬੇਮਿਸਾਲ ਰਾਸ਼ਟਰੀ ਜਨਤਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਸੀ ਜੋ ਕਿਸ਼ੋਰਾਂ ਨੂੰ ਫੈਂਟਾਨਿਲ ਦੇ ਜੋਖਮਾਂ ਬਾਰੇ ਸਿੱਖਿਆ ਦੇਣ 'ਤੇ ਕੇਂਦਰਿਤ ਸੀ: ਫੈਂਟਾਨਿਲ ਬਾਰੇ ਅਸਲ ਗੱਲ। ਹਾਲ ਹੀ ਵਿੱਚ ਅਸੀਂ ਮੁਹਿੰਮ ਦੇ ਵੀਡੀਓਜ਼ ਨੂੰ ਆਪਣੇ ਐਪ ਦੇ ਨਸ਼ਾ ਸਿੱਖਿਆ ਪੋਰਟਲ Heads Up ਵਿੱਚ ਸ਼ਾਮਲ ਕੀਤਾ ਹੈ। ਇਹ ਸਰੋਤ ਨੌਜਵਾਨ ਅਮਰੀਕੀਆਂ ਨੂੰ ਨਕਲੀ ਗੋਲੀਆਂ ਦੇ ਜੋਖਮਾਂ ਅਤੇ ਜੀਵਨ ਬਚਾਉਣ ਵਾਲੀ ਦਵਾਈ ਵਜੋਂ ਨਲੋਕਸੋਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹਨ। ਅਸੀਂ Snapchat 'ਤੇ ਕਿਸ਼ੋਰਾਂ ਅਤੇ ਨੌਜਵਾਨ ਬਾਲਗਾਂ ਨੂੰ ਮੁਹਿੰਮ ਦੇ PSAs ਵੀ ਪਹੁੰਚਾ ਰਹੇ ਹਾਂ ਅਤੇ ਅਸੀਂ ਆਉਣ ਵਾਲੇ ਹਫਤਿਆਂ ਵਿੱਚ ਨਵਾਂ ਲੈਂਜ਼ ਸ਼ੁਰੂ ਕਰਾਂਗੇ ਜੋ ਖਾਸ ਤੌਰ 'ਤੇ ਹਾਈ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਤੱਕ ਪਹੁੰਚੇਗਾ।

  • ਨਸ਼ਿਆਂ ਦੇ ਜੋਖਮਾਂ ਬਾਰੇ ਸਮੇਂ ਸਿਰ ਵਿੱਦਿਅਕ ਸਮੱਗਰੀ ਦੇਣ ਦੇ ਯਤਨ ਵਿੱਚ ਅਸੀਂ CDC ਦੀ ਨਸ਼ੇ ਦੀ ਵਾਧੂ ਵਰਤੋਂ ਰੋਕੋ ਮੁਹਿੰਮ ਤੋਂ ਸਰੋਤ ਸ਼ਾਮਲ ਕਰਾਂਗੇ ਜੋ ਬਹੁ-ਨਸ਼ਿਆਂ ਦੀ ਵਰਤੋਂ ਅਤੇ ਪਦਾਰਥ ਦੀ ਵਰਤੋਂ ਨਾਲ ਜੁੜੀਆਂ ਸਮੱਸਿਆਵਾਂ ਦੇ ਆਲੇ-ਦੁਆਲੇ ਬਣੇ ਦਬਾਅ ਨੂੰ ਘਟਾਉਣ ਵਰਗੇ ਵਿਸ਼ਿਆਂ ਦੀ ਜਾਣਕਾਰੀ ਦਿੰਦੇ ਹਨ। ਅਸੀਂ ਸਾਂਗ ਫਾਰ ਚਾਰਲੀ ਨਾਲ ਨਵੀਂ ਸਮੱਗਰੀ 'ਤੇ ਵੀ ਸਹਿਯੋਗ ਕਰ ਰਹੇ ਹਾਂ ਜੋ ਫੈਂਟਾਨਿਲ ਬਾਰੇ ਤੱਥਾਂ ਦੀ ਜਾਂਚ ਅਤੇ ਮਿਥਿਹਾਸ ਨੂੰ ਤੋੜਨ ਅਤੇ ਸਾਥੀ-ਤੋਂ-ਸਾਥੀ ਸਿੱਖਣ ਦੇ ਸੁਝਾਵਾਂ ਬਾਰੇ ਜਾਣਕਾਰੀ ਦੇਵੇਗੀ। 

Snapchat ਭਾਈਚਾਰੇ ਦੀ ਰੱਖਿਆ ਕਰਨਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਹਾਲਾਂਕਿ ਅਸੀਂ ਤਰੱਕੀ ਕਰ ਚੁੱਕੇ ਹਾਂ, ਸਾਨੂੰ ਵਿਸ਼ਵਾਸ ਹੈ ਕਿ ਸਾਡੇ ਕੋਲ ਆਪਣੇ ਵਰਤੋਂਕਾਰਾਂ ਨੂੰ ਫੈਂਟਾਨਿਲ ਦੇ ਜੋਖਮਾਂ ਬਾਰੇ ਹੋਰ ਸਿੱਖਿਆ ਦੇਣ ਦਾ ਮੌਕਾ ਹੈ ਅਤੇ ਅਸੀਂ ਘਾਤਕ ਨਸ਼ਿਆਂ ਵਾਲੀ ਸਮੱਗਰੀ ਦਾ ਪਤਾ ਲਗਾਉਣ ਅਤੇ ਹਟਾਉਣ ਲਈ ਯਤਨਾਂ ਵਿੱਚ ਭਾਰੀ ਨਿਵੇਸ਼ ਕਰਨਾ ਜਾਰੀ ਰੱਖਾਂਗੇ। ਫੈਂਟਾਨਿਲ ਅਤੇ ਨਕਲੀ ਗੋਲੀਆਂ ਵਰਗੀ ਸਮਾਜਿਕ ਸਮੱਸਿਆ ਲਈ ਸਮਾਜਿਕ ਹੱਲ ਦੀ ਲੋੜ ਹੁੰਦੀ ਹੈ ਅਤੇ ਸਾਡੇ ਲਈ ਸਨਮਾਨ ਦੀ ਗੱਲ ਹੈ ਕਿ ਅਸੀਂ ਆਪਣੇ ਭਾਈਚਾਰੇ, ਮਾਪਿਆਂ ਅਤੇ ਪਰਿਵਾਰਾਂ, ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਅਤੇ ਤਕਨੀਕੀ ਕੰਪਨੀਆਂ ਨਾਲ ਮਿਲ ਕੇ ਕੰਮ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ। 

– Snap ਵਿਖੇ ਜੈਨੀਫਰ ਸਟਾਊਟ, ਵਿਸ਼ਵਵਿਆਪੀ ਜਨਤਕ ਨੀਤੀ ਦੀ ਉਪ ਪ੍ਰਧਾਨ ਅਤੇ ਰਾਸ਼ਟਰੀ ਫੈਂਟਾਨਿਲ ਜਾਗਰੂਕਤਾ ਦਿਵਸ ਦੀ ਸਲਾਹਕਾਰ ਕੌਂਸਲ ਦੀ ਮੈਂਬਰ 

ਖ਼ਬਰਾਂ 'ਤੇ ਵਾਪਸ ਜਾਓ