ਸਾਡੇ ਗਲੋਬਲ ਪਲੇਟਫਾਰਮ ਸੁਰੱਖਿਆ ਦੀ ਮੁਖੀ ਨੂੰ ਮਿਲੋ
ਸਤਿ ਸ੍ਰੀ ਅਕਾਲ, Snapchat ਭਾਈਚਾਰੇ! ਮੇਰਾ ਨਾਮ ਜੈਕਲੀਨ ਬੇਉਚੇਰ ਹੈ ਅਤੇ ਮੈਂ ਪਿਛਲੇ ਪਤਝੜ ਵਿੱਚ ਕੰਪਨੀ ਦੀ ਪਲੇਟਫਾਰਮ ਸੁਰੱਖਿਆ ਦੇ ਪਹਿਲੇ ਗਲੋਬਲ ਪ੍ਰਮੁੱਖ ਵਜੋਂ Snap ਵਿੱਚ ਸ਼ਾਮਲ ਹੋਈ/ ਹੋਇਆ
ਮੇਰੀ ਭੂਮਿਕਾ ਸੁਰੱਖਿਆ ਲਈ Snap ਦੀ ਸਮੁੱਚੀ ਪਹੁੰਚ ਨੂੰ ਵਧਾਉਣ 'ਤੇ ਕੇਂਦ੍ਰਿਤ ਹੈ, ਜਿਸ ਵਿੱਚ ਸ਼ਾਮਲ ਹੈ ਔਨਲਾਈਨ ਜੋਖਮਾਂ ਪ੍ਰਤੀ ਜਾਗਰੂਕਤਾ ਲਿਆਉਣ ਵਿੱਚ ਮਦਦ ਲਈ ਨਵੇਂ ਪ੍ਰੋਗਰਾਮ ਅਤੇ ਪਹਿਲਕਦਮੀਆਂ ਬਣਾਉਣਾ; ਅੰਦਰੂਨੀ ਨੀਤੀਆਂ, ਉਤਪਾਦ ਸਾਧਨਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਸਲਾਹ ਦੇਣਾ; ਅਤੇ ਬਾਹਰੀ ਦਰਸ਼ਕਾਂ ਨੂੰ ਸੁਣਨਾ ਅਤੇ ਉਹਨਾਂ ਨਾਲ ਜੁੜਨਾ - ਇਹ ਸਭ Snapchat ਭਾਈਚਾਰੇ ਦੀ ਸੁਰੱਖਿਆ ਅਤੇ ਡਿਜੀਟਲ ਭਲਾਈ ਵਿੱਚ ਸਹਾਇਤਾ ਕਰਨ ਲਈ ਹੈ।
ਕਿਉਂਕਿ ਮੇਰੀ ਭੂਮਿਕਾ ਵਿੱਚ ਸੁਰੱਖਿਆ ਐਡਵੋਕੇਟਾਂ, ਮਾਪਿਆਂ, ਸਿੱਖਿਅਕਾਂ ਅਤੇ ਹੋਰ ਮੁੱਖ ਹਿੱਸੇਦਾਰਾਂ ਦੀ ਇਹ ਸਮਝਣ ਵਿੱਚ ਮਦਦ ਕਰਨਾ ਕਿ Snapchat ਕਿਵੇਂ ਕੰਮ ਕਰਦਾ ਹੈ ਅਤੇ ਉਹਨਾਂ ਦੇ ਫੀਡਬੈਕ ਦੀ ਮੰਗ ਕਰਨਾ ਸ਼ਾਮਲ ਹੈ, ਮੈਂ ਸੋਚਿਆ ਕਿ ਐਪ ਬਾਰੇ ਮੇਰੀਆਂ ਕੁਝ ਸ਼ੁਰੂਆਤੀ ਸਿੱਖਿਆਵਾਂ; ਜਿਹਨਾਂ ਨੇ ਮੈਨੂੰ ਹੈਰਾਨ ਕੀਤਾ ਹੈ; ਅਤੇ ਕੁਝ ਮਦਦਗਾਰ ਸੁਝਾਵਾਂ, ਨੂੰ ਸਾਂਝਾ ਕਰਨਾ ਲਾਭਦਾਇਕ ਹੋ ਸਕਦਾ ਹੈ ਜੇਕਰ ਤੁਸੀਂ ਜਾਂ ਤੁਹਾਡੇ ਨੇੜੇ ਦਾ ਕੋਈ ਵਿਅਕਤੀ ਇਛੁਕ ਸਨੈਪਚੈਟਰ ਹੈ।
ਸ਼ੁਰੂਆਤੀ ਸਿੱਖਿਆ – Snapchat ਅਤੇ ਸੁਰੱਖਿਆ
Microsoft ਦੇ ਔਨਲਾਈਨ ਸੁਰੱਖਿਆ ਲਈ 20 ਸਾਲ ਤੋਂ ਵੱਧ ਸਮਾਂ ਲਗਾਉਣ ਤੋਂ ਬਾਅਦ, ਮੈਂ ਜੋਖਮ ਦ੍ਰਿਸ਼ ਵਿੱਚ ਮਹੱਤਵਪੂਰਨ ਤਬਦੀਲੀ ਹੈ। 2000 ਦੇ ਦਹਾਕੇ ਦੇ ਸ਼ੁਰੂ ਵਿੱਚ, ਸਪੈਮ ਅਤੇ ਫਿਸ਼ਿੰਗ ਵਰਗੇ ਮੁੱਦਿਆਂ ਨੇ ਖਪਤਕਾਰਾਂ ਨੂੰ ਸਿੱਖਿਅਤ ਕਰਨ ਅਤੇ ਸਮਾਜਿਕ ਕਾਢਾਂ ਦੇ ਜੋਖਮ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ ਜਾਗਰੂਕਤਾ ਵਧਾਉਣ ਦੀ ਲੋੜ ਨੂੰ ਉਜਾਗਰ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਆਗਮਨ - ਅਤੇ ਲੋਕਾਂ ਦੀ ਜਨਤਕ ਤੌਰ 'ਤੇ ਪੋਸਟ ਕਰਨ ਦੀ ਯੋਗਤਾ ਨੇ ਗੈਰ-ਕਾਨੂੰਨੀ ਅਤੇ ਸੰਭਾਵੀ ਤੌਰ 'ਤੇ ਵਧੇਰੇ ਨੁਕਸਾਨਦੇਹ ਸਮੱਗਰੀ ਅਤੇ ਗਤੀਵਿਧੀ ਦੇ ਸੰਪਰਕ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ ਬਿਲਟ-ਇਨ ਸੁਰੱਖਿਆ ਵਿਸ਼ੇਸ਼ਤਾਵਾਂ ਅਤੇ ਸਮੱਗਰੀ ਨਿਯੰਤਰਨ ਦੀ ਜ਼ਰੂਰਤ ਨੂੰ ਵਧਾ ਦਿੱਤਾ ਹੈ।
ਦਸ ਸਾਲ ਪਹਿਲਾਂ, Snapchat ਰੰਗਮੰਚ 'ਤੇ ਆਇਆ। ਮੈਨੂੰ ਪਤਾ ਸੀ ਕਿ ਕੰਪਨੀ ਅਤੇ ਐਪ "ਵੱਖ-ਵੱਖ" ਸਨ, ਪਰ ਜਦ ਤੱਕ ਮੈਂ ਅਸਲ ਵਿੱਚ ਇੱਥੇ ਕੰਮ ਕਰਨਾ ਸ਼ੁਰੂ ਨਹੀਂ ਕੀਤਾ, ਮੈਨੂੰ ਇਹ ਅਹਿਸਾਸ ਨਹੀਂ ਸੀ ਕਿ ਉਹ ਕਿੰਨੇ ਵੱਖਰੇ ਹਨ। ਸ਼ੁਰੂਆਤ ਤੋਂ ਹੀ, Snapchat ਨੂੰ ਲੋਕਾਂ ਦੇ ਅਸਲ ਦੋਸਤਾਂ ਨਾਲ ਸੰਚਾਰ ਕਰਨ ਵਿੱਚ ਮਦਦ ਕਰਨ ਲਈ ਡਿਜ਼ਾਇਨ ਕੀਤਾ ਗਿਆ ਸੀ - ਭਾਵ ਉਹ ਲੋਕ ਜਿਨ੍ਹਾਂ ਨੂੰ ਉਹ "ਅਸਲ ਜੀਵਨ ਵਿੱਚ" ਜਾਣਦੇ ਹਨ - ਬਜਾਏ ਇਸਦੇ ਕਿ ਵੱਡੀ ਗਿਣਤੀ ਵਿੱਚ ਜਾਣੇ-ਪਛਾਣੇ (ਜਾਂ ਅਣਜਾਣ) ਅਨੁਯਾਈ ਬਣਾਏ ਜਾਣ। Snapchat ਦੀ ਬਣਤਰ ਕੈਮਰੇ ਤੇ ਕੇਂਦ੍ਰਿਤ ਹੈ। ਵਾਸਤਵ ਵਿੱਚ, ਪਹਿਲੀ-ਪੀੜ੍ਹੀ ਤੋਂ ਪਿਛਲੇ ਸਨੈਪਚੈਟਰ (ਜਿਵੇਂ ਮੈਂ) ਲਈ, ਐਪ ਦਾ ਇੰਟਰਫੇਸ ਥੋੜਾ ਰਹੱਸਮਈ ਹੋ ਸਕਦਾ ਹੈ ਕਿਉਂਕਿ ਇਹ ਰਵਾਇਤੀ ਸੋਸ਼ਲ ਮੀਡੀਆ ਪਲੇਟਫਾਰਮਾਂ ਵਾਂਗ ਸਮੱਗਰੀ ਫੀਡ ਦੀ ਬਜਾਏ ਸਿੱਧੇ ਕੈਮਰੇ ਵਿੱਚ ਖੁੱਲ੍ਹਦਾ ਹੈ।
Snapchat ਦਾ ਡਿਜ਼ਾਇਨ ਉਮੀਦ ਨਾਲੋਂ ਕਿਤੇ ਜ਼ਿਆਦਾ ਬੇਹਤਰ ਹੈ, ਅਤੇ ਇਹ ਮੰਨਿਆ ਜਾਂਦਾ ਹੈ ਕਿ ਸੁਰੱਖਿਆ ਅਤੇ ਗੋਪਨੀਅਤਾ 'ਤੇ ਕੰਪਨੀ ਦਾ ਬਹੁਤ ਮਹੱਤਵ ਹੈ। ਸੁਰੱਖਿਆ ਕੰਪਨੀ ਦੇ DNA ਦਾ ਹਿੱਸਾ ਹੈ ਅਤੇ ਇਸਦੇ ਮਿਸ਼ਨ: ਲੋਕਾਂ ਨੂੰ ਖੁਦ ਨੂੰ ਪ੍ਰਗਟ ਕਰਨ, ਪਲ ਵਿੱਚ ਜਿੰਦਗੀ ਜੀਉਣ, ਸੰਸਾਰ ਬਾਰੇ ਸਿੱਖਣ ਅਤੇ ਇਕੱਠੇ ਮੌਜ-ਮਸਤੀ ਕਰਨ ਦੇ ਸਮਰਥ ਕਰਨਾ ਸ਼ਾਮਲ ਹੈ। ਜਦੋਂ ਤੱਕ ਲੋਕ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਉਹ ਦੋਸਤਾਂ ਨਾਲ ਜੁੜਨ ਵੇਲੇ ਖੁਦ ਨੂੰ ਖੁੱਲ੍ਹ ਕੇ ਵਿਅਕਤ ਕਰਨ ਵਿੱਚ ਸਹਿਜ ਨਹੀਂ ਹੋਣਗੇ।
ਇਹ ਵਿਸ਼ਵਾਸ ਕਿ ਤਕਨਾਲੋਜੀ ਨੂੰ ਅਸਲ-ਜੀਵਨ ਦੇ ਮਨੁੱਖੀ ਵਿਵਹਾਰਾਂ ਅਤੇ ਗਤੀਸ਼ੀਲਤਾ ਨੂੰ ਦਰਸਾਉਣ ਲਈ ਬਣਾਇਆ ਜਾਣਾ ਚਾਹੀਦਾ ਹੈ, Snap 'ਤੇ ਇੱਕ ਪ੍ਰੇਰਣਾ ਸ਼ਕਤੀ ਹੈ। ਸੁਰੱਖਿਆ ਦ੍ਰਿਸ਼ਟੀਕੋਣ ਤੋਂ ਇਹ ਮਹੱਤਵਪੂਰਨ ਹੈ। ਉਦਾਹਰਨ ਲਈ, ਮੂਲ ਰੂਪ ਵਿੱਚ, Snapchat 'ਤੇ ਕੋਈ ਵੀ ਇਦਾਂ ਹੀ ਤੁਹਾਡੇ ਨਾਲ ਸੰਪਰਕ ਨਹੀਂ ਕਰ ਸਕਦਾ; ਇਸ ਤੋਂ ਪਹਿਲਾਂ ਕਿ ਉਹ ਸਿੱਧੇ ਤੌਰ 'ਤੇ ਸੰਚਾਰ ਕਰਨਾ ਸ਼ੁਰੂ ਕਰ ਸਕਣ, ਦੋ ਲੋਕਾਂ ਨੂੰ ਇੱਕ ਦੂਜੇ ਨੂੰ ਦੋਸਤ ਵਜੋਂ ਸਵੀਕਾਰ ਕਰਨ ਦੀ ਲੋੜ ਹੁੰਦੀ ਹੈ ਜਿਵੇਂ ਕਿ ਦੋਸਤ ਅਸਲ ਜੀਵਨ ਵਿੱਚ ਕਰਦੇ ਹਨ।
Snap ਨਵੀਆਂ ਵਿਸ਼ੇਸ਼ਤਾਵਾਂ ਨੂੰ ਵਿਕਸਤ ਕਰਨ ਵੇਲੇ ਗੋਪਨੀਅਤਾ- ਡਿਜ਼ਾਈਨ ਸਿਧਾਂਤ ਲਾਗੂ ਕਰਦਾ ਹੈ ਅਤੇ ਸੁਰੱਖਿਆ-ਡਿਜ਼ਾਈਨ ਨੂੰ ਸਮਰਥਨ ਦੇਣ ਅਤੇ ਅਪਣਾਉਣ ਵਾਲੇ ਪਹਿਲੇ ਪਲੇਟਫਾਰਮਾਂ ਵਿੱਚੋਂ ਇੱਕ ਸੀ, ਮਤਲਬ ਕਿ ਸਾਡੀਆਂ ਵਿਸ਼ੇਸ਼ਤਾਵਾਂ ਦੇ ਡਿਜ਼ਾਈਨ ਪੜਾਅ ਵਿੱਚ ਸੁਰੱਖਿਆ ਤੇ ਧਿਆਨ ਦਿੱਤਾ ਜਾਂਦਾ ਹੈ – ਇਸ ਤੱਥ ਤੋਂ ਬਾਅਦ ਸੁਰੱਖਿਆ ਕਾਰਜਾਂ 'ਤੇ ਕੋਈ ਪੂਰਵ -ਫਿਟਿੰਗ ਜਾਂ ਪੜਚੋਲ ਨਹੀਂ ਹੁੰਦੀ ਹੈ। ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਕਿਸੇ ਉਤਪਾਦ ਜਾਂ ਵਿਸ਼ੇਸ਼ਤਾ ਦੀ ਦੁਰਵਰਤੋਂ ਜਾਂ ਦੁਰਵਰਤੋਂ ਦੇ ਕਾਰਨ ਕੀ ਹਨ, ਇਸ 'ਤੇ ਵਿਕਾਸ ਦੇ ਸ਼ੁਰੂਆਤੀ ਪੜਾਵਾਂ ਵਿੱਚ ਵਿਚਾਰ ਕਰਨਾ ਉਚਿਤ ਮੰਨਿਆ ਜਾਂਦਾ ਹੈ।
ਮੈਨੂੰ ਹੈਰਾਨ ਕਿਸਨੇ ਕੀਤਾ - ਕੁਝ ਮੁੱਖ ਵਿਸ਼ੇਸ਼ਤਾਵਾਂ ਦੇ ਪਿੱਛੇ ਕੁਝ ਸੰਦਰਭ
ਆਨਲਾਈਨ ਸੁਰੱਖਿਆ ਨੂੰ ਸਮਾਂ ਦੇਣ ਅਤੇ ਉਦਯੋਗ ਵਿੱਚ ਕੰਮ ਕਰਨ ਕਰਕੇ, ਮੈਂ Snapchat ਬਾਰੇ ਕੁਝ ਚਿੰਤਾਵਾਂ ਸੁਣੀਆਂ ਸਨ। ਹੇਠਾਂ ਮੈਂ ਪਿਛਲੇ ਕੁਝ ਮਹੀਨਿਆਂ ਵਿੱਚ ਜੋ ਸਿੱਖਿਆ, ਅਤੇ ਕੁਝ ਮੁੱਠੀ ਭਰ ਉਦਾਹਰਣਾਂ ਹਨ।
ਉਹ ਸਮੱਗਰੀ ਜੋ ਮੂਲ ਰੂਪ (ਡਿਫਾਲਟ)ਵਿੱਚ ਮਿਟ ਜਾਂਦੀ ਹੈ
Snapchat ਸੰਭਵ ਤੌਰ 'ਤੇ ਇਸਦੀਆਂ ਸਭ ਤੋਂ ਪੁਰਾਣੀਆਂ ਕਾਢਾਂ ਵਿੱਚੋਂ ਇੱਕ ਲਈ ਜਾਣਿਆ ਜਾਂਦਾ ਹੈ: ਸਮੱਗਰੀ ਜੋ ਡਿਫੌਲਟ ਰੂਪ ਵਿੱਚ ਮਿਟ ਜਾਂਦੀ ਹੈ। ਦੂਜਿਆਂ ਵਾਂਗ, ਮੈਂ ਵੀ ਇਸ ਵਿਸ਼ੇਸ਼ਤਾ ਬਾਰੇ ਆਪਣੀਆਂ ਧਾਰਨਾਵਾਂ ਬਣਾ ਲਈਆਂ ਅਤੇ, ਜਿਵੇਂ ਕਿ ਪਤਾ ਚਲਦਾ ਹੈ, ਇਹ ਮੇਰੇ ਪੂਰਵ ਅਨੁਮਾਨਾਂ ਤੋਂ ਇਲਾਵਾ ਕੁਝ ਹੋਰ ਹੈ। ਇਸ ਤੋਂ ਇਲਾਵਾ, ਇਹ ਅਸਲ-ਜੀਵਨ ਦੇ ਦੋਸਤਾਂ ਨੂੰ ਸਕਿਰਿਆ ਦਰਸਾਉਂਦਾ ਹੈ।
Snapchat ਦਾ ਦ੍ਰਿਸ਼ਟੀਕੋਣ ਮਾਨਵ-ਕੇਦ੍ਰਿਤ ਡਿਜ਼ਾਈਨ ਦਾ ਮੂਲ ਹੈ। ਅਸਲ ਜ਼ਿੰਦਗੀ ਵਿੱਚ, ਦੋਸਤਾਂ ਵਿਚਕਾਰਲੀ ਅਤੇ ਆਪਸੀ ਗੱਲਬਾਤ ਨੂੰ ਸਥਾਈ ਤੌਰ 'ਤੇ ਸੁਰੱਖਿਅਤ, ਪ੍ਰਤੀਲਿਪੀ ਬਣਾ ਕੇ ਜਾਂ ਰਿਕਾਰਡ ਨਹੀਂ ਕੀਤਾ ਜਾਂਦਾ ਹੈ। ਜਦੋਂ ਅਸੀਂ ਜਾਣਦੇ ਹਾਂ ਕਿ ਸਾਡੇ ਦੁਆਰਾ ਕਹੇ ਗਏ ਹਰੇਕ ਸ਼ਬਦ ਜਾਂ ਸਾਡੇ ਦੁਆਰਾ ਬਣਾਈ ਗਈ ਸਮੱਗਰੀ ਦੇ ਹਰੇਕ ਹਿੱਸੇ ਲਈ ਸਾਨੂੰ ਅੰਕਿਤ ਨਹੀਂ ਕੀਤਾ ਜਾਵੇਗਾ ਤਾਂ ਸਾਡੇ ਵਿੱਚੋਂ ਬਹੁਤ ਸਾਰੇ ਸਹਿਜ ਰਹਿੰਦੇ ਹਨ ਅਤੇ ਸਾਡੇ ਸਭ ਤੋਂ ਪ੍ਰਮਾਣਿਕ ਹੋ ਸਕਦੇ ਹਨ।
ਇੱਕ ਗਲਤ ਧਾਰਨਾ ਜੋ ਮੈਂ ਸੁਣੀ ਹੈ ਉਹ ਇਹ ਹੈ ਕਿ Snapchat ਦਾ ਡਿਫਾਲਟ ਡਿਲੀਟ ਦ੍ਰਿਸ਼ਟੀਕੋਣ, ਅਪਰਾਧਿਕ ਜਾਂਚਾਂ ਲਈ ਗੈਰ-ਕਾਨੂੰਨੀ ਵਿਵਹਾਰ ਦੇ ਸਬੂਤ ਤੱਕ ਪਹੁੰਚਣਾ ਅਸੰਭਵ ਬਣਾ ਦਿੰਦਾ ਹੈ ਇਹ ਗਲਤ ਹੈ। Snap ਕੋਲ ਕਿਸੇ ਖਾਤੇ ਵਿੱਚ ਮੌਜੂਦ ਸਮੱਗਰੀ ਨੂੰ ਸੁਰੱਖਿਅਤ ਰੱਖਣ ਦੀ ਸਮਰੱਥਾ ਹੈ, ਅਤੇ ਉਹ ਅਜਿਹਾ ਕਰਦਾ ਹੈ, ਜਦੋਂ ਕਨੂੰਨ ਪਾਲਕ ਸਾਨੂੰ ਇੱਕ ਕਨੂੰਨੀ ਸੁਰੱਖਿਆ ਦੀ ਬੇਨਤੀ ਭੇਜਦੇ ਹਨ। ਸਨੈਪਸ ਅਤੇ ਚੈਟਸ ਨੂੰ ਕਿਵੇਂ ਮਿਟਾਇਆ ਜਾਂਦਾ ਹੈ ਇਸ ਬਾਰੇ ਹੋਰ ਜਾਣਕਾਰੀ ਲਈ, ਇਹ ਆਰਟੀਕਲ ਦੇਖੋ
ਅਜਨਬੀ, ਨੌਜਵਾਨਾਂ ਨੂੰ ਲੱਭ ਰਹੇ ਹਨ
ਜਦੋਂ ਔਨਲਾਈਨ ਗੱਲਬਾਤ ਦੀ ਗੱਲ ਆਉਂਦੀ ਹੈ ਤਾਂ ਕਿਸੇ ਵੀ ਮਾਤਾ ਜਾਂ ਪਿਤਾ ਲਈ ਇੱਕ ਕੁਦਰਤੀ ਚਿੰਤਾ ਇਹ ਹੈ ਕਿ ਅਜਨਬੀ, ਕਿਸ਼ੋਰਾਂ ਤੱਕ ਕਿਵੇਂ ਪਹੁੰਚ ਸਕਦੇ ਹਨ। ਦੁਬਾਰਾ ਫਿਰ, Snapchat ਨੂੰ ਅਸਲ ਦੋਸਤਾਂ ਵਿਚਕਾਰ ਅਤੇ ਪਰਸਪਰ ਸੰਚਾਰ ਲਈ ਤਿਆਰ ਕੀਤਾ ਗਿਆ ਹੈ; ਇਹ ਕੁਝ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਤਰ੍ਹਾਂ ਅਣਜਾਣ ਲੋਕਾਂ ਨਾਲ ਸੰਪਰਕ ਦੀ ਸਹੂਲਤ ਨਹੀਂ ਦਿੰਦਾ ਹੈ। ਕਿਉਂਕਿ ਐਪ ਉਹਨਾਂ ਲੋਕਾਂ ਨਾਲ ਸੰਚਾਰ ਕਰਨ ਲਈ ਡਿਜਾਇਨ ਕੀਤੀ ਗਈ ਸੀ ਜਿਨ੍ਹਾਂ ਨੂੰ ਅਸੀਂ ਪਹਿਲਾਂ ਹੀ ਜਾਣਦੇ ਹਾਂ, ਅਜਨਬੀਆਂ ਲਈ ਖਾਸ ਵਿਅਕਤੀਆਂ ਨੂੰ ਲੱਭਣਾ ਅਤੇ ਉਹਨਾਂ ਨਾਲ ਸੰਪਰਕ ਕਰਨਾ ਮੁਸ਼ਕਲ ਹੈ। ਆਮ ਤੌਰ 'ਤੇ, ਜੋ ਲੋਕ Snapchat 'ਤੇ ਸੰਚਾਰ ਕਰ ਰਹੇ ਹਨ, ਉਹ ਪਹਿਲਾਂ ਹੀ ਇੱਕ ਦੂਜੇ ਨੂੰ ਦੋਸਤਾਂ ਵਜੋਂ ਸਵੀਕਾਰ ਕਰ ਚੁੱਕੇ ਹਨ। ਇਸ ਤੋਂ ਇਲਾਵਾ, Snap ਨੇ ਅਜਨਬੀਆਂ ਲਈ ਨਾਬਾਲਗਾਂ ਨੂੰ ਲੱਭਣਾ ਹੋਰ ਵੀ ਮੁਸ਼ਕਲ ਬਣਾਉਣ ਲਈ ਸੁਰੱਖਿਆ ਸ਼ਾਮਲ ਕੀਤੀ ਹੈ, ਜਿਵੇਂ ਕਿ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਜਨਤਕ ਪ੍ਰੋਫਾਈਲਾਂ 'ਤੇ ਪਾਬੰਦੀ ਲਗਾਉਣਾ। Snapchat ਨਾਬਾਲਗਾਂ ਨੂੰ ਸਿਰਫ਼ ਦੋਸਤ-ਸੁਝਾਅ ਸੂਚੀਆਂ (ਤੁਰੰਤ ਸ਼ਾਮਲ ਕਰੋ) ਜਾਂ ਤਲਾਸ਼ ਕਰੋ ਨਤੀਜਿਆਂ ਦੀ ਇਜਾਜ਼ਤ ਦਿੰਦਾ ਹੈ ਜੇਕਰ ਉਹਨਾਂ ਦੇ ਕੁਝ ਸਾਂਝੇ ਦੋਸਤ ਹੋਣ।
ਇੱਕ ਨਵਾਂ ਟੂਲ ਅਸੀਂ ਚਾਹੁੰਦੇ ਹਾਂ ਕਿ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲੇ ਸੁਚੇਤ ਰਹਿਣ, ਉਹ ਹੈ ਦੋਸਤ ਚੈਕ-ਅੱਪ, ਜੋ ਕਿ Snapchatters ਨੂੰ ਉਨ੍ਹਾਂ ਦੀਆਂ ਦੋਸਤ ਸੂਚੀਆਂ ਦੀ ਸਮੀਖਿਆ ਕਰਨ ਲਈ ਪ੍ਰੇਰਦਾ ਹੈ ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਉਹ ਅਜੇ ਵੀ ਇਹਨਾਂ ਲੋਕਾਂ ਨਾਲ ਸੰਪਰਕ ਵਿੱਚ ਰਹਿਣਾ ਚਾਹੁੰਦੇ ਹਨ। ਜਿਨ੍ਹਾਂ ਨਾਲ ਤੁਸੀਂ ਹੁਣ ਸੰਚਾਰ ਨਹੀਂ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ।
Snap ਨਕਸ਼ਾ ਅਤੇ ਨਿਰਧਾਰਿਤ ਸਥਾਨ-ਸਾਂਝਾ ਕਰਨਾ
ਉਹਨਾਂ ਹੀ ਲਾਈਨਾਂ ਦੇ ਨਾਲ, ਮੈਂ Snap ਨਕਸ਼ੇ ਬਾਰੇ ਚਿੰਤਾਵਾਂ ਸੁਣੀਆਂ ਹਨ - ਇੱਕ ਵਿਅਕਤੀਗਤ ਨਕਸ਼ਾ ਜੋ Snapchatters ਨੂੰ ਨਿਰਧਾਰਿਤ ਸਥਾਨ ਨੂੰ ਦੋਸਤਾਂ ਨਾਲ ਸਾਂਝਾ ਕਰਨ, ਅਤੇ ਨਾਲ ਹੀ ਰੈਸਟੋਰੈਂਟ ਅਤੇ ਸ਼ੋਅ ਸੰਬੰਧਿਤ ਸਥਾਨਕ ਸਥਾਨਾਂ ਅਤੇ ਸਮਾਗਮਾਂ ਨੂੰ ਲੱਭਣ ਦੀ ਆਗਿਆ ਦਿੰਦਾ ਹੈ। ਮੂਲ ਰੂਪ ਵਿੱਚ, Snap ਨਕਸ਼ੇ 'ਤੇ ਸਥਾਨ-ਸੈਟਿੰਗਾਂ ਸਾਰੇ Snapchatters ਲਈ ਨਿੱਜੀ (ਭੂਤੀਆ ਮੋਡ) ਤੌਰ 'ਤੇ ਸੈੱਟ ਕੀਤੀਆਂ ਜਾਂਦੀਆਂ ਹਨ। Snapchatters ਕੋਲ ਆਪਣਾ ਟਿਕਾਣਾ ਸਾਂਝਾ ਕਰਨ ਦਾ ਵਿਕਲਪ ਹੁੰਦਾ ਹੈ, ਪਰ ਉਹ ਅਜਿਹਾ ਸਿਰਫ਼ ਉਨ੍ਹਾਂ ਲੋਕਾਂ ਨਾਲ ਹੀ ਕਰ ਸਕਦੇ ਹਨ ਜਿਨ੍ਹਾਂ ਨੂੰ ਉਹ ਪਹਿਲਾਂ ਹੀ ਦੋਸਤਾਂ ਵਜੋਂ ਸਵੀਕਾਰ ਕਰ ਚੁੱਕੇ ਹਨ - ਅਤੇ ਉਹ ਹਰੇਕ ਦੋਸਤ ਲਈ ਵਿਸ਼ੇਸ਼ ਤੌਰ 'ਤੇ ਨਿਰਧਾਰਿਤ ਸਥਾਨ-ਸਾਂਝਾ ਕਰਨ ਦੇ ਫੈਸਲੇ ਲੈ ਸਕਦੇ ਹਨ। ਦੋਸਤਾਂ ਨਾਲ ਕਿਸੇ ਦੇ ਟਿਕਾਣੇ ਨੂੰ ਸਾਂਝਾ ਕਰਨ ਲਈ "ਸਭ-ਜਾਂ-ਕੁਝ ਨਹੀਂ" ਵਾਲਾ ਦ੍ਰਿਸ਼ਟੀਕੋਣ ਨਹੀਂ ਹੈ। ਸੁਰੱਖਿਆ ਅਤੇ ਗੋਪਨੀਅਤਾ ਲਈ ਇੱਕ ਹੋਰ Snap ਨਕਸ਼ਾ ਪਲੱਸ : ਜੇਕਰ ਲੋਕਾਂ ਨੇ ਕਈ ਘੰਟਿਆਂ ਤੋਂ Snapchat ਦੀ ਵਰਤੋਂ ਨਹੀਂ ਕੀਤੀ ਹੈ, ਤਾਂ ਉਹ ਹੁਣ ਨਕਸ਼ੇ 'ਤੇ ਆਪਣੇ ਦੋਸਤਾਂ ਨੂੰ ਦਿਖਾਈ ਨਹੀਂ ਦੇਣਗੇ।
ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਸਭ ਤੋਂ ਮਹੱਤਵਪੂਰਨ, Snapchatter ਲਈ ਨਕਸ਼ੇ 'ਤੇ ਆਪਣਾ ਟਿਕਾਣਾ ਕਿਸੇ ਅਜਿਹੇ ਵਿਅਕਤੀ ਨਾਲ ਸਾਂਝਾ ਕਰਨ ਦੀ ਕੋਈ ਯੋਗਤਾ ਨਹੀਂ, ਜਿਸ ਦੇ ਉਹ ਦੋਸਤ ਨਹੀਂ ਹਨ, ਅਤੇ Snapchatters ਕੋਲ ਪੂਰਾ ਕੰਟਰੋਲ ਹੁੰਦਾ ਹੈ ਕਿ ਉਹ ਕਿਨ੍ਹਾਂ ਦੋਸਤਾਂ ਨਾਲ ਆਪਣਾ ਟਿਕਾਣਾ ਸਾਂਝਾ ਕਰਨਾ ਚਾਹੁੰਦੇ ਹਨ ਜਾਂ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹਨ।
ਹਾਨੀਕਾਰਕ ਸਮੱਗਰੀ
ਸ਼ੁਰੂਆਤੀ ਤੌਰ 'ਤੇ, ਕੰਪਨੀ ਨੇ ਜਾਣਬੁੱਝ ਕੇ ਦੋਸਤਾਂ ਵਿਚਕਾਰ ਨਿੱਜੀ ਸੰਚਾਰ, ਅਤੇ ਵਿਆਪਕ ਦਰਸ਼ਕਾਂ ਲਈ ਉਪਲਬਧ ਜਨਤਕ ਸਮੱਗਰੀ ਨੂੰ ਵੱਖਰੇ ਢੰਗ ਨਾਲ ਪੇਸ਼ ਕਰਨ ਦਾ ਫੈਸਲਾ ਲਿਆ। Snapchat ਦੇ ਵਧੇਰੇ ਜਨਤਕ ਹਿੱਸਿਆਂ ਵਿੱਚ, ਜਿੱਥੇ ਸਮੱਗਰੀ ਨੂੰ ਜ਼ਿਆਦਾ ਦਰਸ਼ਕਾਂ ਦੁਆਰਾ ਦੇਖੇ ਜਾਣ ਦੀ ਸੰਭਾਵਨਾ ਹੁੰਦੀ ਹੈ, ਸੰਭਾਵੀ ਤੌਰ 'ਤੇ ਨੁਕਸਾਨਦੇਹ ਸਮੱਗਰੀ ਨੂੰ "ਵਾਇਰਲ ਹੋਣ" ਤੋਂ ਰੋਕਣ ਲਈ ਸਮੱਗਰੀ ਨੂੰ ਕਿਊਰੇਟ ਜਾਂ ਪੂਰਵ ਸੰਚਾਲਿਤ ਕੀਤਾ ਜਾਂਦਾ ਹੈ। Snapchat ਦੇ ਦੋ ਹਿੱਸੇ ਇਸ ਸ਼੍ਰੇਣੀ ਵਿੱਚ ਆਉਂਦੇ ਹਨ: ਡਿਸਕਵਰ, ਜਿਸ ਵਿੱਚ ਨਿਰੀਖਣ ਕੀਤੇ ਮੀਡੀਆ ਪ੍ਰਕਾਸ਼ਕਾਂ ਅਤੇ ਸਮੱਗਰੀ ਸਿਰਜਣਹਾਰਾਂ ਤੋਂ ਸਮੱਗਰੀ ਆਉਂਦੀ ਹੈ, ਅਤੇ ਸਪੌਟਲਾਈਟ, ਜਿੱਥੇ Snapchatters ਆਪਣੀ ਖੁਦ ਦੀ ਮਨੋਰੰਜਕ ਸਮੱਗਰੀ ਨੂੰ ਵੱਡੇ ਭਾਈਚਾਰੇ ਨਾਲ ਸਾਂਝਾ ਕਰਦੇ ਹਨ।
ਸਪੌਟਲਾਈਟ 'ਤੇ, ਸਾਰੀ ਸਮੱਗਰੀ ਦੀ ਸਵੈਚਲਿਤ ਟੂਲਸ ਨਾਲ ਸਮੀਖਿਆ ਕੀਤੀ ਜਾਂਦੀ ਹੈ, ਪਰ ਫਿਰ ਇਹ ਦੋ ਦਰਜਨ ਤੋਂ ਵੱਧ ਲੋਕਾਂ ਦੁਆਰਾ ਦੇਖਣ ਦੇ ਯੋਗ ਹੋਣ ਤੋਂ ਪਹਿਲਾਂ ਮਨੁੱਖੀ ਨਿਯੰਤਰਨ ਦੀ ਇੱਕ ਵਾਧੂ ਤਹਿ ਤੋਂ ਗੁਜ਼ਰਦੀ ਹੈ। ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ ਕਿ ਸਮੱਗਰੀ Snapchat ਦੀਆਂ ਨੀਤੀਆਂ ਅਤੇ ਸੇਧਾਂ ਦੀ ਪਾਲਣਾ ਕਰਦੀ ਹੈ, ਅਤੇ ਉਹਨਾਂ ਜੋਖਮਾਂ ਨੂੰ ਜੋ ਆਟੋਮੋਡਰੇਸ਼ਨ ਦੁਆਰਾ ਖੁੰਝ ਗਏ ਹੋ ਸਕਦੇ ਹਨ, ਨੂੰ ਘਟਾਉਣ ਵਿੱਚ ਮਦਦ ਕਰਦਾ ਹੈ । ਵਾਇਰਲਤਾ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਕੇ, Snap ਗੈਰ-ਕਾਨੂੰਨੀ ਜਾਂ ਸੰਭਾਵੀ ਤੌਰ 'ਤੇ ਹਾਨੀਕਾਰਕ ਸਮੱਗਰੀ ਨੂੰ ਜਨਤਕ ਤੌਰ 'ਤੇ ਪੋਸਟ ਕਰਨ ਦੀ ਦਿਲਚਸਪੀ ਨੂੰ ਘਟਾਉਂਦਾ ਹੈ, ਜੋ ਬਦਲੇ ਵਿੱਚ, ਖ਼ਾਸ ਤੌਰ 'ਤੇ ਨਫ਼ਰਤ ਭਰੀਆਂ ਟਿਪਣੀਆਂ, ਸਵੈ-ਨੁਕਸਾਨ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਦੇ ਜੋਖਿਮ ਪੱਧਰ ਘਟਾ ਦਿੰਦਾ ਹੈ, ਉਦਾਹਰਣ ਦੇਣ ਲਈ ਕੁਝ ਨਾਮ - ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਮੁਕਾਬਲੇ।
ਡਰੱਗਸ ਦਾ ਐਕਸਪੋਜ਼ਰ
Snapchat ਬਹੁਤ ਸਾਰੇ ਔਨਲਾਈਨ ਪਲੇਟਫਾਰਮਾਂ ਵਿੱਚੋਂ ਇੱਕ ਹੈ ਜਿਥੇ ਕਿ ਡਰੱਗ ਡੀਲਰ ਵਿਸ਼ਵ ਪੱਧਰ 'ਤੇ ਦੁਰਵਿਵਹਾਰ ਕਰ ਰਹੇ ਹਨ ਅਤੇ ਜੇਕਰ ਤੁਸੀਂ ਉਹਨਾਂ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਦੀ ਮੀਡੀਆ ਕਵਰੇਜ ਦੇਖੀ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਫੈਂਟਾਨਿਲ ਦੀ ਨਕਲੀ ਗੋਲੀ ਕਾਰਨ ਗੁਆ ਦਿੱਤਾ ਹੈ, ਤਾਂ ਤੁਸੀਂ ਇਸ ਸਥਿਤੀ ਨੂੰ ਸਮਝ ਸਕਦੇ ਹੋ ਕਿ ਇਹ ਸਥਿਤੀ ਕਿੰਨੀ ਦਿਲ ਦਹਿਲਾਉਣ ਵਾਲੀ ਅਤੇ ਭਿਆਨਕ ਹੋ ਸਕਦੀ ਹੈ। ਅਸੀਂ ਨਿਸ਼ਚਿਤ ਕਰਦੇ ਹਾਂ, ਅਤੇ ਸਾਡਾ ਦਿਲ ਉਨ੍ਹਾਂ ਲੋਕਾਂ ਲਈ ਦੁਖੀ ਹੈ ਜਿਨ੍ਹਾਂ ਨੇ ਇਸ ਭਿਆਨਕ ਮਹਾਮਾਰੀ ਕਾਰਨ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ।
ਪਿਛਲੇ ਸਾਲ ਤੋਂ, Snap ਤਿੰਨ ਮੁੱਖ ਤਰੀਕਿਆਂ ਨਾਲ ਫੈਂਟਾਨਿਲ ਅਤੇ ਡਰੱਗ-ਸਬੰਧਤ ਸਮੱਗਰੀ ਦੇ ਮੁੱਦੇ ਨੂੰ ਜਬਰਦਸਤ ਅਤੇ ਵਿਆਪਕ ਰੂਪ ਨਾਲ ਨਜਿੱਠ ਰਿਹਾ ਹੈ:
Snapchat 'ਤੇ ਡਰੱਗ-ਸਬੰਧਤ ਗਤੀਵਿਧੀ ਦਾ ਪਤਾ ਲਗਾਉਣ ਲਈ ਨਵੀਂ ਤਕਨਾਲੋਜੀ ਦਾ ਵਿਕਾਸ ਅਤੇ ਉਸਨੂੰ ਲਾਗੂ ਕਰਨਾ ਅਤੇ ਨਾਲ ਹੀ ਦੂਜੇ ਪਾਸੇ ਪਲੇਟਫਾਰਮ ਦੀ ਦੁਰਵਰਤੋਂ ਕਰਨ ਵਾਲੇ ਡਰੱਗ ਡੀਲਰਾਂ ਦੀ ਪਛਾਣ ਕਰਨਾ ਅਤੇ ਹਟਾਉਣਾ;
ਕਾਨੂੰਨ ਲਾਗੂ ਕਰਨ ਦੀ ਜਾਂਚ ਵਿੱਚ ਸਾਡੇ ਸਮਰਥਨ ਨੂੰ ਮਜ਼ਬੂਤ ਕਰਨ ਲਈ ਕਦਮ ਚੁਕਣੇ, ਤਾਂ ਜੋ ਅਧਿਕਾਰੀ ਤੇਜ਼ੀ ਨਾਲ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆ ਸਕਣ; ਅਤੇ
ਐਪ ਵਿੱਚ ਸਿੱਧੇ ਤੌਰ 'ਤੇ ਜਨਤਕ ਸੇਵਾ ਘੋਸ਼ਣਾਵਾਂ ਅਤੇ ਵਿਦਿਅਕ ਸਮੱਗਰੀ ਰਾਹੀਂ ਸਨੈਪਚੈਟਰਾਂ ਨਾਲ ਫੈਂਟਾਨਿਲ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ। (ਤੁਸੀਂ ਇਹਨਾਂ ਸਾਰੇ ਯਤਨਾਂ ਬਾਰੇ ਇੱਥੇ ਹੋਰ ਜਾਣ ਸਕਦੇ ਹੋ।)
ਅਸੀਂ Snapchat ਨੂੰ ਡਰੱਗ-ਸਬੰਧਤ ਗਤੀਵਿਧੀ ਲਈ ਵਿਰੋਧੀ ਮਾਹੌਲ ਸਿਰਜਣ ਲਈ ਦ੍ਰਿੜ ਹਾਂ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਇਸ ਕੰਮ ਦਾ ਵਿਸਥਾਰ ਕਰਨਾ ਜਾਰੀ ਰੱਖਾਂਗੇ। ਇਸ ਦੌਰਾਨ, ਮਾਪਿਆਂ, ਦੇਖਭਾਲ ਕਰਨ ਵਾਲਿਆਂ ਅਤੇ ਨੌਜਵਾਨਾਂ ਨੂੰ ਔਨਲਾਈਨ ਪਲੇਟਫਾਰਮਾਂ ਵਿੱਚ ਫੈਲੇ ਸੰਭਾਵਿਤ ਘਾਤਕ ਨਕਲੀ ਦਵਾਈਆਂ ਦੇ ਵਿਆਪਕ ਖਤਰੇ ਬਾਰੇ ਸਮਝਣਾ ਅਤੇ ਪਰਿਵਾਰ ਅਤੇ ਦੋਸਤਾਂ ਨਾਲ ਖਤਰਿਆਂ ਸੰਬੰਧੀ ਸੁਰੱਖਿਅਤ ਰਹਿਣ ਦੇ ਤਰੀਕੇ ਬਾਰੇ ਗੱਲ ਕਰਨਾ ਮਹੱਤਵਪੂਰਨ ਹੈ।
Snap ਨੇ 2022 ਵਿੱਚ ਸੁਰੱਖਿਆ ਅਤੇ ਗੋਪਨੀਅਤਾ ਦੇ ਫਰੰਟਾਂ 'ਤੇ ਬਹੁਤ ਯੋਜਨਾਵਾਂ ਬਣਾਈਆਂ ਹਨ, ਜਿਸ ਵਿੱਚ ਨਵੀਂ ਖੋਜ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਸ਼ੁਰੂ ਕਰਨ ਦੇ ਨਾਲ-ਨਾਲ ਸਾਡੇ ਭਾਈਚਾਰੇ ਨੂੰ ਸੁਰੱਖਿਅਤ ਅਤੇ ਸਿਹਤਮੰਦ ਡਿਜੀਟਲ ਅਭਿਆਸਾਂ ਨੂੰ ਅਪਣਾਉਣ ਲਈ ਸੂਚਿਤ ਕਰਨ ਅਤੇ ਸ਼ਸ਼ਕਤ ਕਰਨ ਦੇ ਨਾਲ ਨਵੇਂ ਸਰੋਤ ਅਤੇ ਪ੍ਰੋਗਰਾਮ ਬਣਾਉਣਾ ਸ਼ਾਮਲ ਹੈ। ਇੱਥੇ ਲਾਭਕਾਰੀ ਨਵੇਂ ਸਾਲ ਦੀ ਸ਼ੁਰੂਆਤ ਹੈ, ਜੋ ਸਿੱਖਣ, ਸ਼ਮੂਲੀਅਤ, ਸੁਰੱਖਿਆ ਅਤੇ ਮਨੋਰੰਜਨ ਨਾਲ ਭਰਪੂਰ ਹੈ!
- ਜੈਕਲੀਨ ਬਿਊਚੇਰੇ, ਪਲੇਟਫਾਰਮ ਸੁਰੱਖਿਆ ਦੀ ਗਲੋਬਲ ਹੈੱਡ