ਔਨਲਾਈਨ ਬਾਲ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਦਾ ਮੁਕਾਬਲਾ ਕਰਨ ਲਈ ਆਪਣੇ ਕਿਸਮ ਦੀ ਪਹਿਲੀ ਮੁਹਿੰਮ
17 ਅਪ੍ਰੈਲ 2024
ਬੱਚਿਆਂ ਦਾ ਜਿਨਸੀ ਸ਼ੋਸ਼ਣ ਅਤੇ ਮਾੜਾ ਸਲੂਕ ਗੈਰ-ਕਨੂੰਨੀ ਅਤੇ ਘਟੀਆ ਕੰਮ ਹੈ ਅਤੇ ਧਿਆਨ ਨਾਲ ਗੱਲਬਾਤ ਕਰਨ ਦਾ ਵਿਸ਼ਾ ਹੋਣ ਕਰਕੇ ਜ਼ਿਆਦਾਤਰ ਇਸ ਬਾਰੇ ਗੱਲ ਤੋਂ ਬਚਿਆ ਜਾਂਦਾ ਹੈ। ਪਰ ਇਸ ਭਿਆਨਕ ਅਪਰਾਧ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਬਾਰੇ ਸਰਕਾਰੀ ਥਾਵਾਂ, ਪੇਸ਼ੇਵਰ ਥਾਵਾਂ ਅਤੇ ਘਰਾਂ ਵਿੱਚ ਚਰਚਾ ਕਰਨ ਦੀ ਲੋੜ ਹੈ। ਨੌਜਵਾਨਾਂ ਨੂੰ ਔਨਲਾਈਨ ਜਿਨਸੀ ਜੋਖਮ 'ਤੇ ਧਿਆਨ ਦੇਣ ਦੀ ਲੋੜ ਹੈ ਅਤੇ ਬਾਲਗ਼ਾਂ ਨੂੰ ਉਨ੍ਹਾਂ ਮੁੱਦਿਆਂ ਨੂੰ ਸਮਝਣ ਦੀ ਲੋੜ ਹੈ ਤਾਂ ਜੋ ਉਹ ਬਿਪਤਾ ਵਿੱਚ ਪਏ ਨੌਜਵਾਨਾਂ ਦੀ ਮਦਦ ਕਰ ਸਕਣ। Snap ਨੂੰ “Know2Protect” ਆਪਣੇ ਕਿਸਮ ਦੀ ਪਹਿਲੀ ਜਨਤਾ ਜਾਗਰੂਕਤਾ ਮੁਹਿੰਮ ਦੇ ਬਾਨੀ ਸਮਰਥਕ ਹੋਣ ਲਈ ਸਨਮਾਨਿਤ ਕੀਤਾ ਗਿਆ ਜਿਸਦੀ ਸ਼ੁਰੂਆਤ ਅੱਜ ਅਮਰੀਕਾ ਦੇ ਘਰ ਸੁਰੱਖਿਆ ਵਿਭਾਗ (DHS) ਨੇ ਕੀਤੀ।
ਨਾਜ਼ਾਇਜ ਚਿੱਤਰ ਬਣਾਉਣ ਅਤੇ ਵੰਡਣ ਤੋਂ ਲੈ ਕੇ ਜਿਨਸੀ ਉਦੇਸ਼ਾਂ ਵਾਸਤੇ ਬੱਚਿਆਂ ਨੂੰ ਬਹਿਕਾਉਣ ਅਤੇ ਵਿੱਤੀ ਤੌਰ 'ਤੇ ਪ੍ਰੇਰਿਤ "ਜਿਨਸੀ ਧੋਖਾਧੜੀ" ਤੱਕ, Know2Protect ਬੱਚਿਆਂ ਅਤੇ ਕਿਸ਼ੋਰਾਂ 'ਤੇ ਅਸਰ ਪਾਉਣ ਵਾਲੇ ਜਿਨਸੀ ਨੁਕਸਾਨਾਂ ਦੀ ਲੜੀ 'ਤੇ ਚਾਨਣ ਪਾਵੇਗੀ। ਇਹ ਮੁਹਿੰਮ ਨੌਜਵਾਨਾਂ, ਮਾਪਿਆਂ, ਭਰੋਸੇਮੰਦ ਬਾਲਗਾਂ ਅਤੇ ਨੀਤੀ ਬਣਾਉਣ ਵਾਲਿਆਂ ਨੂੰ ਇਹਨਾਂ ਅਪਰਾਧਾਂ ਨੂੰ ਰੋਕਣ ਅਤੇ ਉਹਨਾਂ ਦਾ ਮੁਕਾਬਲਾ ਕਰਨ ਵਿੱਚ ਮਦਦ ਕਰਨ ਲਈ ਸਿੱਖਿਅਤ ਕਰੇਗੀ ਅਤੇ ਸਮਰੱਥਾ ਦੇਵੇਗੀ।


Snap DHS ਦੇ ਨਾਲ ਸ਼ੁਰੂਆਤੀ ਸਹਿਯੋਗੀ ਸੀ ਅਤੇ ਇਸ ਗੱਲ ਨਾਲ ਸਹਿਮਤ ਹੈ ਕਿ ਦੇਸ਼ ਅਤੇ ਦੁਨੀਆ ਭਰ ਦੇ ਦਰਸ਼ਕਾਂ ਦੀ ਇਸ ਲੜੀ ਤੱਕ ਪਹੁੰਚਣ ਲਈ ਜਾਗਰੂਕਤਾ ਫ਼ੈਲਾਉਣ ਵਾਲੇ ਸੁਨੇਹੇ ਦੀ ਲੋੜ ਹੈ। ਸਹਿਯੋਗ ਦੇਣ ਲਈ, ਅਸੀਂ Snapchat 'ਤੇ ਵਿਦਿਅਕ ਸਮੱਗਰੀ ਪੋਸਟ ਕਰਨ ਲਈ Know2Protect ਨੂੰ ਇਸ਼ਤਿਹਾਰਬਾਜ਼ੀ ਲਈ ਥਾਂ ਦਿੱਤੀ ਹੈ, ਜਿੱਥੇ ਕਿਸ਼ੋਰਾਂ ਤੱਕ ਪਹੁੰਚਣ ਵਿੱਚ ਮਦਦ ਮਿਲੇਗੀ ਅਤੇ ਅਸੀਂ ਇਸ ਮੁਹਿੰਮ ਨੂੰ ਸਾਡੇ ਪਲੇਟਫਾਰਮ ਅਤੇ ਸਾਡੇ ਪਰਦੇਦਾਰੀ ਅਤੇ ਸੁਰੱਖਿਆ ਕੇਂਦਰ 'ਤੇ ਪੇਸ਼ ਕਰਾਂਗੇ।
ਇਸ ਤੋਂ ਇਲਾਵਾ, ਅਸੀਂ ਔਨਲਾਈਨ ਬਾਲ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ (CSEA) ਦੇ ਵੱਖ-ਵੱਖ ਆਯਾਮਾਂ ਬਾਰੇ ਅਮਰੀਕਾ ਵਿੱਚ ਨੌਜਵਾਨਾਂ (13-17 ਦੀ ਉਮਰ) ਅਤੇ ਨੌਜਵਾਨ ਬਾਲਗਾਂ (18-24 ਦੀ ਉਮਰ) ਨਾਲ ਨਵੀਂ ਖੋਜ ਦਾ ਸੰਚਾਲਨ ਕਰ ਰਹੇ ਹਾਂ, ਜੋ ਮੁਹਿੰਮ ਦੇ ਨਾਲ-ਨਾਲ ਪਲੇਟਫਾਰਮਾਂ ਅਤੇ ਸੇਵਾਵਾਂ ਵਿੱਚ ਇਸ ਮਾੜੇ ਸਲੂਕ ਖਿਲਾਫ਼ ਲੜਾਈ ਦੇ ਸਾਡੇ ਯਤਨਾਂ ਬਾਰੇ ਹੋਰ ਜਾਣਕਾਰੀ ਦੇਣ ਵਿੱਚ ਮਦਦ ਕਰੇਗੀ।
ਖੋਜ ਨਤੀਜੇ
28 ਮਾਰਚ 2024 ਤੋਂ 1 ਅਪ੍ਰੈਲ 2024 ਤੱਕ ਅਸੀਂ 1,037 ਅਮਰੀਕੀ ਕਿਸ਼ੋਰਾਂ ਅਤੇ ਨੌਜਵਾਨ ਬਾਲਗਾਂ ਨੂੰ ਚੁਣਿਆ, ਉਨ੍ਹਾਂ ਨੂੰ ਨਾਬਾਲਗਾਂ ਵਿਰੁੱਧ ਵੱਖ-ਵੱਖ ਔਨਲਾਈਨ ਜਿਨਸੀ ਅਪਰਾਧਾਂ ਦਾ ਸਾਹਮਣਾ ਕਰਨ ਅਤੇ ਅਜਿਹੇ ਮਾਮਲਿਆਂ ਦੀ ਸਮਝ ਹੋਣ ਬਾਰੇ ਪੁੱਛਿਆ। ਭਾਗੀਦਾਰਾਂ ਨੇ ਜਵਾਬ ਵਿੱਚ ਔਨਲਾਈਨ ਪਲੇਟਫਾਰਮਾਂ ਅਤੇ ਸੇਵਾਵਾਂ ਦੀ ਲੜੀ 'ਤੇ ਉਨ੍ਹਾਂ ਦੇ ਤਜ਼ਰਬਿਆਂ ਦਾ ਹਵਾਲਾ ਦਿੱਤਾ ਹੈ, ਨਾ ਕਿ ਸਿਰਫ਼ Snapchat। ਕੁਝ ਸ਼ੁਰੂਆਤੀ ਮੁੱਖ ਲੱਭਤਾਂ ਵਿੱਚ ਸ਼ਾਮਲ ਹਨ:
ਜਿਨਸੀ ਸਬੰਧੀ ਔਨਲਾਈਨ ਜੋਖਮ ਕਈ ਕਿਸ਼ੋਰ ਅਤੇ ਨੌਜਵਾਨ ਬਾਲਗਾਂ ਲਈ ਕਦੇ ਨਾਲ ਮੁੱਕਣ ਹੋਣ ਵਾਲਾ ਮਸਲਾ ਹਨ, ਜਿਨ੍ਹਾਂ ਵਿੱਚ ਦੋ-ਤਿਹਾਈ (68%) ਤੋਂ ਵੱਧ ਨੇ ਰਿਪੋਰਟ ਕੀਤੀ ਗਈ ਹੈ ਕਿ ਉਨ੍ਹਾਂ ਨੇ ਅਸ਼ਲੀਲ ਤਸਵੀਰਾਂ ਔਨਲਾਈਨ ਸਾਂਝੀਆਂ ਕੀਤੀਆਂ ਜਾਂ "ਬਹਿਕਾਉਣ” 1ਜਾਂ "ਨਕਲੀ ਪਛਾਣ" ਵਾਲੇ 2 ਵਤੀਰਿਆਂ ਦਾ ਤਜ਼ਰਬਾ ਕੀਤਾ।
ਜਾਅਲੀ ਵਿਅਕਤੀ ਔਨਲਾਈਨ ਫ਼ੈਲੇ ਹੋਏ ਹਨ ਅਤੇ ਡਿਜੀਟਲ ਜੋਖਮ ਦੇ ਖ਼ਤਰੇ ਦਾ ਮੁੱਖ ਕਾਰਨ ਹਨ। ਉਹਨਾਂ ਵਿੱਚੋਂ ਜਿਨ੍ਹਾਂ ਨੇ ਅਸ਼ਲੀਲ ਚਿੱਤਰਕਾਰੀ ਸਾਂਝੀ ਕੀਤੀ, ਜਾਂ ਬਹਿਕਾਉਣ ਜਾਂ ਨਕਲੀ ਪਛਾਣ ਦਾ ਤਜ਼ਰਬਾ ਕੀਤਾ, 10 ਵਿੱਚੋਂ ਨੌਂ (90%) ਨੇ ਕਿਹਾ ਕਿ ਦੂਜੇ ਵਿਅਕਤੀ ਨੇ ਆਪਣੀ ਪਛਾਣ ਬਾਰੇ ਝੂਠ ਬੋਲਿਆ।
ਅਸ਼ਲੀਲ ਚਿੱਤਰਕਾਰੀ ਨੂੰ ਸਾਂਝਾ ਕਰਨਾ ਅਤੇ ਨਕਲੀ ਪਛਾਣ ਔਨਲਾਈਨ “ਜਿਨਸੀ ਧੋਖਾਧੜੀ” ਦੇ ਸਭ ਤੋਂ ਜੋਖ਼ਮ ਦਾ ਜ਼ਰੀਆ ਹਨ। 3 ਜਿਨ੍ਹਾਂ ਵਿੱਚੋਂ ਲਗਭਗ ਅੱਧੇ ਜਿਨ੍ਹਾਂ ਨੇ ਅਸ਼ਲੀਲ ਤਸਵੀਰਾਂ ਨੂੰ ਸਾਂਝਾ ਕੀਤਾ ਸੀ, ਉਨ੍ਹਾਂ ਨੂੰ ਜਿਨਸੀ ਧੋਖਾਧੜੀ ਲਈ ਧਮਕਾਇਆ ਗਿਆ। ਮਰਦ ਔਰਤਾਂ ਤੋਂ ਵੱਧ (51% ਬਨਾਮ 42%) ਜਿਨਸੀ ਧੋਖਾਧੜੀ ਦੇ ਸ਼ਿਕਾਰ ਹੋਣ ਲਈ ਵਧੇਰੇ ਸੰਵੇਦਨਸ਼ੀਲ ਸਨ, ਵਿੱਤੀ ਜਿਨਸੀ ਸੋਸ਼ਣ – ਸ਼ਿਕਾਰ ਤੋਂ ਪੈਸੇ, ਤੋਹਫ਼ਾ ਕਾਰਡ ਜਾਂ ਉਸਦੀ ਕੁਝ ਖਾਸ਼ ਚੀਜ਼ ਮੰਗਣਾ – ਮਰਦਾਂ ਦੇ ਮਾਮਲਿਆਂ ਵਿੱਚ ਵਧੇਰੇ ਆਮ ਸੀ (34% ਬਨਾਮ 9%)। ਅਜਿਹੇ ਮਾਮਲਿਆਂ ਵਿੱਚ, ਔਰਤਾਂ ਨੂੰ ਅਕਸਰ ਵਾਧੂ ਜਿਨਸੀ ਚਿੱਤਰ (57% ਬਨਾਮ 37%) ਲਈ ਕਿਹਾ ਗਿਆ ਸੀ।
ਬਦਕਿਸਮਤੀ ਨਾਲ, ਹਾਲਾਂਕਿ ਸ਼ਾਇਦ ਹੈਰਾਨੀ ਨਹੀਂ, ਕਿਸ਼ੋਰਾਂ ਅਤੇ ਨੌਜਵਾਨ ਬਾਲਗਾਂ ਦਾ ਵਰਣਨਯੋਗ ਫ਼ੀਸਦ (41%) ਜਿਨ੍ਹਾਂ ਨੇ ਇਹਨਾਂ ਤਿੰਨ ਜੋਖਮ ਵਿੱਚੋਂ ਇੱਕ ਦਾ ਸਾਹਮਣਾ ਕਰਕੇ ਉਸ ਗੱਲ ਨੂੰ ਆਪਣੇ ਤੱਕ ਰੱਖਿਆ ਹੈ। ਸਿਰਫ਼ 37% ਨੇ ਬਹਿਕਾਉਣ ਦੇ ਮਾਮਲੇ ਦੀ ਰਿਪੋਰਟ ਔਨਲਾਈਨ ਪਲੇਟਫਾਰਮ, ਕਾਨੂੰਨੀ ਅਮਲੀਕਰਨ ਜਾਂ ਕਿਸੇ ਅਪਾਤਕਾਲੀਨ ਸੇਵਾ ਨੂੰ ਕੀਤੀ ਹੈ। ਸਿਰਫ਼ ਅਸ਼ਲੀਲ ਚਿੱਤਰ ਹੀ ਜੋਖਮ ਸੀ ਜਿੱਥੇ ਸ਼ਿਕਾਰ ਹੋਏ ਵਿਅਕਤੀਆਂ ਦੇ ਜ਼ਿਆਦਾਤਰ - ਪਰ ਅਜੇ ਵੀ ਨਾਕਾਫ਼ੀ - ਫ਼ੀਸਦ (63%) ਨੇ ਸਮੱਸਿਆ ਦੀ ਰਿਪੋਰਟ ਕੀਤੀ; ਅੱਧ (56%) ਤੋਂ ਵੱਧ ਨੇ ਕਿਹਾ ਕਿ ਉਨ੍ਹਾਂ ਨੇ ਵਿੱਤੀ ਜਿਨਸੀ ਸੋਸ਼ਣ ਦੀ ਰਿਪੋਰਟ ਕੀਤੀ ਜੋ ਨਕਲੀ ਪਛਾਣ ਰਾਹੀਂ ਹੋਇਆ ਸੀ।
ਇਹ ਤਾਜ਼ਾ ਲੱਭਤਾਂ Snap ਦੇ ਡਿਜੀਟਲ ਤੰਦਰੁਸਤੀ ਦੇ ਜਾਰੀ ਅਧਿਐਨ ਵੱਲ ਧਿਆਨ ਦਵਾਉਂਦੀਆਂ ਹਨ, ਜਿਸ ਵਿੱਚ ਪਿਛਲੇ ਸਾਲ ਕਿਸ਼ੋਰਾਂ ਅਤੇ ਨੌਜਵਾਨ ਬਾਲਗਾਂ ਦੇ ਮਾਮਲਿਆਂ ਵਿੱਚ ਔਨਲਾਈਨ ਜਿਨਸੀ ਸੋਸ਼ਣ ਬਾਰੇ ਗਹਿਰਾ ਵਿਸ਼ਲੇਸ਼ਣ ਸ਼ਾਮਲ ਸੀ।
ਅਸੀਂ ਦੇਸ਼ ਭਰ ਦੇ ਕਿਸ਼ੋਰਾਂ ਅਤੇ ਨੌਜਵਾਨ ਬਾਲਗਾਂ 'ਤੇ Know2Protect ਮੁਹਿੰਮ ਦੇ ਪ੍ਰਭਾਵ ਨੂੰ ਮਾਪਣ ਵਿੱਚ ਮਦਦ ਲਈ ਇਸ ਸਾਲ ਦੇ ਬਾਅਦ ਅਧਿਐਨ ਨੂੰ ਦੁਹਰਾਉਣ ਦੀ ਯੋਜਨਾ ਬਣਾਈ ਹੈ।
Snap ਦਾ ਕੰਮ ਔਨਲਾਈਨ ਜਿਨਸੀ ਮਾੜੇ ਸਲੂਕ ਦਾ ਮੁਕਾਬਲਾ ਕਰਨ ਲਈ ਹੈ।
ਇਹਨਾਂ ਸੰਭਾਵੀ ਨੁਕਸਾਨਾਂ ਬਾਰੇ ਜਾਗਰੂਕਤਾ ਵਧਾਉਣ ਤੋਂ ਇਲਾਵਾ, ਅਸੀਂ ਸੇਵਾ ਤੋਂ ਇਸ ਸਮੱਗਰੀ ਅਤੇ ਵਤੀਰੇ ਨੂੰ ਖ਼ਤਮ ਕਰਨ ਲਈ ਵਚਨਬੱਧ ਹਾਂ।
ਅਸੀਂ Snapchat ਨੂੰ ਗੈਰ-ਕਾਨੂੰਨੀ ਸਰਗਰਮੀ ਦਾ ਵਿਰੋਧ ਕਰਨ ਅਤੇ ਕਿਸੇ ਵੀ ਸਮੱਗਰੀ ਜਾਂ ਉਸ ਕਾਰਵਾਈ ਲਈ ਕਨੂੰਨ ਦੀ ਸਖ਼ਤ ਨੀਤੀ ਬਣਾਉਣ ਲਈ ਨਿਰਧਾਰਤ ਕੀਤਾ ਹੈ, ਜਿਸ ਵਿੱਚ ਕਿਸੇ ਨਾਬਾਲਗ ਲਈ ਜਿਨਸੀ ਮਾੜਾ ਸਲੂਕ ਸ਼ਾਮਲ ਹੈ। ਅਸੀਂ ਉਲੰਘਣਾ ਕਰਨ ਵਾਲੀ ਸਮੱਗਰੀ ਝੱਟ ਹਟਾਉਂਦੇ ਹਾਂ, ਅਪਰਾਧ ਕਰਨ ਵਾਲੇ ਖਾਤਿਆਂ ਵਿਰੁੱਧ ਕਾਰਵਾਈ ਕਰਦੇ ਹਾਂ, ਅਤੇ ਗੁੰਮ ਅਤੇ ਸੋਸ਼ਿਤ ਬੱਚਿਆਂ ਦੇ ਅਮਰੀਕੀ ਰਾਸ਼ਟਰੀ ਕੇਂਦਰ (NCMEC) ਨੂੰ ਉਨ੍ਹਾਂ ਦੀ ਰਿਪੋਰਟ ਕਰਦੇ ਹਾਂ, ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਸਮੱਗਰੀ ਸੰਸਾਰ ਵਿੱਚ ਕਿੱਥੇ ਮਿਲੀ ਸੀ। ਅਸੀਂ ਉਲੰਘਣਾ ਕਰਨ ਵਾਲੀ ਸਮੱਗਰੀ ਦਾ ਪਹਿਲਾਂ ਤੋਂ ਪਤਾ ਲਗਾਉਣ ਲਈ ਉੱਨਤ ਤਕਨੀਕ ਵਰਤਦੇ ਹਾਂ ਅਤੇ Snapchat ਭਾਈਚਾਰੇ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਸਮੱਸਿਆਵਾਂ ਦੀ ਰਿਪੋਰਟ ਸਾਨੂੰ ਅਤੇ ਕਨੂੰਨੀ ਅਮਲੀਕਰਨ ਨੂੰ ਕਰਨ ਲਈ ਉਤਸ਼ਾਹਤ ਕਰਦੇ ਹਾਂ, ਜੋ ਸ਼ਾਇਦ ਐਪ ਨਾ ਵਰਤਦੇ ਹੋਣ। ਸਾਡੇ ਭਾਈਚਾਰੇ ਦੇ ਮੈਂਬਰ ਮਹਾਨ ਸੇਵਾ ਕਰਦੇ ਹਨ ਜਦੋਂ ਉਹ ਹੋਰਾਂ ਨੂੰ ਸੰਭਾਵੀ ਨੁਕਸਾਨ ਤੋਂ ਬਚਾਉਂਦੇ ਹਨ। ਅਸੀਂ NCMEC ਦੀ Take It Down ਮੁਹਿੰਮ ਵਿੱਚ ਹਿੱਸਾ ਲੈਂਦੇ ਹਾਂ ਅਤੇ ਨੌਜਵਾਨਾਂ ਨੂੰ ਇਸ ਬਾਰੇ ਜਾਣਨ ਅਤੇ ਲੋੜ ਪੈਣ 'ਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਹੱਲਾਸ਼ੇਰੀ ਦਿੰਦੇ ਹਾਂ। (ਬਾਲਗਾਂ ਲਈ ਵੀ ਅਜਿਹੀ ਮੁੰਹਿੰਮ ਹੈ, ਜਿਸ ਵਿੱਚ Snap ਪਿਛਲੇ ਸਾਲ ਸ਼ਾਮਲ ਹੋਇਆ, ਜਿਸ ਨੂੰ StopNCII ਕਿਹਾ ਜਾਂਦਾ ਹੈ।)
ਅਸੀਂ ਦੁਨੀਆ ਭਰ ਦੇ ਹੋਰ ਮਾਹਰਾਂ ਨਾਲ ਵੀ ਜੁੜਦੇ ਹਾਂ, ਕਿਉਂਕਿ ਕੋਈ ਵੀ ਇਕਾਈ ਜਾਂ ਸੰਸਥਾ ਇਕੱਲੇ ਇਨ੍ਹਾਂ ਮੁੱਦਿਆਂ 'ਤੇ ਕੋਈ ਪ੍ਰਭਾਵਸ਼ਾਲੀ ਅਸਰ ਨਹੀਂ ਪਾ ਸਕਦੀ ਹੈ। Snap WeProtect ਵਿਸ਼ਵ ਗਠਜੋੜ ਦੇ ਅੰਤਰਰਾਸ਼ਟਰੀ ਨੀਤੀ ਬੋਰਡ 'ਤੇ ਸਾਰੇ ਉਦਯੋਗ ਦੀ ਨੁਮਾਇੰਦਗੀ ਕਰਦਾ ਹੈ; ਅਸੀਂ INHOPE ਦੇ ਸਲਾਹਕਾਰ ਪਰਿਸ਼ਦ ਅਤੇ UK Internet Watch ਦੇ ਫੰਡਿੰਗ ਪਰਿਸ਼ਦ ਦੇ ਮੈਂਬਰ ਹਾਂ; ਅਤੇ ਪਿਛਲੇ ਸਾਲ ਅਸੀਂ ਨਿਰਦੇਸ਼ਕਾਂ ਦੇ ਤਕਨਾਲੋਜੀ ਸਹਿਯੋਗ ਬੋਰਡ ਦੀ ਕਾਰਜਕਾਰੀ ਕਮੇਟੀ ਦੀ ਦੋ ਸਾਲ ਦੀ ਮਿਆਦ ਨੂੰ ਪੂਰਾ ਕੀਤਾ। ਇਹਨਾਂ ਸਾਰੇ ਸੰਗਠਨਾਂ ਦਾ ਦਿਲੋਂ ਉਦੇਸ਼ ਔਨਲਾਈਨ CSEA ਦਾ ਖਾਤਮਾ ਹੈ।
ਅਸੀਂ ਵਿਧਾਨਕ ਹੱਲਾਂ ਜਿਵੇਂ ਬੱਚਿਆਂ ਦੀ ਔਨਲਾਈਨ ਸੁਰੱਖਿਆ ਐਕਟ, ਰਿਪੋਰਟ ਕਾਨੂੰਨ ਅਤੇ ਅਮਰੀਕਾ ਵਿੱਚ ਸ਼ੀਲਡ ਕਾਨੂੰਨ ਦੀ ਹਮਾਇਤ ਕਰਦੇ ਹਾਂ ਅਤੇ ਅਸੀਂ ਜ਼ੁਲਮ ਨੂੰ ਨਿਆਂ ਦੇ ਦਾਇਰੇ ਵਿੱਚ ਲਿਆਉਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਉਨ੍ਹਾਂ ਦੀ ਜਾਂਚ ਵਿੱਚ ਸਹਾਇਤਾ ਕਰਦੇ ਹਾਂ। ਅਸੀਂ ਐਪ-ਵਿੱਚ ਅਤੇ ਸਾਡੀ ਵੈਬਸਾਈਟ 'ਤੇ ਵਿਦਿਅਕ ਸਰੋਤਾਂ ਵਿੱਚ ਵੀ ਨਿਵੇਸ਼ ਕਰਦੇ ਹਾਂ ਅਤੇ ਪਿਛਲੇ ਸਾਲ ਵੱਖ-ਵੱਖ ਜਿਨਸੀ ਜੋਖ਼ਮਾਂ ਬਾਰੇ ਚਾਰ ਨਵੇਂ ਛੋਟੇ ਵੀਡੀਓ ਨੂੰ ਸ਼ਾਮਲ ਕੀਤਾ।
Know2Protect ਨੂੰ ਸਹਿਯੋਗ Snap ਦੇ ਉਸ ਕੰਮ ਦਾ ਹਿੱਸਾ ਹੈ ਜਿਸ ਵਿੱਚ ਕਈ ਸਾਲਾਂ ਤੋਂ ਅਸੀਂ ਰੁਝੇ ਹੋਏ ਹਾਂ। ਅਸੀਂ DHS ਨੂੰ ਅੱਜ ਸ਼ੁਰੂਆਤ ਕਰਨ 'ਤੇ ਵਧਾਈ ਦਿੰਦੇ ਹਾਂ ਅਤੇ ਜਨਤਾ ਨੂੰ ਉਸ ਭੂਮਿਕਾ ਬਾਰੇ ਸਿੱਖਿਅਤ ਕਰਨ ਦੇ ਆਪਣੇ ਯਤਨਾਂ ਦੀ ਸ਼ਲਾਘਾ ਕਰਦੇ ਹਾਂ ਜੋ ਸਾਡੇ ਵਿੱਚੋਂ ਹਰੇਕ ਸਮੁੱਚੇ ਤਕਨੀਕੀ ਮਾਹੌਲ ਵਿੱਚੋਂ ਇਨ੍ਹਾਂ ਘਟੀਆ ਨੁਕਸਾਨਾਂ ਨੂੰ ਰੋਕਣ ਵਿੱਚ ਮਦਦ ਕਰਨ ਲਈ ਨਿਭਾ ਰਿਹਾ ਹੈ।
- Jacqueline beauchere, ਪਲੇਟਫਾਰਮ ਸੁਰੱਖਿਆ ਦੀ ਗਲੋਬਲ ਮੁਖੀ