ਫੈਂਟਾਨਿਲ ਸੰਕਟ 'ਤੇ Snap ਦੀ ਪ੍ਰਤੀਕਿਰਿਆ

7 ਅਕਤੂਬਰ 2021

ਫੈਂਟਾਨਿਲ ਵਾਲੇ ਨਸ਼ਿਆਂ ਨੇ ਹਾਲ ਦੇ ਸਾਲਾਂ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਨਸ਼ੇ ਦੀ ਵਾਧੂ ਮਾਤਰਾ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਖਤਰਨਾਕ ਵਾਧਾ ਕੀਤਾ। ਫੈਂਟਾਨਾਇਲ ਸ਼ਕਤੀਸ਼ਾਲੀ ਓਪੀਔਡ ਹੈ, ਜਿਸਦੀ ਰੇਤੇ ਦੇ ਦਾਣੇ ਜਿੰਨੀ ਮਾਤਰਾ ਵੀ ਘਾਤਕ ਹੈ। ਡਰੱਗ ਡੀਲਰ ਅਕਸਰ ਨਿਰਦੇਸ਼ਿਤ ਨਕਲੀ ਗੋਲੀਆਂ ਬਣਾਉਣ ਲਈ ਫੈਂਟਾਨਿਲ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਵਿਕੋਡਿਨ ਜਾਂ ਜ਼ੈਨੈਕਸ, ਜਿੰਨ੍ਹਾ ਦਾ ਸੇਵਨ ਕਰਨ ਨਾਲ ਮੌਤ ਹੋ ਸਕਦੀ ਹੈ।

ਅਸੀਂ ਇਸ ਸੰਕਟ ਨਾਲ ਪ੍ਰਭਾਵਿਤ ਪਰਿਵਾਰਾਂ ਤੋਂ ਵਿਨਾਸ਼ਕਾਰੀ ਕਹਾਣੀਆਂ ਸੁਣੀਆਂ ਹਨ, ਜਿੰਨ੍ਹਾ ਵਿੱਚ ਅਜਿਹੇ ਕੇਸ ਵੀ ਸ਼ਾਮਿਲ ਹਨ, ਜਿੱਥੇ ਡਰੱਗ ਡੀਲਰਾਂ ਤੋਂ Snapchat ਰਾਹੀਂ ਫੈਂਟਾਨਿਲ ਨਾਲ ਲੈਸ ਨਕਲੀ ਗੋਲੀਆਂ ਖਰੀਦੀਆਂ ਗਈਆਂ ਸਨ। ਅਸੀਂ ਆਪਣੇ ਪਲੇਟਫਾਰਮ ਤੋਂ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਹਟਾਉਣ ਲਈ ਦ੍ਰਿੜ ਹਾਂ, ਅਤੇ ਅਸੀਂ ਡਰੱਗ ਡੀਲਰਾਂ ਨੂੰ ਸਾਡੇ ਭਾਈਚਾਰੇ ਨੂੰ ਹੋ ਰਹੇ ਨੁਕਸਾਨ ਲਈ ਜਵਾਬਦੇਹ ਠਹਿਰਾਉਣ ਲਈ ਸਰਗਰਮ ਖੋਜ ਅਤੇ ਕਾਨੂੰਨੀ ਕਾਰਵਾਈ ਵਿੱਚ ਸਹਿਯੋਗ ਕਰ ਰਹੇ ਹਾਂ।

ਸਾਡਾ ਮੰਨਣਾ ਹੈ ਕਿ ਸਾਡੀ ਕਮਿਊਨਿਟੀ ਨੂੰ Snapchat 'ਤੇ ਸੁਰੱਖਿਅਤ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਅਤੇ ਅਸੀਂ ਆਪਣੇ ਪਲੇਟਫਾਰਮ ਤੋਂ ਨਸ਼ੀਲੇ ਪਦਾਰਥਾਂ ਦੀ ਵਿਕਰੀ ਨੂੰ ਖ਼ਤਮ ਕਰਨ ਲਈ ਪਿਛਲੇ ਸਾਲ ਦੌਰਾਨ ਮਹੱਤਵਪੂਰਨ ਸੰਚਾਲਨ ਸੁਧਾਰ ਕੀਤੇ ਹਨ ਅਤੇ ਅਸੀਂ ਸੁਧਾਰ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਾਂ। ਇੱਥੇ ਸਾਡਾ ਕੰਮ ਕਦੇ ਵੀ ਖਤਮ ਨਹੀਂ ਹੁੰਦਾ, ਪਰ ਅਸੀਂ ਤਰੱਕੀ ਕਰਦੇ ਸਮੇਂ ਅੱਪਡੇਟਾਂ ਨੂੰ ਸੰਚਾਰ ਕਰਨਾ ਚਾਹੁੰਦੇ ਹਾਂ ਤਾਂ ਜੋ ਸਾਡਾ ਭਾਈਚਾਰਾ ਸਾਡੀ ਪ੍ਰਗਤੀ ਦੀ ਨਿਗਰਾਨੀ ਕਰ ਸਕੇ ਅਤੇ ਸਾਨੂੰ ਜਵਾਬਦੇਹ ਠਹਿਰਾ ਸਕੇ।

ਪਿਛਲੇ ਸਾਲ ਦੇ ਸਾਡੇ ਸਭ ਤੋਂ ਮਹੱਤਵਪੂਰਨ ਨਿਵੇਸ਼ਾਂ ਵਿੱਚ ਸਾਡੇ ਕਾਨੂੰਨ ਲਾਗੂ ਕਰਨ ਦੇ ਕਾਰਜਾਂ ਤੇ ਕੀਤੇ ਨਿਵੇਸ਼ ਅਤੇ ਸਾਡੀ ਟੀਮ ਦਾ ਵਾਧਾ ਸ਼ਾਮਿਲ ਹੈ ਜੋ ਵੈਧ ਕਾਨੂੰਨ ਲਾਗੂ ਕਰਨ ਦੀਆਂ ਬੇਨਤੀਆਂ ਦਾ ਸਮਰਥਨ ਕਰਦੀ ਹੈ, ਤਾਂ ਜੋ ਅਸੀਂ ਜਲਦੀ ਜਵਾਬ ਦੇ ਸਕੀਏ। ਜਦੋਂ ਕਿ ਸਾਡੇ ਕੋਲ ਅਜੇ ਵੀ ਕੰਮ ਹੈ, ਸਾਨੂੰ ਪ੍ਰਾਪਤ ਹੋਣ ਵਾਲੀਆਂ ਸਾਰੀਆਂ ਕਿਸਮਾਂ ਦੀਆਂ ਕਨੂੰਨ ਪਰਿਵਰਤਨ ਅਨੁਰੋਧ ਵਿੱਚ, ਸਾਡੇ ਜਵਾਬੀ ਕਾਰਵਾਈ ਦੇ ਸਮੇਂ ਵਿੱਚ ਸਾਲ ਦਰ ਸਾਲ 85% ਸੁਧਾਰ ਹੋਇਆ ਹੈ, ਅਤੇ ਸੰਕਟਕਾਲੀਨ ਪ੍ਰਗਟਾਵਾ ਅਰਜੀਆਂ ਦੇ ਮਾਮਲੇ ਵਿੱਚ, ਸਾਡੀ 24/7 ਟੀਮ ਆਮ ਤੌਰ 'ਤੇ 30 ਮਿੰਟਾਂ ਦੇ ਅੰਦਰ ਜਵਾਬ ਦਿੰਦੀ ਹੈ।

ਅਸੀਂ ਡਰੱਗ ਡੀਲਰਾਂ ਨੂੰ ਸਾਡੇ ਭਾਈਚਾਰੇ ਨੂੰ ਨੁਕਸਾਨ ਪਹੁੰਚਾ ਸਕਣ ਤੋਂ ਪਹਿਲਾਂ, ਪਲੇਟਫਾਰਮ ਤੋਂ ਹਟਾਉਣ ਲਈ ਸਾਡੀਆਂ ਸਰਗਰਮ ਖੋਜ ਸਮਰੱਥਾਵਾਂ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ। 2021 ਦੀ ਪਹਿਲੀ ਛਿਮਾਹੀ ਦੌਰਾਨ ਸਾਡੀਆਂ ਅਮਲ ਦਰਾਂ ਵਿੱਚ 112% ਦਾ ਵਾਧਾ ਹੋਇਆ ਹੈ, ਅਤੇ ਅਸੀਂ ਕਿਰਿਆਸ਼ੀਲ ਖੋਜ ਦਰਾਂ ਵਿੱਚ 260% ਵਾਧਾ ਕੀਤਾ ਹੈ। ਨਸ਼ੀਲੇ ਪਦਾਰਥਾਂ ਨਾਲ ਸਬੰਧਤ ਲਗਭਗ ਦੋ ਤਿਹਾਈ ਸਮੱਗਰੀ ਸਾਡੇ ਆਰਟੀਫਿਸ਼ਿਲ ਖੁਫੀਆ ਪ੍ਰਣਾਲੀਆਂ ਦੁਆਰਾ, ਅਤੇ ਬਾਕੀ ਭਾਈਚਾਰੇ ਦੁਆਰਾ ਰਿਪੋਰਟ ਕੀਤੀ ਗਈ, ਨੂੰ ਸਰਗਰਮੀ ਨਾਲ ਖੋਜਿਆ ਜਾਂਦਾ ਹੈ, ਅਤੇ ਸਾਡੀ ਟੀਮ ਦੁਆਰਾ ਅਮਲ ਵਿੱਚ ਲਿਆਂਦਾ ਜਾਂਦਾ ਹੈ। ਅਸੀਂ ਸਾਡੇ ਭਾਈਚਾਰੇ ਲਈ ਡਰੱਗ-ਸਬੰਧਤ ਸਮੱਗਰੀ ਦੀ ਰਿਪੋਰਟ ਕਰਨਾ ਆਸਾਨ ਅਤੇ ਤੇਜ਼ ਬਣਾਉਣ ਲਈ ਸਾਡੇ ਇਨ-ਐਪ ਰਿਪੋਰਟਿੰਗ ਟੂਲਸ ਨੂੰ ਬਿਹਤਰ ਬਣਾਉਣ ਲਈ ਵੀ ਕੰਮ ਕੀਤਾ ਹੈ।

ਅਸੀਂ ਆਪਣੇ ਪਲੇਟਫਾਰਮ 'ਤੇ ਸੁਰੱਖਿਆ ਅਤੇ ਗੋਪਨੀਅਤਾ ਵਿਚਕਾਰ ਸਹੀ ਸੰਤੁਲਨ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਾਂਗੇ ਤਾਂ ਜੋ ਅਸੀਂ ਆਪਣੇ ਭਾਈਚਾਰੇ ਨੂੰ ਨੁਕਸਾਨ ਦੇ ਡਰ ਤੋਂ ਬਿਨਾਂ ਆਪਣੇ ਆਪ ਨੂੰ ਵਿਅਕਤ ਕਰਨ ਲਈ ਸਮਰੱਥ ਬਣਾ ਸਕੀਏ। ਡਿਜ਼ਾਈਨ ਵਜੋਂ, Snapchatters ਇਹ ਨਿਯੰਤਰਿਤ ਕਰਦੇ ਹਨ ਕਿ ਉਹਨਾਂ ਨਾਲ ਕੌਣ ਸੰਪਰਕ ਕਰ ਸਕਦਾ ਹੈ ਅਤੇ ਉਹਨਾਂ ਨੂੰ ਦੋਸਤਾਂ ਨਾਲ ਨਵੀਂ ਗੱਲਬਾਤ ਲਈ ਆਪਟ-ਇਨ ਕਰਨਾ ਲਾਜ਼ਮੀ ਹੈ। ਜੇਕਰ ਸਾਡੇ ਭਾਈਚਾਰੇ ਦਾ ਕੋਈ ਮੈਂਬਰ ਅਣਉਚਿਤ ਸਮੱਗਰੀ ਦੀ ਰਿਪੋਰਟ ਕਰਦਾ ਹੈ, ਤਾਂ ਇਹ ਸਾਡੀ ਟਰੱਸਟ ਅਤੇ ਸੁਰੱਖਿਆ ਟੀਮ ਨੂੰ ਭੇਜੀ ਜਾਂਦੀ ਹੈ ਤਾਂ ਜੋ ਅਸੀਂ ਉਚਿਤ ਕਾਰਵਾਈ ਕਰ ਸਕੀਏ। ਅਸੀਂ Snapchat 'ਤੇ ਸੁਰੱਖਿਅਤ ਰਹਿਣ ਲਈ ਮਾਪਿਆਂ ਨੂੰ ਆਪਣੇ ਕਿਸ਼ੋਰਾਂ ਨਾਲ ਸਾਂਝੇਦਾਰੀ ਦੇ ਹੋਰ ਤਰੀਕੇ ਪ੍ਰਦਾਨ ਕਰਨ ਲਈ ਨਵੇਂ ਪਰਿਵਾਰਕ ਸੁਰੱਖਿਆ ਸਾਧਨਾਂ 'ਤੇ ਵੀ ਕੰਮ ਕਰ ਰਹੇ ਹਾਂ।

ਅਸੀਂ ਆਪਣੇ ਭਾਈਚਾਰੇ ਨੂੰ ਫੈਂਟਾਨਿਲ ਦੇ ਖ਼ਤਰਿਆਂ ਬਾਰੇ ਸਿੱਖਿਅਤ ਕਰਨ ਵਿੱਚ ਵੀ ਭੂਮਿਕਾ ਨਿਭਾਉਣਾ ਚਾਹੁੰਦੇ ਹਾਂ। ਸਾਡੇ ਯਤਨਾਂ ਨੂੰ ਸੂਚਿਤ ਕਰਨ ਲਈ, ਅਸੀਂ ਇਹ ਸਮਝਣ ਲਈ Morning Consult ਤੋਂ ਖੋਜ ਸ਼ੁਰੂ ਕੀਤੀ ਕਿ ਨੌਜਵਾਨ ਲੋਕ ਨਿਰਦੇਸ਼ਿਤ ਦਵਾਈਆਂ ਅਤੇ ਫੈਂਟਾਨਿਲ ਨੂੰ ਕਿਵੇਂ ਸਮਝਦੇ ਹਨ, ਅਤੇ ਉਹਨਾਂ ਖੋਜਾਂ ਨੂੰ ਇੱਥੇਸਾਂਝਾ ਕਰ ਰਹੇ ਹਾਂ। ਅਸੀਂ ਜਾਣਿਆ ਹੈ ਕਿ ਕਿਸ਼ੋਰ ਤਣਾਅ ਅਤੇ ਚਿੰਤਾ ਦੇ ਉੱਚ ਪੱਧਰਾਂ ਤੋਂ ਪੀੜਤ ਹਨ, ਅਤੇ ਬਿਨਾਂ ਨਿਰਦੇਸ਼ਾਂ ਤੋਂ ਨਕਲ ਕਰਕੇ ਨਿਰਦੇਸ਼ਿਤ ਦਵਾਈਆਂ ਵਰਤਣ ਦਾ ਪ੍ਰਯੋਗ ਕਰ ਰਹੇ ਹਨ। ਖੋਜ ਤੋਂ ਇਹ ਵੀ ਕਲੀਅਰ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਜਾਂ ਤਾਂ ਫੈਂਟਾਨਿਲ ਬਾਰੇ ਖ਼ਤਰੇ ਦਾ ਮੁਲਾਂਕਣ ਕਰਨ ਲਈ ਕਾਫ਼ੀ ਜਾਣਕਾਰੀ ਨਹੀਂ, ਜਾਂ ਉਹ ਵਿਸ਼ਵਾਸ ਕਰਦੇ ਹਨ ਕਿ ਫੈਂਟਾਨਿਲ ਹੈਰੋਇਨ ਜਾਂ ਕੋਕੀਨ ਨਾਲੋਂ ਘੱਟ ਖਤਰਨਾਕ ਹੈ। ਜਾਗਰੂਕਤਾ ਦੀ ਇਸ ਘਾਟ ਦੇ ਵਿਨਾਸ਼ਕਾਰੀ ਨਤੀਜੇ ਹੋ ਸਕਦੇ ਹਨ ਜਦੋਂ ਫੈਂਟਾਨਿਲ ਨਾਲ ਬਣੀ ਸਿਰਫ ਇੱਕ ਨਕਲੀ ਗੋਲੀ ਜਾਂ ਲੈ ਸਕਦੀ ਹੈ

ਅਸੀਂ ਹੈੱਡਸ ਅੱਪ ਨਾਮਕ ਇੱਕ ਨਵਾਂ ਇਨ-ਐਪ ਸਿੱਖਿਆ ਪੋਰਟਲ ਵਿਕਸਿਤ ਕੀਤਾ ਹੈ ਜੋ ਰੋਗ ਨਿਯੰਤ੍ਰਣ ਅਤੇ ਰੋਕਥਾਮ ਕੇਂਦਰਾਂ ਤੋਂ ਵਾਧੂ ਸਰੋਤਾਂ ਦੇ ਨਾਲ, ਸੌਂਗ ਫਾਰ ਚਾਰਲੀ, ਸ਼ੈਟਰਪਰੂਫ, ਅਤੇ ਸਬਸਟੈਂਸ ਐਬਿਊਜ਼ ਐਂਡ ਮੈਂਟਲ ਹੈਲਥ ਸਰਵਿਸਿਜ਼ ਐਡਮਿਨਿਸਟ੍ਰੇਸ਼ਨ (SAMHSA) ਵਰਗੀਆਂ ਮਾਹਿਰ ਸੰਸਥਾਵਾਂ ਤੋਂ ਸਮੱਗਰੀ ਪ੍ਰਾਪਤ ਕਰਕੇ ਅੱਗੇ ਵੰਡਦਾ ਹੈ ਅਤੇ ਜਿਸਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਸਦਾ ਮਤਲਬ ਹੈ ਕਿ ਜੇਕਰ ਕੋਈ Snapchat 'ਤੇ ਡਰੱਗ-ਸਬੰਧਤ ਕੀਵਰਡਸ ਦੀ ਖੋਜ ਕਰਦਾ ਹੈ, ਤਾਂ ਹੈਡਸ ਅੱਪ ਸਾਡੇ ਭਾਈਚਾਰੇ ਨੂੰ ਨੁਕਸਾਨ ਤੋਂ ਬਚਾਉਣ ਲਈ ਤਿਆਰ ਕੀਤੀ ਗਈ ਢੁਕਵੀਂ ਵਿਦਿਅਕ ਸਮੱਗਰੀ ਦਿਖਾਏਗਾ।

ਸੌਂਗ ਫਾਰ ਚਾਰਲੀ ਦੇ ਨਾਲ ਸਾਂਝੇਦਾਰੀ ਵਿੱਚ, ਅਸੀਂ ਇੱਕ ਵੀਡੀਓ ਵਿਗਿਆਪਨ ਮੁਹਿੰਮ ਵਿਕਸਿਤ ਕੀਤੀ ਹੈ ਜੋ ਪਹਿਲਾਂ ਹੀ Snapchat 'ਤੇ 260 ਮਿਲੀਅਨ ਤੋਂ ਵੱਧ ਵਾਰ ਦੇਖੀ ਜਾ ਚੁੱਕੀ ਹੈ, ਅਤੇ ਅਸੀਂ ਇੱਕ ਨਵਾਂ ਰਾਸ਼ਟਰੀ ਫਿਲਟਰ ਚਲਾ ਰਹੇ ਹਾਂ ਜੋ ਫੈਂਟਾਨਿਲ ਅਤੇ ਨਕਲੀ ਗੋਲੀਆਂ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ ਅਤੇ Snapchatters ਨੂੰ ਨਵੇਂ ਹੈੱਡ ਅੱਪ ਵਿਦਿਅਕ ਪੋਰਟਲ ਬਾਰੇ ਨਿਰਦੇਸ਼ ਦਿੰਦਾ ਹੈ। ਗੁੱਡ ਲਕ ਅਮਰੀਕਾ ਦਾ ਇੱਕ ਨਵਾਂ ਐਪੀਸੋਡ, ਇੱਕ Snap ਓਰੀਜਨਲ ਨਿਊਜ਼ ਸ਼ੋਅ, ਸਾਡੇ ਭਾਈਚਾਰੇ ਨੂੰ ਫੈਂਟਾਨਿਲ ਸੰਕਟ ਬਾਰੇ ਸਿੱਖਿਆ ਦੇਣ ਲਈ ਸਮਰਪਿਤ ਐਪੀਸੋਡਾਂ ਦੀ ਇੱਕ ਵਿਸ਼ੇਸ਼ ਐਡੀਸ਼ਨ ਲੜੀ ਨੂੰ ਜਾਰੀ ਰੱਖਦੇ ਹੋਏ, ਜਲਦੀ ਹੀ ਪ੍ਰਸਾਰਿਤ ਹੋਵੇਗਾ।

ਅਸੀਂ ਆਸ ਕਰਦੇ ਹਾਂ ਕਿ ਸਾਡੇ ਚੱਲ ਰਹੇ ਸੰਚਾਲਨ ਸੁਧਾਰ ਅਤੇ ਵਿਦਿਅਕ ਯਤਨ ਸਾਡੇ ਭਾਈਚਾਰੇ ਨੂੰ ਫੈਂਟਾਨਿਲ ਸੰਕਟ ਦੇ ਵਿਨਾਸ਼ਕਾਰੀ ਪ੍ਰਭਾਵਾਂ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਕਰਨਗੇ। ਅਸੀਂ ਇਸ ਗੱਲ ਤੋਂ ਦੁਖੀ ਹਾਂ ਕਿ ਨਸ਼ਿਆਂ ਨੇ ਸਾਡੇ ਭਾਈਚਾਰੇ ਦੇ ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ। ਅਸੀਂ ਉਹਨਾਂ ਪਰਿਵਾਰਾਂ ਦੀ ਉਦਾਰਤਾ ਅਤੇ ਦਿਆਲਤਾ ਦੀ ਤਹਿ ਦਿਲੋਂ ਪ੍ਰਸ਼ੰਸਾ ਕਰਦੇ ਹਾਂ ਜੋ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ, ਸਹਿਯੋਗ ਕਰਨ ਅਤੇ ਤਰੱਕੀ ਕਰਨ ਲਈ ਸਾਨੂੰ ਜਵਾਬਦੇਹ ਠਹਿਰਾਉਣ ਲਈ ਅੱਗੇ ਆਏ ਹਨ। ਅਸੀਂ ਬਿਹਤਰ ਕੰਮ ਕਰਨ ਲਈ ਅਣਥੱਕ ਮਿਹਨਤ ਕਰਾਂਗੇ ਅਤੇ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਹੋਰ ਬਹੁਤ ਕੁਝ ਕਰਾਂਗੇ।


Snap ਟੀਮ

ਖ਼ਬਰਾਂ 'ਤੇ ਵਾਪਸ ਜਾਓ