ਫੈਂਟਾਨਿਲ ਦੇ ਖ਼ਤਰਿਆਂ ਬਾਰੇ Snapchatters ਲਈ ਸਿੱਖਿਆ
19 ਜੁਲਾਈ 2021
ਫੈਂਟਾਨਿਲ ਦੇ ਖ਼ਤਰਿਆਂ ਬਾਰੇ Snapchatters ਲਈ ਸਿੱਖਿਆ
19 ਜੁਲਾਈ 2021
ਪਿਛਲੇ ਹਫ਼ਤੇ, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ (ਸੀਡੀਸੀ) ਨੇ ਨਵਾਂ ਡੇਟਾ ਪ੍ਰਕਾਸ਼ਿਤ ਕੀਤਾ ਜੋ ਦਰਸਾਉਂਦਾ ਹੈ ਕਿ ਅਮਰੀਕਾ ਵਿੱਚ ਜ਼ਿਆਦਾ ਮਾਤਰਾ ਵਿੱਚ ਨਸ਼ਾ ਲੈਣ ਨਾਲ ਹੋਣ ਵਾਲੀਆਂ ਮੌਤਾਂ ਰਿਕਾਰਡ ਪੱਧਰ ਤੱਕ ਵੱਧ ਗਈਆਂ ਹਨ - 2020 ਵਿੱਚ 30% ਤੋਂ ਵੱਧ ਵਧੀਆਂ ਅਤੇ ਇਹ ਪਤਾ ਲਗਾਇਆ ਗਿਆ ਕਿ ਇਹ ਵਾਧਾ ਫੈਂਟਾਨਿਲ ਦੇ ਪ੍ਰਸਾਰ ਕਾਰਨ ਸੀ ਜੋ ਕਿ ਘਾਤਕ ਪਦਾਰਥ ਹੈ, ਅਤੇ COVID-19 ਮਹਾਂਮਾਰੀ ਤੋਂ ਪੈਦਾ ਹੋਏ ਤਣਾਅ ਕਾਰਕਾਂ ਕਾਰਨ ਹੋਰ ਅਸਰ ਪਾ ਰਿਹਾ ਹੈ।
ਸੌਂਗ ਫਾਰ ਚਾਰਲੀ ਜੋ ਕਿ ਰਾਸ਼ਟਰੀ ਸੰਸਥਾ ਹੈ, ਜੋ ਨੌਜਵਾਨਾਂ ਨੂੰ ਫੈਂਟਾਨਿਲ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨ ਵੱਲ ਧਿਆਨ ਦੇ ਰਹੀ ਹੈ, ਉਨ੍ਹਾਂ ਮੁਤਾਬਕ, ਇਹਨਾਂ ਵਿੱਚੋਂ ਬਹੁਤ ਸਾਰੀਆਂ ਮੌਤਾਂ ਜਾਇਜ਼ ਨੁਸਖ਼ੇ ਵਾਲੀ ਦਵਾਈ ਦੇ ਰੂਪ ਵਿੱਚ ਇਕੱਲੀ ਗੋਲੀ ਲੈਣ ਨਾਲ ਹੁੰਦੀਆਂ ਹਨ, ਪਰ ਅਸਲ ਵਿੱਚ ਇਹ ਨਕਲੀ ਗੋਲੀ ਸੀ -- ਜਿਸ ਵਿੱਚ ਫੈਂਟਾਨਿਲ ਸੀ। ਅਤੇ ਨੌਜਵਾਨ ਲੋਕ, ਜੋ ਅਕਸਰ ਨੁਸਖ਼ੇ ਵਾਲੀਆਂ ਗੋਲੀਆਂ ਜਿਵੇਂ ਕਿ Xanax ਅਤੇ Percocet ਨਾਲ ਪ੍ਰਯੋਗ ਕਰਦੇ ਹਨ, ਖਾਸ ਤੌਰ 'ਤੇ ਜੋਖਮ ਵਿੱਚ ਹੁੰਦੇ ਹਨ।
ਅਸੀਂ ਪਹਿਲੀ ਵਾਰ ਇਸ ਸਾਲ ਦੇ ਸ਼ੁਰੂ ਵਿੱਚ ਸੌਂਗ ਫਾਰ ਚਾਰਲੀ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਜੋ ਫੈਂਟਾਨਿਲ ਮਹਾਂਮਾਰੀ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਜਾ ਸਕੇ ਅਤੇ ਉਹਨਾਂ ਤਰੀਕਿਆਂ ਦੀ ਪਛਾਣ ਕੀਤੀ ਜਾ ਸਕੇ ਜਿਨ੍ਹਾਂ ਨਾਲ ਅਸੀਂ ਅਤੇ ਹੋਰ ਤਕਨੀਕੀ ਕੰਪਨੀਆਂ ਇਸਦੇ ਮਾੜੇ ਅਸਰ ਨੂੰ ਰੋਕਣ ਵਿੱਚ ਮਦਦ ਕਰ ਸਕਦੀਆਂ ਹਨ। ਅੱਜ ਉਹ ਨੌਜਵਾਨ ਲੋਕ, ਜਿੱਥੇ ਵੀ ਉਹ ਹਨ -- ਤਕਨੀਕੀ ਪਲੇਟਫਾਰਮਾਂ 'ਤੇ -- ਉਨ੍ਹਾਂ ਤੱਕ ਪਹੁੰਚਣ ਲਈ ਨਵੀਂ ਰਾਸ਼ਟਰ ਪੱਧਰੀ ਜਨਤਕ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਰਹੇ ਹਾਂ ਅਤੇ ਉਹਨਾਂ ਨੂੰ ਫੈਂਟਾਨਿਲ ਦੇ ਇਹਨਾਂ ਨਕਲੀ ਨੁਸਖ਼ੇ ਵਾਲੀਆਂ ਗੋਲੀਆਂ ਦੇ ਲੁਕਵੇਂ ਖ਼ਤਰਿਆਂ ਬਾਰੇ ਸਿੱਖਿਅਤ ਕਰ ਰਹੇ ਹਾਂ। ਅਸੀਂ ਆਪਣੇ ਅਤੇ ਆਪਣੇ ਪਿਆਰਿਆਂ ਦੀ ਰੱਖਿਆ ਕਰਨ ਦੇ ਤਰੀਕੇ ਬਾਰੇ ਸਾਡੇ Snapchat ਭਾਈਚਾਰੇ ਨੂੰ ਸੂਚਿਤ ਕਰਨ ਵਿੱਚ ਮਦਦ ਕਰਨ ਲਈ ਸੌਂਗ ਫਾਰ ਚਾਰਲੀ ਨਾਲ ਭਾਈਵਾਲੀ ਕਰਨ ਲਈ ਧੰਨਵਾਦੀ ਹਾਂ।
ਇਸ ਕੋਸ਼ਿਸ਼ ਦੇ ਹਿੱਸੇ ਵਜੋਂ ਸਾਡੇ ਅੰਦਰਲੇ ਖ਼ਬਰ ਸ਼ੋਅ ਗੁੱਡ ਲੱਕ ਅਮਰੀਕਾ ਨੇ ਸੌਂਗ ਫਾਰ ਚਾਰਲੀ ਦੇ ਸੰਸਥਾਪਕ, ਐਡ ਟੇਰਨਨ, ਜਿਨ੍ਹਾਂ ਨੇ ਨੁਸਖ਼ੇ ਵਾਲੀ ਨਕਲੀ ਗੋਲੀ ਲੈਣ ਕਾਰਨ ਦੁਖਦਾਈ ਤੌਰ 'ਤੇ ਆਪਣੇ 22 ਸਾਲ ਦੇ ਬੇਟੇ ਚਾਰਲੀ ਨੂੰ ਗੁਆ ਦਿੱਤਾ, ਉਨ੍ਹਾਂ ਦੇ ਇੰਟਰਵਿਊ ਨੂੰ ਫੈਂਟਾਨਿਲ ਮਹਾਂਮਾਰੀ ਲਈ ਵਿਸ਼ੇਸ਼ ਐਪੀਸੋਡ ਵਜੋਂ ਸਮਰਪਿਤ ਕੀਤਾ। ਤੁਸੀਂ ਹੇਠਾਂ ਜਾਂ ਸਾਡੇ ਡਿਸਕਵਰ ਸਮੱਗਰੀ ਪਲੇਟਫਾਰਮ 'ਤੇ ਪੂਰਾ ਐਪੀਸੋਡ ਦੇਖ ਸਕਦੇ ਹੋ।
ਇਸ ਤੋਂ ਇਲਾਵਾ, Snapchatters ਹੁਣ ਸਾਡੇ ਡਿਸਕਵਰ ਪਲੇਟਫਾਰਮ 'ਤੇ ਸੌਂਗ ਫਾਰ ਚਾਰਲੀ ਵੱਲੋਂ ਤਿਆਰ ਕੀਤੀਆਂ ਜਨਤਕ ਸੇਵਾ ਐਲਾਨ ਮੁਹਿੰਮਾਂ ਨੂੰ ਦੇਖ ਸਕਦੇ ਹਨ ਅਤੇ ਨਵਾਂ ਵਧਾਈ ਗਈ ਹਕੀਕਤ (AR) ਲੈਂਜ਼ ਵਰਤ ਸਕਦੇ ਹਨ ਜੋ ਫੈਂਟਾਨਿਲ ਦੇ ਖ਼ਤਰਿਆਂ ਬਾਰੇ ਮੁੱਖ ਤੱਥਾਂ ਨੂੰ ਦਰਸਾਉਂਦਾ ਹੈ। ਲੈਂਜ਼ ਆਪਣੇ ਨਜ਼ਦੀਕੀ ਦੋਸਤਾਂ ਨੂੰ ਸਿੱਖਿਅਤ ਅਤੇ ਸੁਚੇਤ ਕਰਨ ਵਿੱਚ ਮਦਦ ਕਰਨ ਲਈ ਹੋਰ ਜਾਣਕਾਰੀ ਨਾਲ ਵੀ ਜੋੜਦਾ ਹੈ ਅਤੇ ਲੋਕਾਂ ਨੂੰ “ਮਨਮਰਜ਼ੀ ਨਾਲ ਗੋਲੀਆਂ ਨਾ ਖਾਓ” ਸਹੁੰ ਲੈਣ ਲਈ ਉਤਸ਼ਾਹਤ ਕਰਦਾ ਹੈ। ਇਹ ਸ਼ੁਰੂਆਤੀ ਲਾਂਚ ਸੌਂਗ ਫਾਰ ਚਾਰਲੀ ਅਤੇ Snap ਵਿਚਕਾਰ ਨਿਰੰਤਰ ਭਾਈਵਾਲੀ ਲਈ ਪਹਿਲਾ ਕਦਮ ਹੈ, ਜਿਸ ਵਿੱਚ ਵਾਧੂ ਐਪ-ਅੰਦਰ ਸਿੱਖਿਆ ਅਤੇ ਜਨਤਕ ਜਾਗਰੂਕਤਾ ਪਹਿਲਕਦਮੀਆਂ ਸ਼ਾਮਲ ਹੋਣਗੀਆਂ।
ਜਿਵੇਂ ਕਿ ਅਸੀਂ ਜਾਗਰੂਕਤਾ ਵਧਾਉਣ ਲਈ ਕੰਮ ਕਰਦੇ ਹਾਂ, ਅਸੀਂ Snapchat 'ਤੇ ਨਸ਼ੇ ਸਬੰਧੀ ਸਰਗਰਮੀ ਨੂੰ ਬਿਹਤਰ ਤਰੀਕੇ ਨਾਲ ਰੋਕਣ, ਪਛਾਣਨ ਅਤੇ ਉਸ ਦਾ ਮੁਕਾਬਲਾ ਕਰਨ ਲਈ ਆਪਣੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਵੀ ਕੰਮ ਕਰ ਰਹੇ ਹਾਂ। ਸਾਡੀਆਂ ਸੇਧਾਂ ਗੈਰ-ਕਨੂੰਨੀ ਨਸ਼ੀਲੇ ਪਦਾਰਥਾਂ ਦੀ ਵਿਕਰੀ ਜਾਂ ਪ੍ਰਚਾਰ 'ਤੇ ਪਾਬੰਦੀ ਲਗਾਉਂਦੀਆਂ ਹਨ, ਅਤੇ ਜਦੋਂ ਅਸੀਂ ਇਸ ਕਿਸਮ ਦੀ ਸਮੱਗਰੀ ਨੂੰ ਸਰਗਰਮੀ ਨਾਲ ਖੋਜਦੇ ਹਾਂ ਜਾਂ ਇਸਦੀ ਸਾਨੂੰ ਰਿਪੋਰਟ ਕੀਤੀ ਜਾਂਦੀ ਹੈ, ਤਾਂ ਸਾਡੀਆਂ ਭਰੋਸਾ ਅਤੇ ਸਰੁੱਖਿਆ ਟੀਮਾਂ ਝੱਟ ਕਾਰਵਾਈ ਕਰਦੀਆਂ ਹਨ।
ਅਸੀਂ ਨਸ਼ੇ ਨਾਲ ਸਬੰਧਤ ਸ਼ਬਦਾਂ ਨੂੰ ਬਲੌਕ ਕਰਦੇ ਹਾਂ, ਜਿਸ ਵਿੱਚ ਵਰਤੋਂਕਾਰ ਨਾਮਾਂ ਤੋਂ ਜਾਂ Snapchat 'ਤੇ ਖੋਜਣਯੋਗ ਮਾੜੇ ਸ਼ਬਦ ਸ਼ਾਮਲ ਹਨ, ਅਤੇ ਤੀਜੀ-ਧਿਰ ਦੇ ਮਾਹਰਾਂ ਨਾਲ ਮਿਲ ਕੇ ਕੰਮ ਕਰਦੇ ਹੋਏ, ਨਵੀਨਤਮ ਭਾਸ਼ਾ ਨਾਲ ਇਹਨਾਂ ਬਲੌਕ ਸ਼ਬਦਾਂ ਦੀਆਂ ਸੂਚੀਆਂ ਦੀ ਨਿਯਮਿਤ ਤੌਰ 'ਤੇ ਪੜਤਾਲ ਕਰਦੇ ਹਾਂ। ਅਸੀਂ ਨਸ਼ੀਲੇ ਪਦਾਰਥਾਂ ਦੇ ਲੈਣ-ਦੇਣ ਨੂੰ ਲੱਭਣ ਅਤੇ ਰੋਕਣ ਲਈ ਹੋਰ ਸਮਰੱਥਾਵਾਂ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਖਾਤਿਆਂ ਦੇ ਚਿੱਤਰਾਂ, ਸ਼ਬਦਾਂ, ਇਮੋਜੀਆਂ ਅਤੇ ਹੋਰ ਸੰਭਾਵਿਤ ਸੂਚਕਾਂ ਨੂੰ ਸਰਗਰਮੀ ਨਾਲ ਪਛਾਣਨ ਲਈ ਸਾਡੇ ਮਸ਼ੀਨ ਸਿਖਲਾਈ ਔਜ਼ਾਰਾਂ ਨੂੰ ਵੀ ਲਗਾਤਾਰ ਅੱਪਡੇਟ ਕਰ ਰਹੇ ਹਾਂ।
ਅਸੀਂ ਆਪਣੇ ਭਾਈਚਾਰੇ ਨੂੰ ਆਪਣੀ ਅਤੇ ਉਨ੍ਹਾਂ ਦੋਸਤਾਂ ਦੀ ਸੁਰੱਖਿਆ ਵਿੱਚ ਮਦਦ ਕਰਨ ਲਈ ਆਪਣਾ ਯੋਗਦਾਨ ਜਾਰੀ ਰੱਖਣ ਲਈ ਵਚਨਬੱਧ ਹਾਂ, ਜਦੋਂ ਕਿ ਅਸੀਂ ਨਸ਼ੀਲੇ ਪਦਾਰਥਾਂ ਦੇ ਵਪਾਰੀਆਂ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਸਮੱਗਰੀ ਨਾਲ ਆਨਲਾਈਨ ਲੜਨ ਲਈ ਆਪਣੀਆਂ ਸਮਰੱਥਾਵਾਂ ਵਿੱਚ ਸੁਧਾਰ ਜਾਰੀ ਰੱਖਦੇ ਹਾਂ।