ਡੈਟਾ ਪਰਦੇਦਾਰੀ ਦਿਵਸ: ਪਰਦੇਦਾਰੀ ਅਤੇ ਖਾਤਾ ਸੁਰੱਖਿਆ ਲਈ ਸਾਡੀ ਨਿਰੰਤਰ ਵਚਨਬੱਧਤਾ
26 ਜਨਵਰੀ 2024
ਡੈਟਾ ਪਰਦੇਦਾਰੀ ਦਿਵਸ: ਪਰਦੇਦਾਰੀ ਅਤੇ ਖਾਤਾ ਸੁਰੱਖਿਆ ਲਈ ਸਾਡੀ ਨਿਰੰਤਰ ਵਚਨਬੱਧਤਾ
26 ਜਨਵਰੀ 2024
ਪਰਦੇਦਾਰੀ ਹਮੇਸ਼ਾਂ Snap ਦੇ ਕੰਮ ਦਾ ਮੁੱਖ ਹਿੱਸਾ ਰਹੀ ਹੈ ਅਤੇ ਪਰਦੇਦਾਰੀ ਲਈ ਸਾਡਾ ਨਜ਼ਰੀਆ ਸਧਾਰਨ ਹੈ: ਇਮਾਨਦਾਰ ਰਹਿਣਾ, ਚੋਣਾਂ ਦੀ ਪੇਸ਼ਕਸ਼ ਕਰਨਾ ਅਤੇ ਇਹ ਕਦੇ ਵੀ ਨਾ ਭੁੱਲਣਾ ਕਿ ਸਾਡੇ ਲਈ ਸਾਡੇ ਭਾਈਚਾਰੇ ਤੋਂ ਅਹਿਮ ਕੁਝ ਵੀ ਨਹੀਂ। ਪਹਿਲੇ ਦਿਨ ਤੋਂ, Snapchat ਨੇ ਨਿੱਜੀ ਗੱਲਬਾਤ ਰਾਹੀਂ ਲੋਕਾਂ ਨੂੰ ਆਪਣੇ ਨਜ਼ਦੀਕੀ ਦੋਸਤਾਂ ਨਾਲ ਜੁੜਨ ਵਿੱਚ ਮਦਦ ਕਰਨ 'ਤੇ ਧਿਆਨ ਦਿੱਤਾ ਹੈ, ਜਿਸ ਬਾਰੇ ਅਸੀਂ ਜਾਣਦੇ ਹਾਂ ਕਿ Snapchatters ਨੂੰ ਆਪਣੇ ਆਪ ਨੂੰ ਜ਼ਾਹਰ ਕਰਨ ਵਿੱਚ ਵਧੇਰੇ ਆਰਾਮਦੇਹ ਮਹਿਸੂਸ ਕਰਨ ਵਿੱਚ ਮਦਦ ਮਿਲਦੀ ਹੈ।
ਡੈਟਾ ਪਰਦੇਦਾਰੀ ਦਿਵਸ ਦੇ ਸਨਮਾਨ ਵਿੱਚ, ਅਸੀਂ ਆਪਣੀ ਅੱਪਡੇਟ ਕੀਤੀ ਪਰਦੇਦਾਰੀ ਬਾਰੇ ਨੀਤੀ ਨੂੰ ਸਾਂਝਾ ਕਰਨ, ਮਾਪਿਆਂ ਲਈ ਸਾਡੇ ਸਰੋਤਾਂ ਨੂੰ ਉਜਾਗਰ ਕਰਨ ਅਤੇ ਖਾਤਾ ਸੁਰੱਖਿਆ ਬਾਰੇ ਸੁਝਾਅ ਦੇਣ ਲਈ ਉਤਸ਼ਾਹਤ ਹਾਂ।
ਅਸੀਂ Snapchatter ਡੈਟਾ ਨੂੰ ਇਕੱਠਾ ਕਰਨ ਅਤੇ ਵਰਤਣ ਦੇ ਤਰੀਕੇ ਬਾਰੇ ਵਧੇਰੇ ਸਪੱਸ਼ਟ ਅਤੇ ਪਾਰਦਰਸ਼ੀ ਹੋਣ ਦੀ ਕੋਸ਼ਿਸ਼ ਵਿੱਚ ਆਪਣੀ ਪਰਦੇਦਾਰੀ ਬਾਰੇ ਨੀਤੀ ਨੂੰ ਦੁਬਾਰਾ ਲਿਖਿਆ ਹੈ। ਸਾਡਾ ਮੰਨਣਾ ਹੈ ਕਿ ਪਰਦੇਦਾਰੀ ਬਾਰੇ ਨੀਤੀਆਂ ਹਰ ਕਿਸੇ ਲਈ ਪੜ੍ਹਣ ਅਤੇ ਸਮਝਣ ਲਈ ਆਸਾਨ ਹੋਣੀਆਂ ਚਾਹੀਦੀਆਂ ਹਨ - ਕਿਸ਼ੋਰਾਂ ਅਤੇ ਬਾਲਗਾਂ ਲਈ। ਇਸ ਲਈ ਅਸੀਂ ਗੁੰਝਲਦਾਰ ਸ਼ਬਦਾਵਲੀ ਤੋਂ ਬਚਦੇ ਹਾਂ, ਜਿੱਥੇ ਲੋੜ ਹੋਵੇ ਤਕਨੀਕੀ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਦਿੰਦੇ ਹਾਂ, ਅਤੇ ਹਰੇਕ ਭਾਗ ਦੇ ਸਿਖਰ 'ਤੇ ਸਾਰਾਂਸ਼ ਦਿਖਾਉਂਦੇ ਹਾਂ। ਅਸੀਂ ਨਿੱਜੀ ਡੈਟਾ 'ਤੇ ਕੰਟਰੋਲ ਨੂੰ - ਜਿਵੇਂ ਕਿ ਇਸ ਤੱਕ ਕਿਵੇਂ ਪਹੁੰਚ ਕਰਨੀ ਹੈ, ਇਸਨੂੰ ਕਿਵੇਂ ਡਾਊਨਲੋਡ ਕਰਨਾ ਹੈ ਅਤੇ ਕਿਵੇਂ ਮਿਟਾਉਣਾ ਹੈ - ਆਸਾਨੀ ਨਾਲ ਪਹੁੰਚਯੋਗ ਬਣਾਉਣਾ ਚਾਹੁੰਦੇ ਹਾਂ, ਇਸ ਲਈ ਸਾਡੀ ਪਰਦੇਦਾਰੀ ਬਾਰੇ ਨੀਤੀ ਹੁਣ ਬਹੁਤ ਸਾਰੇ ਤਰੀਕਿਆਂ ਨਾਲ ਅੱਗੇ ਵਧਦੀ ਹੈ ਜਿਸ ਨਾਲ Snapchatters ਆਪਣੀ ਜਾਣਕਾਰੀ ਨੂੰ ਕੰਟਰੋਲ ਕਰ ਸਕਦੇ ਹਨ। ਇਸ ਨੂੰ ਪੜ੍ਹੋ!
ਪਰਦੇਦਾਰੀ ਬਾਰੇ ਜਾਣਕਾਰੀ ਲਈ ਹੋਰ ਵਧੀਆ ਸਰੋਤ ਹੈ ਸਾਡਾ ਪਰਦੇਦਾਰੀ ਅਤੇ ਸੁਰੱਖਿਆ ਕੇਂਦਰ – ਸਾਡੀ ਇੱਕੋ ਥਾਂ ਜੋ ਲੋਕਾਂ ਨੂੰ ਸਾਡੀਆਂ ਨੀਤੀਆਂ, ਸਰੋਤਾਂ ਅਤੇ ਔਜ਼ਾਰਾਂ ਨੂੰ ਆਸਾਨੀ ਨਾਲ ਸਮਝਣ ਵਿੱਚ ਮਦਦ ਕਰਦੀ ਹੈ, ਬਿਹਤਰ ਢੰਗ ਨਾਲ ਸਮਝਾਉਂਦੀ ਹੈ ਕਿ ਅਸੀਂ Snapchatters ਦੇ ਨਿੱਜੀ ਡੈਟਾ ਦੀ ਸੁਰੱਖਿਆ ਲਈ ਕਿਵੇਂ ਕੰਮ ਕਰਦੇ ਹਾਂ ਅਤੇ ਸਿਖਾਉਂਦੀ ਹੈ ਕਿ ਉਹ ਆਪਣੀ ਰੱਖਿਆ ਲਈ ਕੀ ਕਰ ਸਕਦੇ ਹਨ। ਮਾਪੇ ਸਾਡੀ ਸਮਰਪਿਤ ਮਾਪਿਆਂ-ਕੇਂਦਰਿਤ ਵੈੱਬਸਾਈਟ 'ਤੇ ਜਾ ਸਕਦੇ ਹਨ ਤਾਂ ਕਿ ਉਹ ਉਹਨਾਂ ਸਰੋਤਾਂ ਨੂੰ ਦੇਖ ਸਕਣ ਜਿਸ ਵਿੱਚ Snapchat ਲਈ ਸਾਡੀ ਮਾਪਿਆਂ ਦੀ ਗਾਈਡ ਸ਼ਾਮਲ ਹੈ ਅਤੇ ਉਹ ਇਹ ਸਿੱਖ ਸਕਦੇ ਹਨ ਕਿ ਪਰਿਵਾਰ ਕੇਂਦਰ, ਮਾਪਿਆਂ ਸਬੰਧੀ ਸਾਡੇ ਕੰਟਰੋਲ ਔਜ਼ਾਰ ਨੂੰ ਕਿਵੇਂ ਯੋਗ ਬਣਾਉਣਾ ਹੈ। ਜਲਦੀ ਹੀ, ਪਰਦੇਦਾਰੀ ਅਤੇ ਸੁਰੱਖਿਆ ਕੇਂਦਰ My AI ਪ੍ਰੋਫਾਈਲ ਪੰਨੇ ਰਾਹੀਂ ਸਿੱਧੇ ਤੌਰ 'ਤੇ ਪਹੁੰਚਯੋਗ ਹੋਵੇਗਾ ਅਤੇ ਇਸ ਸਾਲ ਤੋਂ ਮਾਪੇ ਪਰਿਵਾਰ ਕੇਂਦਰ ਵਿੱਚ My AI ਨੂੰ ਅਯੋਗ ਵੀ ਕਰ ਸਕਦੇ ਹਨ।
ਅਸੀਂ ਹਾਲ ਹੀ ਵਿੱਚ ਖਾਤੇ ਦੀ ਸੁਰੱਖਿਆ ਨੂੰ ਸਮਰਪਿਤ ਕਈ ਸਰੋਤ ਵੀ ਪੇਸ਼ ਕੀਤੇ ਹਨ, ਜੋ ਵਰਤੋਂਕਾਰ ਦੀ ਪਰਦੇਦਾਰੀ ਦਾ ਮਹੱਤਵਪੂਰਨ ਹਿੱਸਾ ਹੈ। ਇਸ ਹਫ਼ਤੇ, ਅਸੀਂ ਆਪਣੇ ਪਰਦੇਦਾਰੀ ਅਤੇ ਸੁਰੱਖਿਆ ਕੇਂਦਰ 'ਤੇ ਸਮਰਪਿਤ ਪੰਨਾ ਪੇਸ਼ ਕੀਤਾ ਹੈ ਜੋ ਸਾਡੇ ਭਾਈਚਾਰੇ ਨੂੰ ਸੁਰੱਖਿਆ ਰਾਹੀਂ ਪਰਦੇਦਾਰੀ 'ਤੇ ਸੁਝਾਅ, Snapchat 'ਤੇ ਤੁਹਾਡੀ ਈਮੇਲ ਅਤੇ ਫ਼ੋਨ ਨੰਬਰ ਦੀ ਪੁਸ਼ਟੀ ਕਰਨ ਲਈ ਹਿਦਾਇਤਾਂ ਦੇ ਨਾਲ ਸੁਰੱਖਿਆ ਸਨੈਪਸ਼ਾਟ ਐਪੀਸੋਡ ਅਤੇ ਐਪ-ਅੰਦਰ ਮੌਜੂਦ ਸੁਰੱਖਿਆ ਸੁਝਾਵਾਂ ਦੇ ਨਾਲ ਵਿਸ਼ੇਸ਼ ਡੈਟਾ ਪਰਦੇਦਾਰੀ ਦਿਵਸ ਲੈਂਜ਼ ਦਿੰਦਾ ਹੈ। ਪ੍ਰਮੁੱਖ ਪਰਦੇਦਾਰੀ ਸੰਗਠਨ ਫਿਊਚਰ ਪ੍ਰਾਈਵੇਸੀ ਫੋਰਮ (FPF), ਦੇ ਨਾਲ ਮਿਲ ਕੇ ਬਣਾਇਆ ਲੈਂਜ਼, Snapchatters ਨੂੰ ਉਹਨਾਂ ਦੀ ਪਰਦੇਦਾਰੀ ਨੂੰ ਆਨਲਾਈਨ ਸੁਰੱਖਿਅਤ ਕਰਨ ਲਈ ਸਭ ਤੋਂ ਵਧੀਆ ਤਰੀਕੇ ਦੱਸਦਾ ਹੈ।
ਆਪਣੀਆਂ ਸੈਟਿੰਗਾਂ ਦੀ ਸਮੀਖਿਆ ਕਰਨ, ਆਪਣੇ ਖਾਤੇ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ, ਅਤੇ ਆਪਣੇ ਨਜ਼ਦੀਕੀ ਦੋਸਤਾਂ ਅਤੇ ਪਰਿਵਾਰ ਨਾਲ ਸਾਡੇ ਪਰਦੇਦਾਰੀ ਲੈਂਜ਼ਾਂ ਅਤੇ ਸਟਿੱਕਰਾਂ ਨੂੰ ਸਾਂਝਾ ਕਰਨ ਲਈ ਅੱਜ ਹੀ ਕੁਝ ਸਮਾਂ ਕੱਢੋ!
ਡੈਟਾ ਪਰਦੇਦਾਰੀ ਦਿਵਸ ਦੀਆਂ ਮੁਬਾਰਕਾਂ!