Snapchat 'ਤੇ AI: ਬਿਹਤਰ ਪਾਰਦਰਸ਼ਤਾ, ਸੁਰੱਖਿਆ ਅਤੇ ਨੀਤੀਆਂ
16 ਅਪ੍ਰੈਲ 2024
Snapchat 'ਤੇ AI: ਬਿਹਤਰ ਪਾਰਦਰਸ਼ਤਾ, ਸੁਰੱਖਿਆ ਅਤੇ ਨੀਤੀਆਂ
16 ਅਪ੍ਰੈਲ 2024
ਜਦੋਂ ਲੈਂਜ਼ 2015 ਵਿੱਚ ਆਏ, ਤਾਂ ਵਧਾਈ ਗਈ ਹਕੀਕਤ (AR) ਤਕਨਾਲੋਜੀ ਸਾਡੀਆਂ ਅੱਖਾਂ ਦੇ ਸਾਹਮਣੇ ਜਾਦੂ ਲਿਆਈ ਜੋ ਅਸੀਂ ਸੋਚਿਆ ਸੀ ਕਿ ਸੰਭਵ ਹੈ। ਅੱਜਕੱਲ੍ਹ, ਔਸਤ 300 ਮਿਲੀਅਨ ਤੋਂ ਵੱਧ Snapchatters ਰੋਜ਼ਾਨਾ AR ਨਾਲ ਜੁੜਦੇ ਹਨ ਕਿਉਂਕਿ ਅਸੀਂ ਅਜਿਹੀ ਤਕਨਾਲੋਜੀ ਦੀ ਸਾਡੇ ਰੋਜ਼ਾਨਾ ਦੇ ਕੈਮਰਾ ਤਜ਼ਰਬੇ ਵਿੱਚ ਉਮੀਦ ਕਰਦੇ ਹਾਂ।
ਹੁਣ, AI ਵਿੱਚ ਹਾਲ ਹੀ ਦੇ ਵਾਧੇ ਅਸੀਮ ਅਤੇ ਹੈਰਾਨੀਜਨਕ ਮੌਕੇ ਉਪਲਬਧ ਕਰਵਾ ਰਹੇ ਹਨ, ਜੋ ਅਸੀਂ ਸੋਚਿਆ ਸੀ ਉਹ ਮੁੜ ਸੰਭਵ ਹੋਇਆ ਹੈ।
ਪਹਿਲਾਂ ਹੀ, Snapchatters ਲਈ AI ਵਰਤ ਕੇ ਆਪਣੇ ਆਪ ਨੂੰ ਜ਼ਾਹਰ ਕਰਨ ਦੇ ਬਹੁਤ ਸਾਰੇ ਪ੍ਰੇਰਨਾਦਾਇਕ ਤਰੀਕੇ ਹਨ, ਭਾਵੇਂ ਉਹ ਕਿਸੇ ਦੋਸਤ ਨਾਲ ਗੱਲਬਾਤ ਦੀ ਦਿੱਖ ਨੂੰ ਵਿਅਕਤੀਗਤ ਬਣਾਉਣ ਲਈ ਅਸਲੀ ਜਨਰੇਟਿਵ AI ਚੈਟ ਵਾਲਪੇਪਰ ਬਣਾ ਰਹੇ ਹਨ, AI-ਸੰਚਾਲਿਤ ਲੈਂਜ਼ਾਂ ਨਾਲ ਆਪਣੇ ਆਪ ਨੂੰ ਕਲਪਨਾਤਮਕ ਤਰੀਕਿਆਂ ਨਾਲ ਬਦਲ ਰਹੇ ਹਨ ਜਾਂ My AI ਨਾਲ ਗੱਲਬਾਤ ਰਾਹੀਂ ਸੰਸਾਰ ਬਾਰੇ ਜਾਣ ਰਹੇ ਹਨ। ਅਸੀਂ ਇਸ ਤਕਨਾਲੋਜੀ ਦੀ ਸਮਰੱਥਾ ਤੋਂ ਬਹੁਤ ਖੁਸ਼ ਹਾਂ ਜਿਸ ਦੀ ਮਦਦ ਨਾਲ ਸਾਡਾ ਭਾਈਚਾਰਾ ਆਪਣੀ ਰਚਨਾਤਮਕਤਾ ਅਤੇ ਕਲਪਨਾ ਨੂੰ ਪੇਸ਼ ਕਰਨਾ ਜਾਰੀ ਰੱਖ ਸਕਦਾ ਹੈ।
AI ਪਾਰਦਰਸ਼ਤਾ
ਸਾਡਾ ਮੰਨਣਾ ਹੈ ਕਿ Snapchatters ਨੂੰ ਉਹਨਾਂ ਤਕਨਾਲੋਜੀਆਂ ਦੀਆਂ ਕਿਸਮਾਂ ਬਾਰੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਦੀ ਉਹ ਵਰਤੋਂ ਕਰ ਰਹੇ ਹਨ ਚਾਹੇ ਉਹ ਮਜ਼ੇਦਾਰ ਦ੍ਰਿਸ਼ ਬਣਾ ਰਹੇ ਹੋਣ ਜਾਂ My AI ਨਾਲ ਲਿਖਤ-ਆਧਾਰਤ ਗੱਲਾਂਬਾਤਾਂ ਰਾਹੀਂ ਸਿੱਖ ਰਹੇ ਹੋਣ।
ਜਦੋਂ ਉਹ AI ਤਕਨਾਲੋਜੀ ਵੱਲੋਂ ਸੰਚਾਲਿਤ ਵਿਸ਼ੇਸ਼ਤਾ ਨਾਲ ਅੰਤਰਕਿਰਿਆ ਕਰ ਰਹੇ ਹੁੰਦੇ ਹਨ ਤਾਂ ਅਸੀਂ Snapchatters ਨੂੰ ਸੰਦਰਭੀ ਪਾਰਦਰਸ਼ਤਾ ਦੇਣ ਲਈ ਐਪ-ਵਿੱਚ ਸੰਦਰਭੀ ਪ੍ਰਤੀਕਾਂ, ਚਿੰਨ੍ਹਾਂ ਅਤੇ ਲੇਬਲਾਂ ਦੀ ਵਰਤੋਂ ਕਰਦੇ ਹਾਂ। ਉਦਾਹਰਨ ਲਈ, ਜਦੋਂ ਕੋਈ Snapchatter AI-ਸਿਰਜੇ ਸੁਪਨਿਆਂ ਦੇ ਚਿੱਤਰ ਨੂੰ ਸਾਂਝਾ ਕਰਦਾ ਹੈ, ਤਾਂ ਪ੍ਰਾਪਤਕਰਤਾ ਨੂੰ ਵਧੇਰੇ ਜਾਣਕਾਰੀ ਵਾਲਾ ਸੰਦਰਭ ਕਾਰਡ ਦਿਸਦਾ ਹੈ। ਹੋਰ ਵਿਸ਼ੇਸ਼ਤਾਵਾਂ, ਜਿਵੇਂ ਕਿ ਵਿਸਤਾਰ ਔਜ਼ਾਰ ਜੋ ਕਿ Snap ਨੂੰ ਹੋਰ ਜ਼ੂਮ ਆਉਟ ਕਰਨ ਲਈ AI ਦਾ ਲਾਭ ਲੈਂਦਾ ਹੈ, ਉਸ ਨੂੰ Snap ਬਣਾਉਣ ਵਾਲੇ Snapchatter ਲਈ ਲਿਸ਼ਕਾਰੇ ਦੀ ਪ੍ਰਤੀਕ ਨਾਲ AI ਵਿਸ਼ੇਸ਼ਤਾ ਵਜੋਂ ਸੀਮਾਬੱਧ ਕੀਤਾ ਜਾਂਦਾ ਹੈ।
ਅਸੀਂ ਸਖ਼ਤ ਮਨੁੱਖੀ ਸਮੀਖਿਆ ਪ੍ਰਕਿਰਿਆ ਰਾਹੀਂ ਸਾਰੇ ਇਸ਼ਤਿਹਾਰਾਂ ਨੂੰ ਜਾਂਚਣ ਦਾ ਵੀ ਬਹੁਤ ਧਿਆਨ ਰੱਖਦੇ ਹਾਂ, ਜਿਸ ਵਿੱਚ ਧੋਖਾ ਦੇਣ ਵਾਲੇ ਚਿੱਤਰ ਜਾਂ ਸਮੱਗਰੀ ਬਣਾਉਣ ਲਈ AI ਸਮੇਤ ਸਮੱਗਰੀ ਦੀ ਕੋਈ ਵੀ ਗੁੰਮਰਾਹਕੁੰਨ ਵਰਤੋਂ ਦੀ ਪੂਰੀ ਜਾਂਚ ਸ਼ਾਮਲ ਹੈ।
ਜਲਦੀ ਹੀ, ਅਸੀਂ AI ਰਾਹੀਂ ਬਣਾਏ ਚਿੱਤਰਾਂ ਵਿੱਚ ਵਾਟਰਮਾਰਕ ਜੋੜਾਂਗੇ। ਇਹ Snap ਦੇ ਜਨਰੇਟਿਵ AI ਔਜ਼ਾਰਾਂ ਨਾਲ ਬਣਾਏ ਚਿੱਤਰਾਂ 'ਤੇ ਦਿਸੇਗਾ, ਜਦੋਂ ਚਿੱਤਰ ਨੂੰ ਕੈਮਰਾ ਰੋਲ ਵਿੱਚ ਨਿਰਯਾਤ ਕੀਤਾ ਜਾਂ ਸੁਰੱਖਿਅਤ ਕੀਤਾ ਜਾਂਦਾ ਹੈ। Snapchat 'ਤੇ ਬਣੇ AI-ਸਿਰਜੇ ਚਿੱਤਰ ਦੇ ਪ੍ਰਾਪਤਕਰਤਾਵਾਂ ਨੂੰ ਇਸਦੇ ਕੋਲ ਵਿਆਪਕ ਤੌਰ 'ਤੇ ਮਾਨਤਾ ਪ੍ਰਾਪਤ ਲਿਸ਼ਕਾਰੇ ਦੇ ਪ੍ਰਤੀਕ ਨਾਲ ਭੂਤ ਦਾ ਛੋਟਾ ਲੋਗੋ ਦਿਸ ਸਕਦਾ ਹੈ। ਇਨ੍ਹਾਂ ਵਾਟਰਮਾਰਕਾਂ ਦੇ ਇਲਾਵਾ ਇਹ ਦੇਖਣ ਵਾਲੇ ਲੋਕਾਂ ਨੂੰ ਸੂਚਿਤ ਕਰਨ ਵਿੱਚ ਮਦਦ ਕਰੇਗਾ ਕਿ ਚਿੱਤਰ Snapchat 'ਤੇ AI ਨਾਲ ਬਣਾਇਆ ਗਿਆ ਸੀ।
ਮਿਆਰੀ ਸੁਰੱਖਿਆ ਜਾਂਚ ਅਤੇ ਨਿਯਮ-ਪ੍ਰਕਿਰਿਆਵਾਂ
ਅਸੀਂ ਉਨ੍ਹਾਂ ਉਤਪਾਦਾਂ ਅਤੇ ਤਜ਼ਰਬਿਆਂ ਨੂੰ ਤਿਆਰ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਜੋ ਪਰਦੇਦਾਰੀ, ਸੁਰੱਖਿਆ ਅਤੇ ਉਮਰ ਦੀ ਅਨੁਕੂਲਤਾ ਨੂੰ ਤਰਜੀਹ ਦਿੰਦੇ ਹਨ। ਸਾਡੇ ਸਾਰੇ ਉਤਪਾਦਾਂ ਦੀ ਤਰ੍ਹਾਂ, AI-ਸੰਚਾਲਿਤ ਵਿਸ਼ੇਸ਼ਤਾਵਾਂ ਦੀ ਹਮੇਸ਼ਾ ਸਾਡੇ ਸੁਰੱਖਿਆ ਅਤੇ ਪਰਦੇਦਾਰੀ ਸਿਧਾਂਤਾਂ ਦਾ ਪਾਲਣ ਕਰਨ ਲਈ ਸਖ਼ਤ ਸਮੀਖਿਆ ਕੀਤੀ ਜਾਂਦੀ ਹੈ - ਅਤੇ ਸਮੇਂ ਨਾਲ ਸਾਡੇ ਸਿੱਖਣ ਰਾਹੀਂ ਅਸੀਂ ਵਾਧੂ ਸੁਰੱਖਿਆ ਨੂੰ ਵਿਕਸਤ ਕੀਤਾ ਹੈ:
ਸਾਈਬਰ ਹਮਲੇ ਵਾਲੀ ਜਾਂਚ
AI ਦੀ ਸਾਈਬਰ ਹਮਲੇ ਵਾਲੀ ਜਾਂਚ ਦੀ ਤਰਕੀਬ ਅੱਜਕੱਲ੍ਹ ਆਮ ਹੈ ਜੋ AI ਮਾਡਲਾਂ ਅਤੇ AI-ਸਮਰੱਥ ਵਿਸ਼ੇਸ਼ਤਾਵਾਂ ਵਿੱਚ ਸੰਭਾਵੀ ਖਾਮੀਆਂ ਦੀ ਜਾਂਚ ਅਤੇ ਪਛਾਣ ਕਰਨ ਅਤੇ AI ਤੋਂ ਮਿਲਣ ਵਾਲੀਆਂ ਚੀਜ਼ਾਂ ਦੀ ਸੁਰੱਖਿਆ ਅਤੇ ਇਕਸਾਰਤਾ ਨੂੰ ਬਿਹਤਰ ਬਣਾਉਣ ਵਾਸਤੇ ਹੱਲ ਲਾਗੂ ਕਰਨ ਲਈ ਵਰਤੀ ਜਾਂਦੀ ਹੈ।
ਅਸੀਂ ਸਿਰਜੇ ਜਾਂਦੇ ਚਿੱਤਰ ਮਾਡਲਾਂ ਵਾਸਤੇ AI ਦੀ ਸਾਈਬਰ ਹਮਲੇ ਵਾਲੀ ਜਾਂਚ ਦੇ ਨਵੇਂ ਤਰੀਕਿਆਂ ਨੂੰ ਵਰਤਣ ਵਾਲੇ ਸ਼ੁਰੂਆਤੀ ਲੋਕਾਂ ਵਿੱਚੋਂ ਹਾਂ, ਅਸੀਂ ਸਾਡੇ ਸਖ਼ਤ ਸੁਰੱਖਿਆ ਉਪਾਵਾਂ ਦੇ ਕਾਰਗਰ ਹੋਣ ਨੂੰ ਜਾਂਚਣ ਵਾਸਤੇ 2,500 ਘੰਟਿਆਂ ਤੋਂ ਵੱਧ ਦੇ ਕੰਮ ਲਈ HackerOne ਨਾਲ ਸਾਂਝੇਦਾਰੀ ਕਰ ਰਹੇ ਹਾਂ।
ਸੁਰੱਖਿਆ ਛਾਂਟੀ ਅਤੇ ਇਕਸਾਰ ਲੇਬਲਿੰਗ
ਜਿਵੇਂ ਹੀ ਅਸੀਂ Snapchat 'ਤੇ ਉਪਲਬਧ ਜਨਰੇਟਿਵ AI-ਸਮਰੱਥ ਤਜ਼ਰਬਿਆਂ ਦਾ ਵਿਸਤਾਰ ਕੀਤਾ ਹੈ, ਅਸੀਂ ਜ਼ਿੰਮੇਵਾਰ ਪ੍ਰਸ਼ਾਸਨ ਦੇ ਸਿਧਾਂਤਾਂ ਦੀ ਸਥਾਪਨਾ ਕੀਤੀ ਹੈ ਅਤੇ ਨਾਲ ਹੀ ਸਾਡੀਆਂ ਸੁਰੱਖਿਆ ਦੀਆਂ ਕਮੀਆਂ ਨੂੰ ਵੀ ਸੁਧਾਰਿਆ ਹੈ।
ਅਸੀਂ ਸਾਡੀ ਟੀਮ ਵਲੋਂ ਤਿਆਰ ਲੈਂਜ਼ ਤਜ਼ਰਬਿਆਂ ਦੇ ਵਿਕਾਸ ਦੇ ਸਭ ਤੋਂ ਪਹਿਲੇ ਪੜਾਵਾਂ ਵਿੱਚ ਸੰਭਾਵਿਤ ਸਮੱਸਿਆ ਦੇ ਸੰਕੇਤਾਂ ਦਾ ਪਤਾ ਲਗਾਉਣ ਅਤੇ ਹਟਾਉਣ ਲਈ ਸੁਰੱਖਿਆ ਸਮੀਖਿਆ ਪ੍ਰਕਿਰਿਆ ਬਣਾਈ ਹੈ। ਸਾਡੇ ਸਾਰੇ ਲੈਂਜ਼ ਜੋ ਕਿਸੇ ਉਤਪ੍ਰੇਰਕ ਰਾਹੀਂ ਚਿੱਤਰ ਤਿਆਰ ਕਰਦੇ ਹਨ ਉਹ ਉਸ ਨੂੰ ਅੰਤਿਮ ਰੂਪ ਦੇਣ ਅਤੇ ਸਾਡੇ ਭਾਈਚਾਰੇ ਲਈ ਉਪਲਬਧ ਕਰਵਾਉਣ ਤੋਂ ਪਹਿਲਾਂ ਇਸ ਪ੍ਰਕਿਰਿਆ ਵਿੱਚੋਂ ਲੰਘਦੇ ਹਨ।
ਸ਼ਮੂਲੀਅਤ ਜਾਂਚ
ਅਸੀਂ ਸਾਰੇ Snapchatters ਲਈ ਸਮਾਨ ਪਹੁੰਚ ਅਤੇ ਉਨ੍ਹਾਂ ਦੀਆਂ ਉਮੀਦਾਂ ਪੂਰੀਆਂ ਕਰਨ ਦੀ ਆਸ ਕਰਦੇ ਹਾਂ ਜਦੋਂ ਉਹ ਸਾਡੀ ਐਪ ਵਿਚਲੀਆਂ ਵਿਸ਼ੇਸ਼ਤਾਵਾਂ, ਖ਼ਾਸ ਕਰਕੇ AI-ਸੰਚਾਲਿਤ ਤਜ਼ਰਬੇ ਵਰਤ ਰਹੇ ਹੋਣ।
ਇਸ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਸੰਭਾਵਿਤ ਪੱਖਪਾਤੀ AI ਨਤੀਜਿਆਂ ਨੂੰ ਘਟਾਉਣ ਲਈ ਵਾਧੂ ਜਾਂਚ ਲਾਗੂ ਕਰ ਰਹੇ ਹਾਂ।
AI ਸਾਖਰਤਾ ਲਈ ਨਿਰੰਤਰ ਵਚਨਬੱਧਤਾ
ਅਸੀਂ ਆਪਣੇ ਭਾਈਚਾਰੇ ਦੀ ਆਪਣੇ ਆਪ ਨੂੰ ਜ਼ਾਹਰ ਕਰਨ ਅਤੇ ਇੱਕ ਦੂਜੇ ਨਾਲ ਜੁੜਨ ਦੀ ਯੋਗਤਾ ਨੂੰ ਸੁਧਾਰਨ ਲਈ AI ਤਕਨਾਲੋਜੀ ਦੇ ਬੇਹੱਦ ਕਾਰਗਰ ਹੋਣ ਵਿੱਚ ਵਿਸ਼ਵਾਸ ਕਰਦੇ ਹਾਂ - ਅਤੇ ਅਸੀਂ ਇਨ੍ਹਾਂ ਸੁਰੱਖਿਆ ਅਤੇ ਪਾਰਦਰਸ਼ਤਾ ਨਿਯਮ-ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣਾ ਜਾਰੀ ਰੱਖਣ ਲਈ ਵਚਨਬੱਧ ਹਾਂ।
ਹਾਲਾਂਕਿ ਸਾਡੇ ਸਾਰੇ AI ਔਜ਼ਾਰਾਂ, ਲਿਖਤ-ਆਧਾਰਤ ਅਤੇ ਦ੍ਰਿਸ਼ਟੀਗਤ, ਦੋਵਾਂ ਨੂੰ ਗਲਤ, ਨੁਕਸਾਨਦੇਹ ਜਾਂ ਗੁੰਮਰਾਹਕੁੰਨ ਸਮੱਗਰੀ ਬਣਾਉਣ ਤੋਂ ਬਚਣ ਲਈ ਤਿਆਰ ਕੀਤਾ ਗਿਆ ਹੈ, ਪਰ ਗਲਤੀਆਂ ਅਜੇ ਵੀ ਹੋ ਸਕਦੀਆਂ ਹਨ। Snapchatters ਸਮੱਗਰੀ ਦੀ ਰਿਪੋਰਟ ਕਰ ਸਕਦੇ ਹਨ ਅਤੇ ਅਸੀਂ ਫੀਡਬੈਕ ਦੀ ਸ਼ਲਾਘਾ ਕਰਦੇ ਹਾਂ।
ਅੰਤ ਵਿੱਚ, ਸਾਡੇ ਭਾਈਚਾਰੇ ਨੂੰ ਇਹਨਾਂ ਔਜ਼ਾਰਾਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰਨ ਲਈ ਇਸ ਨਿਰੰਤਰ ਵਚਨਬੱਧਤਾ ਦੇ ਹਿੱਸੇ ਵਜੋਂ, ਸਾਡੇ ਕੋਲ ਹੁਣ ਸਹਾਇਤਾ ਸਾਈਟ 'ਤੇ ਵਾਧੂ ਜਾਣਕਾਰੀ ਅਤੇ ਸਰੋਤ ਹਨ।