ਇਵਾਨ ਸਪੀਗਲ ਦੀ ਅਮਰੀਕੀ ਸੈਨੇਟ ਮੂਹਰੇ ਲਿਖਤੀ ਗਵਾਹੀ

31 ਜਨਵਰੀ 2024

ਅੱਜ, ਸਾਡੇ ਸਹਿ-ਸੰਸਥਾਪਕ ਅਤੇ CEO ਇਵਾਨ ਸਪੀਗਲ, ਸੰਯੁਕਤ ਰਾਜ ਅਮਰੀਕਾ ਦੀ ਸੈਨੇਟ ਕਮੇਟੀ ਦੇ ਸਾਹਮਣੇ ਗਵਾਹੀ ਦੇਣ ਲਈ ਹੋਰ ਤਕਨੀਕੀ ਪਲੇਟਫਾਰਮਾਂ ਨਾਲ ਪੇਸ਼ ਹੋਣਗੇ। ਤੁਸੀਂ ਇਵਾਨ ਵੱਲ਼ੋਂ ਕਮੇਟੀ ਨੂੰ ਪਹਿਲਾਂ ਹੀ ਸਪੁਰਦ ਕੀਤੀ ਪੂਰੀ ਲਿਖਤੀ ਗਵਾਹੀ ਹੇਠਾਂ ਪੜ੍ਹ ਸਕਦੇ ਹੋ।

***

ਚੇਅਰਮੈਨ ਡਰਬਿਨ, ਰੈਂਕਿੰਗ ਮੈਂਬਰ ਗ੍ਰਾਹਮ, ਅਤੇ ਕਮੇਟੀ ਦੇ ਮੈਂਬਰ, Snapchat 'ਤੇ ਨੌਜਵਾਨਾਂ ਦੀ ਸੁਰੱਖਿਆ ਲਈ ਸਾਡੀਆਂ ਕੋਸ਼ਿਸ਼ਾਂ ਬਾਰੇ ਤੁਹਾਨੂੰ ਨਵੀਂ ਜਾਣਕਾਰੀ ਦੇਣ ਵਾਸਤੇ ਮੈਨੂੰ ਅੱਜ ਹਾਜ਼ਰ ਹੋਣ ਲਈ ਸੱਦਾ ਦੇਣ ਲਈ ਤੁਹਾਡਾ ਧੰਨਵਾਦ। ਮੈਂ Snap ਦਾ ਸਹਿ-ਸੰਸਥਾਪਕ ਅਤੇ CEO ਇਵਾਨ ਸਪੀਗਲ ਹਾਂ। ਸਾਡੀ ਸੇਵਾ, Snapchat ਦੀ ਵਰਤੋਂ 100 ਮਿਲੀਅਨ ਤੋਂ ਵੱਧ ਅਮਰੀਕੀਆਂ ਵੱਲ਼ੋਂ ਕੀਤੀ ਜਾਂਦੀ ਹੈ, ਜਿਸ ਵਿੱਚ 20 ਮਿਲੀਅਨ ਤੋਂ ਵੱਧ ਕਿਸ਼ੋਰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ਼ ਗੱਲਬਾਤ ਕਰਨ ਲਈ ਸ਼ਾਮਲ ਹਨ। ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖਣਾ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ।

ਅਸੀਂ ਜਾਣਦੇ ਹਾਂ ਕਿ Snapchat ਦੇ ਪੈਮਾਨੇ ਅਤੇ ਵਿਆਪਕ ਵਰਤੋਂ ਦਾ ਮਤਲਬ ਹੈ ਕਿ ਗਲਤ ਲੋਕ ਸਾਡੀ ਸੇਵਾ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਸਾਡੇ ਭਾਈਚਾਰੇ ਦਾ ਫਾਇਦਾ ਚੁੱਕਣਗੇ। ਇਸ ਲਈ ਅਸੀਂ ਆਪਣੇ ਸੁਰੱਖਿਆ ਔਜ਼ਾਰਾਂ ਵਿੱਚ ਲਗਾਤਾਰ ਸੁਧਾਰ ਕਰ ਰਹੇ ਹਾਂ ਅਤੇ ਸਾਡੇ ਭਾਈਚਾਰੇ ਨੂੰ ਲਗਾਤਾਰ ਵੱਧਦੇ ਖਤਰਿਆਂ ਤੋਂ ਸੁਰੱਖਿਅਤ ਰੱਖਣ ਵਿੱਚ ਨਿਵੇਸ਼ ਕਰ ਰਹੇ ਹਾਂ। Snapchatters ਦੀ ਰੱਖਿਆ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਅਤੇ ਕਾਰੋਬਾਰ ਲਈ ਜ਼ਰੂਰੀ ਹੈ। ਮੈਂ ਕੁਝ ਹੋਰ ਸਭ ਤੋਂ ਵੱਡੇ ਖ਼ਤਰਿਆਂ ਬਾਰੇ ਸਾਂਝਾ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਦਾ ਮੁਕਾਬਲਾ ਕਰਨ ਲਈ ਅਸੀਂ ਕੰਮ ਕਰ ਰਹੇ ਹਾਂ ਪਰ ਪਹਿਲਾਂ ਮੈਂ ਆਪਣੀ ਸੇਵਾ ਦਾ ਥੋੜ੍ਹਾ ਜਿਹਾ ਪਿਛੋਕੜ ਦੱਸਣਾ ਚਾਹੁੰਦਾ ਹਾਂ ਕਿਉਂਕਿ ਮੈਂ ਪਹਿਲੀ ਵਾਰ ਕਮੇਟੀ ਦੇ ਸਾਹਮਣੇ ਪੇਸ਼ ਹੋ ਰਿਹਾ ਹਾਂ।

ਜਦੋਂ 2011 ਵਿੱਚ ਮੇਰੇ ਸਹਿ-ਸੰਸਥਾਪਕ ਬੌਬੀ ਮਰਫੀ ਅਤੇ ਮੈਂ ਸ਼ੁਰੂ ਵਿੱਚ Snapchat ਬਣਾਈ, ਤਾਂ ਅਸੀਂ ਕੁਝ ਵੱਖ ਚਾਹੁੰਦੇ ਸੀ। ਅਸੀਂ ਸੋਸ਼ਲ ਮੀਡੀਆ ਚਲਾਉਂਦੇ ਹੋਏ ਵੱਡੇ ਹੋਏ ਹਾਂ ਅਤੇ ਇਸਨੂੰ ਚਲਾ ਕੇ ਸਾਨੂੰ ਦੁੱਖ ਮਹਿਸੂਸ ਹੁੰਦਾ ਹੈ – ਜਨਤਕ, ਸਥਾਈ ਪ੍ਰਸਿੱਧੀ ਮੁਕਾਬਲਾ ਜੋ ਲਗਾਤਾਰ ਚੀਜ਼ਾਂ ਬਾਰੇ ਅੰਦਾਜ਼ੇ ਲਗਾਉਣ ਨਾਲ਼ ਭਰਪੂਰ ਹੈ। ਸੋਸ਼ਲ ਮੀਡੀਆ ਹਰ ਰੋਜ਼ ਦੇ ਪਲਾਂ ਦੀ ਬਜਾਏ ਅਜਿਹੀਆਂ ਸ਼ਾਨਦਾਰ ਤਸਵੀਰਾਂ ਲਈ ਸੀ ਜੋ ਸਾਨੂੰ ਲਗਦਾ ਹੈ ਕਿ ਸਾਡੀਆਂ ਅਸਲ ਦੋਸਤੀਆਂ ਨੂੰ ਮਜ਼ਬੂਤ ਕਰਦੀਆਂ ਹਨ।

ਅਸੀਂ Snapchat ਨੂੰ ਦੋਸਤਾਂ ਅਤੇ ਪਰਿਵਾਰ ਨਾਲ਼ ਗੱਲਬਾਤ ਕਰਨ ਦਾ ਨਵਾਂ ਤਰੀਕਾ ਪੇਸ਼ ਕਰਨ, ਪਲ਼ਾਂ ਨੂੰ ਸਾਂਝਾ ਕਰਨ, ਪਲ਼ ਵਿੱਚ ਜੀਉਣ ਅਤੇ ਲੋਕਾਂ ਨੂੰ ਇਕੱਠੇ ਮਹਿਸੂਸ ਕਰਨ ਵਿੱਚ ਮਦਦ ਕਰਨ ਲਈ ਬਣਾਇਆ ਹੈ ਭਾਵੇਂ ਉਹ ਸਰੀਰਕ ਤੌਰ 'ਤੇ ਦੂਰ ਹੋਣ। ਔਸਤ ਤੌਰ 'ਤੇ ਲੋਕ Snapchat 'ਤੇ ਆਪਣੇ ਦੋਸਤਾਂ ਨਾਲ਼ ਗੱਲਬਾਤ ਕਰਦੇ ਹੋਏ ਸਭ ਤੋਂ ਵੱਧ ਸਮਾਂ ਬਿਤਾਉਂਦੇ ਹਨ। ਅਸੀਂ ਸਰਗਰਮੀ ਨਾਲ ਰੁਝ ਕੇ ਜਾਣਕਾਰੀ ਹਾਸਲ ਕਰਨ ਦੀ ਬਜਾਏ ਰਚਨਾਤਮਕਤਾ ਨੂੰ ਉਤਸ਼ਾਹਤ ਕਰਨ ਲਈ Snapchat ਨੂੰ ਸਮੱਗਰੀ ਫ਼ੀਡ ਦੀ ਬਜਾਏ ਕੈਮਰੇ ਵਿੱਚ ਖੁੱਲ੍ਹਣ ਲਈ ਤਿਆਰ ਕੀਤਾ ਹੈ। ਜਦੋਂ ਲੋਕ ਦੋਸਤਾਂ ਨਾਲ਼ ਆਪਣੀ ਕਹਾਣੀ ਨੂੰ Snapchat 'ਤੇ ਸਾਂਝਾ ਕਰਦੇ ਹਨ ਤਾਂ ਕੋਈ ਜਨਤਕ ਪਸੰਦਾਂ ਜਾਂ ਟਿੱਪਣੀਆਂ ਨਹੀਂ ਹੁੰਦੀਆਂ।

ਅਸਥਾਈਤਾ ਨੂੰ ਅਪਣਾਉਂਦੇ ਹੋਏ, ਅਤੇ ਪੂਰਵ-ਨਿਰਧਾਰਤ ਤੌਰ 'ਤੇ ਸੁਨੇਹੇ ਮਿਟਾਉਂਦੇ ਹੋਏ, ਅਸੀਂ Snapchat ਨੂੰ ਫ਼ੋਨ ਕਾਲ ਜਾਂ ਆਹਮੋ-ਸਾਹਮਣੇ ਗੱਲਬਾਤ ਵਰਗੀ ਸੁਵਿਧਾ ਦਿੱਤੀ ਹੈ ਜੋ ਹਮੇਸ਼ਾ ਲਈ ਰਿਕਾਰਡ ਜਾਂ ਸੁਰੱਖਿਅਤ ਨਹੀਂ ਕੀਤੀ ਜਾਂਦੀ ਹੈ। ਇਸਨੇ ਲੱਖਾਂ ਅਮਰੀਕੀਆਂ ਨੂੰ ਆਪਣੇ ਆਪ ਨੂੰ ਜ਼ਾਹਰ ਕਰਨ ਵਿੱਚ ਵਧੇਰੇ ਅਰਾਮਦਾਇਕ ਮਹਿਸੂਸ ਕਰਨ ਅਤੇ ਇਹ ਸਾਂਝਾ ਕਰਨ ਵਿੱਚ ਮਦਦ ਕੀਤੀ ਹੈ ਕਿ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ਼ ਕਿਵੇਂ ਮਹਿਸੂਸ ਕਰਦੇ ਹਨ। ਜਦੋਂ ਲੋਕ Snapchat ਲਈ ਸਾਈਨ ਅੱਪ ਕਰਦੇ ਹਨ, ਅਸੀਂ ਇਹ ਗੱਲ ਸਾਫ਼ ਕਰਦੇ ਹਾਂ ਕਿ ਭਾਵੇਂ ਗੱਲਬਾਤ ਪੂਰਵ-ਨਿਰਧਾਰਤ ਤੌਰ 'ਤੇ ਮਿਟਾ ਦਿੱਤੀ ਜਾਂਦੀ ਹੈ, ਪਰ ਸੁਨੇਹਿਆਂ ਨੂੰ ਅਸਾਨੀ ਨਾਲ਼ ਸੁਰੱਖਿਅਤ ਕੀਤਾ ਜਾ ਸਕਦਾ ਹੈ ਜਾਂ ਪ੍ਰਾਪਤਕਰਤਾ ਵੱਲ਼ੋਂ ਇਸਦਾ ਸਕ੍ਰੀਨਸ਼ਾਟ ਲਿਆ ਜਾ ਸਕਦਾ ਹੈ।

ਜਦੋਂ ਅਸੀਂ ਨਵੀਆਂ ਵਿਸ਼ੇਸ਼ਤਾਵਾਂ ਬਣਾਉਂਦੇ ਹਾਂ, ਤਾਂ ਅਸੀਂ ਆਪਣੇ ਭਾਈਚਾਰੇ ਦੀ ਵਧੀਆ ਸੇਵਾ ਕਰਨ ਅਤੇ Snapchat ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਕਾਰੋਬਾਰ ਮੁਤਾਬਕ ਪਹਿਲ ਦਿੰਦੇ ਹਾਂ। ਉਦਾਹਰਨ ਲਈ, ਜਦੋਂ ਅਸੀਂ ਆਪਣੀ ਸਮੱਗਰੀ ਸੇਵਾ ਬਣਾਈ, ਤਾਂ ਅਸੀਂ ਨੁਕਸਾਨਦੇਹ ਸਮੱਗਰੀ ਦੇ ਪ੍ਰਸਾਰ ਨੂੰ ਰੋਕਣ ਵਿੱਚ ਮਦਦ ਕਰਨ ਲਈ ਸਮੱਗਰੀ ਵਿਆਪਕ ਤੌਰ 'ਤੇ ਵੰਡਣ ਤੋਂ ਪਹਿਲਾਂ ਉਸ ਨੂੰ ਸਰਗਰਮੀ ਨਾਲ ਸੰਚਾਲਿਤ ਕਰਨ ਦਾ ਫੈਸਲਾ ਕੀਤਾ। ਅਸੀਂ ਮੀਡੀਆ ਪ੍ਰਕਾਸ਼ਕਾਂ ਅਤੇ ਰਚਨਾਕਾਰਾਂ ਨੂੰ ਸਾਡੀ ਆਮਦਨ ਦੇ ਹਿੱਸੇ ਦਾ ਭੁਗਤਾਨ ਵੀ ਕਰਦੇ ਹਾਂ ਤਾਂ ਜੋ ਉਹਨਾਂ ਨੂੰ ਅਜਿਹੀ ਸਮੱਗਰੀ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ ਜੋ ਮਨੋਰੰਜਕ ਹੈ ਅਤੇ ਸਾਡੀਆਂ ਸਮੱਗਰੀ ਸੇਧਾਂ ਦੇ ਨਾਲ਼ ਮੇਲ ਖਾਂਦੀ ਹੈ।

ਅਸੀਂ ਆਪਣੀ ਸੇਵਾ ਨੂੰ ਦੋਸਤਾਂ ਨੂੰ ਚੁਣ ਕੇ ਗੱਲਬਾਤ ਕਰਨ ਲਈ ਤਿਆਰ ਕੀਤਾ ਹੈ, ਜਿਸਦਾ ਮਤਲਬ ਹੈ ਕਿ ਲੋਕ ਇਹ ਸਰਗਰਮੀ ਨਾਲ਼ ਚੁਣਦੇ ਹਨ ਕਿ ਉਨ੍ਹਾਂ ਨੇ ਕਿਸ ਨਾਲ਼ ਗੱਲਬਾਤ ਕਰਨੀ ਹੈ, ਲਿਖਤ ਸੁਨੇਹਿਆਂ ਦੇ ਉਲਟ, ਜਿੱਥੇ ਕੋਈ ਵੀ ਅਜਨਬੀ ਕਿਸੇ ਨੂੰ ਸੁਨੇਹਾ ਭੇਜ ਸਕਦਾ ਹੈ ਜੇ ਉਸ ਕੋਲ਼ ਉਹਨਾਂ ਦਾ ਫ਼ੋਨ ਨੰਬਰ ਹੈ। Snapchat 'ਤੇ ਦੋਸਤ ਸੂਚੀਆਂ ਨਿੱਜੀ ਹੁੰਦੀਆਂ ਹਨ, ਜੋ ਨਾ ਸਿਰਫ਼ ਸਮਾਜਕ ਦਬਾਅ ਨੂੰ ਘਟਾਉਂਦੀਆਂ ਹਨ ਬਲਕਿ Snapchat 'ਤੇ ਕਿਸੇ ਵਿਅਕਤੀ ਦੇ ਦੋਸਤਾਂ ਨੂੰ ਲੱਭਣ ਲਈ ਸ਼ਿਕਾਰੀਆਂ ਦੀ ਯੋਗਤਾ ਨੂੰ ਵੀ ਸੀਮਿਤ ਕਰਦੀਆਂ ਹਨ।

ਅਸੀਂ ਚਾਹੁੰਦੇ ਹਾਂ ਕਿ Snapchat ਸਾਰਿਆਂ ਲਈ ਸੁਰੱਖਿਅਤ ਹੋਵੇ, ਅਤੇ ਅਸੀਂ ਅਣਚਾਹੇ ਸੰਪਰਕ ਨੂੰ ਰੋਕਣ ਅਤੇ ਉਮਰ-ਅਨੁਕੂਲ ਤਜ਼ਰਬਾ ਦੇਣ ਵਿੱਚ ਮਦਦ ਕਰਨ ਲਈ ਨਾਬਾਲਗਾਂ ਲਈ ਵਾਧੂ ਸੁਰੱਖਿਆ ਦੀ ਪੇਸ਼ਕਸ਼ ਕਰਦੇ ਹਾਂ। Snapchat ਪੂਰਵ-ਨਿਰਧਾਰਤ "ਮੇਰੇ ਨਾਲ ਸੰਪਰਕ ਕਰਨਾ" ਸੈਟਿੰਗਾਂ ਸਿਰਫ਼ ਸਾਰੇ ਖਾਤਿਆਂ ਲਈ ਦੋਸਤਾਂ ਅਤੇ ਫ਼ੋਨ ਸੰਪਰਕਾਂ 'ਤੇ ਸੈੱਟ ਕੀਤੀਆਂ ਜਾਂਦੀਆਂ ਹਨ, ਅਤੇ ਇਹਨਾਂ ਦਾ ਵਿਸਤਾਰ ਨਹੀਂ ਕੀਤਾ ਜਾ ਸਕਦਾ ਹੈ। ਜੇ ਕਿਸੇ ਨਾਬਾਲਗ ਨੂੰ ਕਿਸੇ ਅਜਿਹੇ ਵਿਅਕਤੀ ਤੋਂ ਦੋਸਤੀ ਲਈ ਬੇਨਤੀ ਪ੍ਰਾਪਤ ਹੁੰਦੀ ਹੈ ਜਿਸ ਨਾਲ਼ ਉਨ੍ਹਾਂ ਦਾ ਕੋਈ ਸਾਂਝਾ ਦੋਸਤ ਨਹੀਂ ਹੈ, ਤਾਂ ਅਸੀਂ ਇਹ ਯਕੀਨੀ ਬਣਾਉਣ ਲਈ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਚੇਤਾਵਨੀ ਦਿੰਦੇ ਹਾਂ ਕਿ ਉਹ ਕੋਈ ਅਜਿਹਾ ਵਿਅਕਤੀ ਹੈ ਜਿਸਨੂੰ ਉਹ ਜਾਣਦੇ ਹਨ। ਨਤੀਜੇ ਵਜੋਂ, Snapchat 'ਤੇ ਨਾਬਾਲਗਾਂ ਵੱਲ਼ੋਂ ਪ੍ਰਾਪਤ ਕੀਤੀਆਂ ਲਗਭਗ 90% ਦੋਸਤ ਬੇਨਤੀਆਂ ਕਿਸੇ ਅਜਿਹੇ ਵਿਅਕਤੀ ਤੋਂ ਹੁੰਦੀਆਂ ਹਨ ਜਿਨ੍ਹਾਂ ਦਾ ਘੱਟੋ-ਘੱਟ ਇੱਕ ਦੋਸਤ ਸਾਂਝਾ ਹੁੰਦਾ ਹੈ। ਸਾਡਾ ਟੀਚਾ ਲੋਕਾਂ ਲਈ ਕਿਸੇ ਅਜਿਹੇ ਵਿਅਕਤੀ ਨਾਲ਼ ਜਿੰਨਾ ਸੰਭਵ ਹੋ ਸਕੇ ਸੰਪਰਕ ਕਰਨਾ ਮੁਸ਼ਕਲ ਬਣਾਉਣਾ ਹੈ ਜਿਸਨੂੰ ਉਹ ਪਹਿਲਾਂ ਤੋਂ ਨਹੀਂ ਜਾਣਦੇ।

ਅਸੀਂ Snapchatters ਨੂੰ ਅਣਚਾਹੇ ਸੰਪਰਕ ਜਾਂ ਉਲੰਘਣਾ ਕਰਨ ਵਾਲ਼ੀ ਸਮੱਗਰੀ ਦੀ ਰਿਪੋਰਟ ਕਰਨ ਲਈ ਉਤਸ਼ਾਹਤ ਕਰਦੇ ਹਾਂ ਅਤੇ ਅਸੀਂ ਅਪਰਾਧੀ ਖਾਤੇ ਨੂੰ ਬਲੌਕ ਕਰਦੇ ਹਾਂ। ਉਹ ਲੋਕ ਜਿਨ੍ਹਾਂ ਕੋਲ਼ Snapchat ਖਾਤਾ ਨਹੀਂ ਹੈ ਪਰ ਉਹ ਰਿਪੋਰਟ ਕਰਨਾ ਚਾਹੁੰਦੇ ਹਨ, ਅਸੀਂ ਸਾਡੀ ਵੈੱਬਸਾਈਟ 'ਤੇ ਰਿਪੋਰਟਿੰਗ ਔਜ਼ਾਰ ਵੀ ਪੇਸ਼ ਕਰਦੇ ਹਾਂ। ਸਾਰੀਆਂ ਰਿਪੋਰਟਾਂ ਗੁਪਤ ਹੁੰਦੀਆਂ ਹਨ ਅਤੇ ਸਾਡੀ ਭਰੋਸਾ ਅਤੇ ਸੁਰੱਖਿਆ ਟੀਮ ਹਰ ਰਿਪੋਰਟ ਦੀ ਸਮੀਖਿਆ ਕਰਨ ਅਤੇ ਲਗਾਤਾਰ ਸਾਡੇ ਨਿਯਮਾਂ ਨੂੰ ਲਾਗੂ ਕਰਨ ਲਈ ਦੁਨੀਆ ਭਰ ਵਿੱਚ ਰੋਜ਼ਾਨਾ 24 ਘੰਟੇ ਅਤੇ ਹਫ਼ਤੇ ਦੇ ਸੱਤ ਦਿਨ ਕੰਮ ਕਰਦੀ ਹੈ।

ਜਦੋਂ ਅਸੀਂ ਗੈਰ-ਕਾਨੂੰਨੀ ਜਾਂ ਸੰਭਾਵੀ ਤੌਰ 'ਤੇ ਨੁਕਸਾਨਦੇਹ ਸਮੱਗਰੀ 'ਤੇ ਕਾਰਵਾਈ ਕਰਦੇ ਹਾਂ, ਤਾਂ ਅਸੀਂ ਵਧੀ ਹੋਈ ਮਿਆਦ ਲਈ ਸਬੂਤ ਨੂੰ ਬਰਕਰਾਰ ਰੱਖਦੇ ਹਾਂ, ਜੋ ਸਾਨੂੰ ਉਹਨਾਂ ਦੀ ਜਾਂਚ ਵਿੱਚ ਕਾਨੂੰਨੀ ਅਮਲੀਕਰਨ ਦੀ ਸਹਾਇਤਾ ਕਰਨ ਦਿੰਦਾ ਹੈ। ਅਸੀਂ ਕਾਨੂੰਨੀ ਅਮਲੀਕਰਨ ਲਈ ਕਿਸੇ ਵੀ ਸਮੱਗਰੀ ਨੂੰ ਸਰਗਰਮੀ ਨਾਲ਼ ਅੱਗੇ ਵਧਾਉਂਦੇ ਹਾਂ ਜਿਸ ਵਿੱਚ ਮੌਤ ਜਾਂ ਗੰਭੀਰ ਸਰੀਰਕ ਸੱਟ ਲੱਗਣ ਦਾ ਖਤਰਾ ਸ਼ਾਮਲ ਹੁੰਦਾ ਹੈ ਅਤੇ ਆਮ ਤੌਰ 'ਤੇ 30 ਮਿੰਟਾਂ ਦੇ ਅੰਦਰ ਅਪਾਤਕਾਲੀਨ ਡੈਟਾ ਪ੍ਰਗਟਾਵਾ ਦੀਆਂ ਬੇਨਤੀਆਂ ਦਾ ਜਵਾਬ ਦਿੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਅਪਰਾਧੀਆਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾਵੇ ਜੋ Snapchat ਦੀ ਦੁਰਵਰਤੋਂ ਕਰਦੇ ਹਨ।

ਸਾਡੇ ਭਾਈਚਾਰੇ ਲਈ ਤਿੰਨ ਵੱਡੇ ਖਤਰੇ ਹਨ ਜਿਨ੍ਹਾਂ ਨੂੰ ਅਸੀਂ ਆਪਣੀ ਸੇਵਾ ਤੋਂ ਖਤਮ ਕਰਨ ਲਈ ਕੰਮ ਕਰ ਰਹੇ ਹਾਂ: ਜਬਰ-ਜਨਾਹ, ਬਾਲ ਜਿਨਸੀ ਸ਼ੋਸ਼ਣ ਸਮੱਗਰੀ ਦੀ ਵੰਡ ਅਤੇ ਨਾਜਾਇਜ਼ ਨਸ਼ੇ।

ਸਭ ਤੋਂ ਪਹਿਲਾਂ ਵਿੱਤੀ ਤੌਰ 'ਤੇ ਪ੍ਰੇਰਿਤ ਜਿਨਸੀ ਧੱਕੇਸ਼ਾਹੀ ਵਿੱਚ ਵਾਧਾ, ਬਲੈਕਮੇਲ ਦਾ ਰੂਪ ਹੈ ਜਿੱਥੇ ਅਪਰਾਧੀ ਸੰਭਾਵੀ ਪਿਆਰ ਦਾ ਦਾਅਵਾ ਪੇਸ਼ ਕਰਦੇ ਹਨ ਅਤੇ ਪੀੜਤਾਂ ਨੂੰ ਅਸ਼ਲੀਲ ਜਿਨਸੀ ਤਸਵੀਰਾਂ ਭੇਜਣ ਲਈ ਮਨਾਉਂਦੇ ਹਨ। ਗਲਤ ਲੋਕ ਫੇਰ ਉਨ੍ਹਾਂ ਤਸਵੀਰਾਂ ਨੂੰ ਜਾਰੀ ਕਰਨ ਦੀ ਧਮਕੀ ਦਿੰਦੇ ਹਨ ਅਤੇ ਅਕਸਰ ਗਿਫਟ ਕਾਰਡ ਦੇ ਰੂਪ ਵਿੱਚ ਭੁਗਤਾਨ ਦੀ ਮੰਗ ਕਰਦੇ ਹਨ, ਜਿਨ੍ਹਾਂ ਦੀ ਫੋਟੋ ਖਿੱਚੀ ਜਾ ਸਕਦੀ ਹੈ ਅਤੇ ਚੈਟ ਰਾਹੀਂ ਸਾਂਝੀ ਕੀਤੀ ਜਾ ਸਕਦੀ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਵਿੱਚ ਸ਼ਿਕਾਰੀ ਸੰਯੁਕਤ ਰਾਜ ਅਮਰੀਕਾ ਤੋਂ ਬਾਹਰ ਸਥਿਤ ਹੁੰਦੇ ਹਨ ਜੋ ਕਾਨੂੰਨੀ ਪ੍ਰਕਿਰਿਆ ਰਾਹੀਂ ਅਮਲੀਕਰਨ ਨੂੰ ਵਧੇਰੇ ਚੁਣੌਤੀਪੂਰਨ ਬਣਾਉਂਦੇ ਹਨ।

ਇਸ ਵੱਧ ਰਹੇ ਸੰਕਟ ਦੇ ਜਵਾਬ ਵਿੱਚ, ਅਸੀਂ ਸਾਡੀ ਸੇਵਾ 'ਤੇ ਇਹਨਾਂ ਗਲਤ ਲੋਕਾਂ ਨੂੰ ਸਰਗਰਮੀ ਨਾਲ਼ ਖੋਜਣ ਲਈ ਨਵੇਂ ਔਜ਼ਾਰ ਵਿਕਸਿਤ ਕੀਤੇ ਹਨ ਅਤੇ ਗੱਲਬਾਤ ਤੋਂ ਜਬਰਦਸਤੀ ਤੱਕ ਪਹੁੰਚਣ ਤੋਂ ਪਹਿਲਾਂ ਦਖਲ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਸਾਡੇ ਭਾਈਚਾਰੇ ਵੱਲ਼ੋਂ ਸਤਾਉਣ ਜਾਂ ਜਿਨਸੀ ਸਮੱਗਰੀ ਦੀ ਰਿਪੋਰਟ ਕੀਤੀ ਜਾਂਦੀ ਹੈ ਤਾਂ ਸਾਡੀ ਟੀਮ ਤੇਜ਼ੀ ਨਾਲ਼ ਕੰਮ ਕਰਦੀ ਹੈ, ਆਮ ਤੌਰ 'ਤੇ 15 ਮਿੰਟਾਂ ਦੇ ਅੰਦਰ ਕਾਰਵਾਈ ਕਰਦੀ ਹੈ। 

ਦੂਜਾ, ਅਸੀਂ ਉਨ੍ਹਾਂ ਅਪਰਾਧੀਆਂ ਦੀ ਵੀ ਪਛਾਣ ਕਰ ਰਹੇ ਹਾਂ ਜੋ ਸਾਡੀ ਸੇਵਾ 'ਤੇ ਮਾੜੇ ਸਲੂਕ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਸਾਂਝਾ ਕਰਕੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਬੱਚਿਆਂ ਨੂੰ ਫੇਰ ਤੋਂ ਸ਼ਿਕਾਰ ਬਣਾਉਣਾ ਚਾਹੁੰਦੇ ਹਨ। ਅਸੀਂ ਜਾਣੀ-ਪਛਾਣੀ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਲਈ Snapchat 'ਤੇ ਚਿੱਤਰ ਅਤੇ ਵੀਡੀਓ ਅੱਪਲੋਡਾਂ ਨੂੰ ਸਕੈਨ ਕਰਦੇ ਹਾਂ ਅਤੇ ਇਸਦੀ ਰਿਪੋਰਟ ਲਾਪਤਾ ਅਤੇ ਸ਼ੋਸ਼ਣ ਕੀਤੇ ਬੱਚਿਆਂ ਦੇ ਰਾਸ਼ਟਰੀ ਕੇਂਦਰ ਨੂੰ ਦਿੰਦੇ ਹਾਂ। 2023 ਵਿੱਚ ਅਸੀਂ 690,000 ਰਿਪੋਰਟਾਂ ਬਣਾਈਆਂ ਜਿਨ੍ਹਾਂ ਕਰਕੇ 1,000 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ। ਅਸੀਂ ਅਜਿਹੇ ਤਰੀਕੇ ਨਾਲ਼ ਇੰਕ੍ਰਿਪਸ਼ਨ ਨੂੰ ਲਾਗੂ ਕਰਨ ਦੀ ਉਮੀਦ ਨਹੀਂ ਕਰਦੇ ਜੋ ਸਾਨੂੰ ਜਾਣੇ-ਪਛਾਣੇ ਬਾਲ ਜਿਨਸੀ ਸ਼ੋਸ਼ਣ ਚਿੱਤਰਾਂ ਲਈ ਅੱਪਲੋਡਾਂ ਨੂੰ ਸਕੈਨ ਕਰਨ ਤੋਂ ਰੋਕਦਾ ਹੈ।

ਤੀਜਾ, ਚੱਲ ਰਹੀ ਅਤੇ ਵਿਨਾਸ਼ਕਾਰੀ ਫੈਂਟਾਨਿਲ ਮਹਾਂਮਾਰੀ ਜਿਸਨੇ ਪਿਛਲੇ ਸਾਲ 100,000 ਅਮਰੀਕੀਆਂ ਦੀ ਜਾਨ ਲਈ ਸੀ। ਅਸੀਂ ਆਪਣੀ ਸੇਵਾ ਤੋਂ ਨਸ਼ਾ-ਤਸਕਰਾਂ ਅਤੇ ਨਸ਼ੇ-ਸੰਬੰਧਿਤ ਸਮੱਗਰੀ ਨੂੰ ਹਟਾਉਣ ਲਈ ਅਟੱਲ ਹਾਂ। ਅਸੀਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਸਮੱਗਰੀ ਲਈ ਸਾਡੀ ਸੇਵਾ ਨੂੰ ਸਰਗਰਮੀ ਨਾਲ ਸਕੈਨ ਕਰਦੇ ਹਾਂ, ਨਸ਼ਾ ਤਸਕਰਾਂ ਦੇ ਖਾਤਿਆਂ ਨੂੰ ਅਯੋਗ ਬਣਾਉਂਦੇ ਹਾਂ ਅਤੇ ਉਹਨਾਂ ਦੀਆਂ ਡਿਵਾਈਸਾਂ ਨੂੰ ਸਾਡੀ ਸੇਵਾ ਤੱਕ ਪਹੁੰਚ ਕਰਨ ਤੋਂ ਰੋਕਦੇ ਹਾਂ, ਸਬੂਤ ਸੁਰੱਖਿਅਤ ਰੱਖਦੇ ਹਾਂ, ਅਤੇ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਸਮੇਤ ਕਾਨੂੰਨੀ ਅਮਲੀਕਰਨ ਲਈ ਜਾਣਕਾਰੀ ਅੱਗੇ ਭੇਜਦੇ ਹਾਂ। 2023 ਵਿੱਚ ਅਸੀਂ ਨਸ਼ੇ-ਸੰਬੰਧਿਤ ਸਮੱਗਰੀ ਦੇ 2.2 ਮਿਲੀਅਨ ਤੋਂ ਵੱਧ ਟੁਕੜਿਆਂ ਨੂੰ ਹਟਾਇਆ, 705,000 ਸੰਬੰਧਿਤ ਖਾਤਿਆਂ ਨੂੰ ਅਤੇ ਉਹਨਾਂ ਖਾਤਿਆਂ ਨਾਲ਼ ਸੰਬੰਧਿਤ ਡਿਵਾਈਸਾਂ ਨੂੰ Snapchat ਦੀ ਵਰਤੋਂ ਕਰਨ ਤੋਂ ਬਲੌਕ ਕੀਤਾ।

ਅਸੀਂ ਨਸ਼ੇ-ਸੰਬੰਧਿਤ ਤਲਾਸ਼ ਕਰਨ ਦੇ ਸ਼ਬਦਾਂ ਨੂੰ ਬਲੌਕ ਕਰਦੇ ਹਾਂ ਅਤੇ ਨਸ਼ਿਆਂ ਦੀ ਖੋਜ ਕਰਨ ਵਾਲ਼ੇ ਲੋਕਾਂ ਨੂੰ ਸਾਡੀ ਸੇਵਾ 'ਤੇ ਵਿਦਿਅਕ ਸਮੱਗਰੀ 'ਤੇ ਲਿਜਾਉਂਦੇ ਹਾਂ। ਫੈਂਟਾਨਿਲ ਵਿਲੱਖਣ ਖਤਰਾ ਪੈਦਾ ਕਰਦਾ ਹੈ, ਕਿਉਂਕਿ ਇਹ ਇੰਨਾ ਘਾਤਕ ਹੈ ਕਿ ਕੋਈ ਮੰਨ ਹੀ ਨਹੀਂ ਸਕਦਾ ਅਤੇ ਸੜਕ 'ਤੇ ਉਪਲਬਧ ਲਗਭਗ ਹਰ ਕਿਸਮ ਦੇ ਨਸ਼ੇ ਅਤੇ ਨਸ਼ੇ ਦੀਆਂ ਨਕਲੀ ਗੋਲੀ ਵਿੱਚ ਪਾਇਆ ਜਾਂਦਾ ਹੈ। ਇਸ ਲਈ ਅਸੀਂ ਮੰਨਦੇ ਹਾਂ ਕਿ ਸਿੱਖਿਆ ਬਹੁਤ ਮਹੱਤਵਪੂਰਨ ਹੈ ਅਤੇ ਅਸੀਂ ਜਨਤਕ ਜਾਗਰੂਕਤਾ ਮੁਹਿੰਮਾਂ ਵਿੱਚ ਨਿਵੇਸ਼ ਕੀਤਾ ਹੈ, ਜਿਵੇਂਕਿ ਇੱਕ ਗੋਲੀ ਹੀ ਜਾਨ ਲੈ ਸਕਦੀ ਹੈ, ਜੋ Snapchat 'ਤੇ 260 ਮਿਲੀਅਨ ਤੋਂ ਵੱਧ ਵਾਰੀ ਦੇਖੀ ਗਈ, ਅਤੇ ਸਾਡੇ ਭਾਈਚਾਰੇ ਨੂੰ ਨਕਲੀ ਗੋਲੀਆਂ ਦੇ ਖਤਰਿਆਂ ਬਾਰੇ ਸਿੱਖਅਤ ਕਰਨ ਲਈ ਐਡ ਕੌਂਸਲ ਦੀ ਰੀਅਲ ਡੀਲ ਔਨ ਫ਼ੈਂਟਾਨਿਲ ਮੁਹਿੰਮ ਹੈ।

iOS ਅਤੇ Android ਓਪਰੇਟਿੰਗ ਸਿਸਟਮਾਂ ਦੇ ਹਿੱਸੇ ਵਜੋਂ ਉਪਲਬਧ ਮਾਂ-ਪਿਓ ਸਬੰਧੀ ਨਿਯੰਤਰਣਾਂ ਤੋਂ ਇਲਾਵਾ, ਅਸੀਂ ਮਾਪਿਆਂ ਨੂੰ ਉਹਨਾਂ ਦੇ ਕਿਸ਼ੋਰਾਂ ਵੱਲ਼ੋਂ Snapchat ਦੀ ਵਰਤੋਂ ਕਰਨ ਦੇ ਤਰੀਕੇ ਦੀ ਨਿਗਰਾਨੀ ਕਰਨ ਲਈ ਹੋਰ ਔਜ਼ਾਰ ਦੇ ਕੇ ਉਹਨਾਂ ਨੂੰ ਸਮਰੱਥਾ ਦੇਣ ਦਾ ਕੰਮ ਕੀਤਾ ਹੈ। ਮਾਤਾ-ਪਿਤਾ ਸਾਡੀ ਸੇਵਾ ਦੀ ਵਰਤੋਂ ਪਰਿਵਾਰ ਕੇਂਦਰ ਵਿੱਚ ਉਹਨਾਂ ਲੋਕਾਂ ਦੀ ਸੂਚੀ ਦੇਖਣ ਲਈ ਕਰ ਸਕਦੇ ਹਨ ਜਿਨ੍ਹਾਂ ਨਾਲ਼ ਉਹਨਾਂ ਦਾ ਬੱਚਾ ਗੱਲਬਾਤ ਕਰ ਰਿਹਾ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਮਾਪੇ ਅਸਲ ਸੰਸਾਰ ਵਿੱਚ ਆਪਣੇ ਕਿਸ਼ੋਰਾਂ ਦੀ ਸਰਗਰਮੀ ਦੀ ਨਿਗਰਾਨੀ ਕਰਦੇ ਹਨ - ਜਿੱਥੇ ਮਾਪੇ ਜਾਣਨਾ ਚਾਹੁੰਦੇ ਹਨ ਕਿ ਉਹਨਾਂ ਦੇ ਕਿਸ਼ੋਰ ਕਿਸ ਨਾਲ ਸਮਾਂ ਬਿਤਾ ਰਹੇ ਹਨ ਪਰ ਉਹਨਾਂ ਨੂੰ ਹਰ ਨਿੱਜੀ ਗੱਲਬਾਤ ਨੂੰ ਸੁਣਨ ਦੀ ਲੋੜ ਨਹੀਂ ਹੈ। ਪਰਿਵਾਰ ਕੇਂਦਰ ਮਾਪਿਆਂ ਨੂੰ ਪਰਦੇਦਾਰੀ ਸੈਟਿੰਗਾਂ ਦੀ ਸਮੀਖਿਆ ਕਰਨ ਅਤੇ ਸਮੱਗਰੀ ਨਿਯੰਤਰਣ ਵੀ ਸੈੱਟ ਕਰਨ ਦਿੰਦਾ ਹੈ।

ਮੈਨੂੰ ਉਮੀਦ ਹੈ ਕਿ ਇਹ ਸੁਣਵਾਈ ਬੱਚਿਆਂ ਲਈ ਆਨਲਾਈਨ ਸੁਰੱਖਿਆ ਐਕਟ ਅਤੇ ਕੂਪਰ ਡੇਵਿਸ ਐਕਟ ਵਰਗੇ ਮਹੱਤਵਪੂਰਨ ਕਾਨੂੰਨਾਂ ਨੂੰ ਅੱਗੇ ਵਧਾਉਣ ਦੇ ਮੌਕੇ ਨੂੰ ਦਰਸਾਉਂਦੀ ਹੈ। ਅਸੀਂ ਇਸ ਕਾਨੂੰਨ ਦਾ ਸਮਰਥਨ ਕਰਦੇ ਹਾਂ, ਨਾ ਸਿਰਫ ਸ਼ਬਦਾਂ ਵਿੱਚ, ਪਰ ਦਸਤਾਵੇਜ਼ਾਂ ਵਿੱਚ ਵੀ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ ਕਿ ਸਾਡੀ ਸੇਵਾ ਰਸਮੀ, ਕਾਨੂੰਨੀ ਜ਼ਿੰਮੇਵਾਰੀਆਂ ਹੋਣ ਤੋਂ ਪਹਿਲਾਂ ਵਿਧਾਨਕ ਲੋੜਾਂ ਅਨੁਸਾਰ ਚੱਲਦੀ ਹੈ। ਇਸ ਵਿੱਚ ਇਹ ਸੀਮਿਤ ਕਰਨਾ ਸ਼ਾਮਲ ਹੈ ਕਿ ਕਿਸ਼ੋਰਾਂ ਤੋਂ ਦੋਸਤਾਂ ਅਤੇ ਸੰਪਰਕਾਂ ਨਾਲ਼ ਕੌਣ ਗੱਲ ਕਰ ਸਕਦਾ ਹੈ, ਐਪ-ਅੰਦਰ ਮਾਂ-ਪਿਓ ਸਬੰਧੀ ਔਜ਼ਾਰਾਂ ਦੀ ਪੇਸ਼ਕਸ਼ ਕਰਨਾ, ਹਾਨੀਕਾਰਕ ਸਮੱਗਰੀ ਨੂੰ ਸਰਗਰਮੀ ਨਾਲ ਪਛਾਣਨਾ ਅਤੇ ਹਟਾਉਣਾ ਅਤੇ ਕਾਨੂੰਨੀ ਅਮਲੀਕਰਨ ਲਈ ਘਾਤਕ ਨਸ਼ਾ ਸਮੱਗਰੀ ਦਾ ਹਵਾਲਾ ਦੇਣਾ ਸ਼ਾਮਲ ਹੈ। ਅਸੀਂ CSAM ਨੂੰ ਰੋਕਣ ਦੇ ਐਕਟ ਲਈ ਕਮੇਟੀ ਨਾਲ਼ ਕੰਮ ਕਰਨਾ ਜ਼ਾਰੀ ਰੱਖਦੇ ਹਾਂ, ਜੋ ਸਾਡਾ ਮੰਨਣਾ ਹੈ ਕਿ ਆਨਲਾਈਨ ਸੇਵਾਵਾਂ ਤੋਂ ਬੱਚਿਆਂ ਦੇ ਜਿਨਸੀ ਸੋਸ਼ਣ ਨੂੰ ਖਤਮ ਕਰਨ ਲਈ ਸਾਰਥਕ ਪ੍ਰਗਤੀ ਨੂੰ ਦਰਸਾਉਂਦਾ ਹੈ।

ਅੱਜ ਦੀਆਂ ਸਭ ਤੋਂ ਵੱਡੀਆਂ ਅਤੇ ਸਫਲ ਇੰਟਰਨੈੱਟ ਕੰਪਨੀਆਂ ਵਿੱਚੋਂ ਬਹੁਤ ਸਾਰੀਆਂ ਦਾ ਜਨਮ ਸੰਯੁਕਤ ਰਾਜ ਅਮਰੀਕਾ ਵਿੱਚ ਹੋਇਆ ਸੀ, ਅਤੇ ਸਾਨੂੰ ਨਾ ਸਿਰਫ਼ ਤਕਨੀਕੀ ਨਵੀਨਤਾ ਵਿੱਚ, ਸਗੋਂ ਵਧੀਆ ਵਿਧਾਨਾਂ ਵਿੱਚ ਵੀ ਅਗਵਾਈ ਕਰਨੀ ਚਾਹੀਦੀ ਹੈ। ਇਸ ਲਈ ਅਸੀਂ ਵਿਆਪਕ ਸੰਘੀ ਪਰਦੇਦਾਰੀ ਬਿੱਲ ਦਾ ਸਮਰਥਨ ਕਰਦੇ ਹਾਂ ਜੋ ਸਾਰੇ ਅਮਰੀਕੀਆਂ ਦੀ ਡੈਟਾ ਪਰਦੇਦਾਰੀ ਦੀ ਰੱਖਿਆ ਕਰੇਗਾ ਅਤੇ ਸਾਰੀਆਂ ਔਨਲਾਈਨ ਸੇਵਾਵਾਂ ਲਈ ਇਕਸਾਰ ਪਰਦੇਦਾਰੀ ਮਾਪਦੰਡ ਬਣਾਵੇਗਾ।

ਮੈਂ ਇਸ ਮੌਕੇ ਨੂੰ ਸਾਰੇ ਸ਼ਲਾਘਾਯੋਗ ਭਾਈਵਾਲਾਂ ਅਤੇ ਸਹਿਯੋਗੀਆਂ ਲਈ ਸਾਡੀ ਦਿਲੀ ਪ੍ਰਸ਼ੰਸਾ ਜ਼ਾਹਰ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨਾਲ ਅਸੀਂ ਪੂਰੇ ਉਦਯੋਗ ਵਿੱਚ, ਸਰਕਾਰ ਵਿੱਚ ਅਤੇ ਗੈਰ-ਮੁਨਾਫ਼ਾ ਸੰਸਥਾਵਾਂ ਅਤੇ NGOs ਲਈ ਕੰਮ ਕਰਦੇ ਹਾਂ ਜੋ ਸਾਡੇ ਭਾਈਚਾਰੇ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਸੁਰੱਖਿਅਤ ਰੱਖਣ ਦੇ ਸਾਡੇ ਟੀਚੇ ਨੂੰ ਸਾਂਝਾ ਕਰਦੇ ਹਨ। ਅਸੀਂ ਵਿਸ਼ੇਸ਼ ਤੌਰ 'ਤੇ ਕਾਨੂੰਨੀ ਅਮਲੀਕਰਨ ਅਤੇ ਪਹਿਲਾਂ ਸਹਾਇਤਾ ਕਰਨ ਵਾਲ਼ਿਆਂ ਦੇ ਧੰਨਵਾਦੀ ਹਾਂ ਜੋ ਇਹਨਾਂ ਯਤਨਾਂ ਲਈ ਮਹੱਤਵਪੂਰਨ ਹਨ। ਸੰਖੇਪਤਾ ਦੀ ਖਾਤਰ ਅਤੇ ਕਿਸੇ ਦੇ ਛੱਡੇ ਜਾਣ ਦੀ ਭੁੱਲ ਕਰਕੇ, ਮੈਂ ਹਰੇਕ ਨੂੰ ਵਿਅਕਤੀਗਤ ਤੌਰ 'ਤੇ ਸੂਚੀਬੱਧ ਨਹੀਂ ਕਰਾਂਗਾ, ਪਰ ਕਿਰਪਾ ਕਰਕੇ ਸਾਡਾ ਦਿਲੋਂ ਧੰਨਵਾਦ ਸਵੀਕਾਰ ਕਰੋ ਅਤੇ ਅਸੀਂ ਤੁਹਾਡੇ ਅਹਿਸਾਨਮੰਦ ਹਾਂ।

ਅਸੀਂ ਲਗਾਤਾਰ ਆਪਣੇ ਭਾਈਚਾਰੇ ਦੇ ਵਿਚਾਰ ਸੁਣਦੇ ਰਹਿੰਦੇ ਹਾਂ ਕਿ Snapchat ਉਹਨਾਂ ਨੂੰ ਖੁਸ਼ ਰੱਖਣ ਵਿੱਚ ਮਦਦ ਕਰਦੀ ਹੈ ਅਤੇ ਅਸੀਂ ਜਾਣਦੇ ਹਾਂ ਕਿ ਦੋਸਤਾਂ ਅਤੇ ਪਰਿਵਾਰ ਨਾਲ਼ ਸਬੰਧ ਮਾਨਸਿਕ ਸਿਹਤ ਅਤੇ ਤੰਦਰੁਸਤੀ ਲਈ ਮਹੱਤਵਪੂਰਨ ਹਨ। ਅਸੀਂ ਹਾਲ ਹੀ ਵਿੱਚ ਸ਼ਿਕਾਗੋ ਯੂਨੀਵਰਸਿਟੀ ਦੇ ਨੈਸ਼ਨਲ ਓਪੀਨੀਅਨ ਰਿਸਰਚ ਸੈਂਟਰ ਤੋਂ ਖੋਜ ਸ਼ੁਰੂ ਕੀਤੀ ਹੈ ਜਿਸ ਵਿੱਚ ਪਾਇਆ ਗਿਆ ਹੈ ਕਿ Snapchat ਦੀ ਵਰਤੋਂ ਕਰਨ ਵਾਲੇ ਉੱਤਰਦਾਤਾ ਗੈਰ-Snapchatters ਨਾਲੋਂ ਆਪਣੀ ਦੋਸਤੀ ਅਤੇ ਪਰਿਵਾਰ ਨਾਲ ਸਬੰਧਾਂ ਦੀ ਗੁਣਵੱਤਾ ਬਾਰੇ ਵਧੇਰੇ ਸੰਤੁਸ਼ਟੀ ਦੀ ਰਿਪੋਰਟ ਕਰਦੇ ਹਨ। ਸੰਸਾਰ ਵਿੱਚ ਸਕਾਰਾਤਮਕ ਪ੍ਰਭਾਵ ਪਾਉਣ ਦੀ ਸਾਡੀ ਡੂੰਘੀ ਇੱਛਾ ਸਾਨੂੰ ਹਰ ਰੋਜ਼ ਇਹ ਯਕੀਨੀ ਬਣਾਉਣ ਲਈ ਪ੍ਰੇਰਿਤ ਕਰਦੀ ਹੈ ਕਿ ਸਾਡੀ ਸੇਵਾ ਨੂੰ ਸੁਰੱਖਿਅਤ ਅਤੇ ਸਿਹਤਮੰਦ ਤਰੀਕੇ ਨਾਲ਼ ਵਰਤਿਆ ਜਾਵੇ।

ਬੁਨਿਆਦੀ ਤੌਰ 'ਤੇ ਅਸੀਂ ਮੰਨਦੇ ਹਾਂ ਕਿ ਆਨਲਾਈਨ ਗੱਲਬਾਤ ਆਫਲਾਈਨ ਗੱਲਬਾਤ ਤੋਂ ਵੱਧ ਸੁਰੱਖਿਅਤ ਹੋਣੀ ਚਾਹੀਦੀ ਹੈ। ਜਦੋਂ ਕਿ ਅਸੀਂ ਸਮਝਦੇ ਹਾਂ ਕਿ ਆਨਲਾਈਨ ਸੇਵਾਵਾਂ ਦੀ ਵਰਤੋਂ ਨਾਲ਼ ਜੁੜੇ ਸਾਰੇ ਜੋਖਮਾਂ ਨੂੰ ਖਤਮ ਕਰਨਾ ਲਗਭਗ ਅਸੰਭਵ ਹੋ ਸਕਦਾ ਹੈ, ਅਸੀਂ Snapchat ਭਾਈਚਾਰੇ ਨੂੰ ਸੁਰੱਖਿਅਤ ਰੱਖਣ ਵਿੱਚ ਆਪਣਾ ਹਿੱਸਾ ਪਾਉਣ ਲਈ ਅਟੱਲ ਹਾਂ। ਨੌਜਵਾਨ ਸਾਡੇ ਦੇਸ਼ ਦੇ ਭਵਿੱਖ ਦੀ ਨੁਮਾਇੰਦਗੀ ਕਰਦੇ ਹਨ ਅਤੇ ਸਾਨੂੰ ਉਹਨਾਂ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਧੰਨਵਾਦ।

ਖ਼ਬਰਾਂ 'ਤੇ ਵਾਪਸ ਜਾਓ