Snapchatters ਨੂੰ ਉਹਨਾਂ ਦੇ ਅਸਲ ਦੋਸਤਾਂ ਦੇ ਨਾਲ਼ ਸੁਰੱਖਿਅਤ ਢੰਗ ਨਾਲ਼ ਸੰਚਾਰ ਕਰਨ ਵਿੱਚ ਮਦਦ ਕਰਨਾ

17 ਜਨਵਰੀ 2024

ਸ਼ੁਰੂਆਤ ਤੋਂ ਹੀ, ਅਸੀਂ Snapchat ਨੂੰ ਪਰੰਪਰਾਗਤ ਸੋਸ਼ਲ ਮੀਡੀਆ ਤੋਂ ਵੱਖ ਤਰੀਕੇ ਦਾ ਬਣਾਇਆ ਹੈ ਤਾਂ ਜੋ ਲੋਕ ਆਪਣੇ ਕਰੀਬੀ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ਼ ਬਿਨ੍ਹਾਂ ਕਿਸੇ ਦਬਾਅ ਦੇ ਜੁੜ ਸਕਣ ਜੋ ਕਿ ਉਹਨਾਂ ਨੂੰ ਦੂਜੇ ਪਲੇਟਫਾਰਮਾਂ ਤੇ ਮਹਿਸੂਸ ਹੁੰਦਾ ਹੈ। ਜ਼ਿਆਦਾਤਰ ਕਿਸ਼ੋਰ Snapchat ਦੀ ਵਰਤੋਂ ਆਪਣੇ ਦੋਸਤਾਂ ਦੇ ਛੋਟੇ ਜਿਹੇ ਸਰਕਲ ਵਿੱਚ ਗੱਲ ਕਰਨ ਲਈ ਮੈਸੇਜਿੰਗ ਸੇਵਾ ਦੇ ਤੌਰ ਤੇ ਕਰਦੇ ਹਨ, ਨਾ ਕਿ ਢਿੱਲੀ ਜਾਣ-ਪਛਾਣ ਵਾਲ਼ਿਆਂ ਦੇ ਵੱਡੇ ਨੈੱਟਵਰਕ ਬਣਾਉਣ ਜਾਂ ਆਪਣੇ ਵਿਚਾਰਾਂ ਨੂੰ ਲੋਕਾਂ ਦੇ ਵੱਡੇ ਸਮੂਹ ਦੇ ਨਾਲ਼ ਸਾਂਝਾ ਕਰਨ ਲਈ। ਉਦਾਹਰਨ ਲਈ, ਅਮਰੀਕੀ ਕਿਸ਼ੋਰ Snapchat ਦੀ ਵਰਤੋਂ ਔਸਤਨ 5 ਦੋਸਤਾਂ ਨਾਲ਼ ਗੱਲਬਾਤ ਕਰਨ ਲਈ ਕਰਦੇ ਹਨ।

ਸਾਡਾ ਟੀਚਾ ਸਾਰੇ Snapchatters - ਅਤੇ ਖ਼ਾਸ ਕਰਕੇ ਸਾਡੇ ਭਾਈਚਾਰੇ ਦੇ 13-17 ਸਾਲ ਦੀ ਉਮਰ ਜਵਾਨ ਮੈਂਬਰਾਂ ਲਈ ਸਿਹਤਮੰਦ ਅਤੇ ਸੁਰੱਖਿਅਤ ਮਾਹੌਲ ਦੇਣਾ ਹੈ। ਸੁਰੱਖਿਆ ਅਤੇ ਪਰਦੇਦਾਰੀ ਲਈ ਸਾਡਾ ਦ੍ਰਿਸ਼ਟੀਕੋਣ ਸਾਡੇ ਪਲੇਟਫਾਰਮ ਦੇ ਵਿਲੱਖਣ ਡਿਜ਼ਾਈਨ ਨਾਲ਼ ਸ਼ੁਰੂ ਹੁੰਦਾ ਹੈ ਅਤੇ ਇਸ ਵਿੱਚ ਕਿਸ਼ੋਰ Snapchatters ਲਈ ਵਾਧੂ ਸੁਰੱਖਿਆ ਉਪਾਅ ਸ਼ਾਮਲ ਹਨ।

ਜਿਵੇਂ-ਜਿਵੇਂ ਆਨਲਾਈਨ ਜੋਖਮ ਵਿਕਸਿਤ ਹੋਣਾ ਜਾਰੀ ਰੱਖਦੇ ਹਨ, ਅਸੀਂ ਲਗਾਤਾਰ ਇਹਨਾਂ ਸੁਰੱਖਿਆਵਾਂ ਦੀ ਸਮੀਖਿਆ ਅਤੇ ਮਜ਼ਬੂਤੀ ਕਰ ਰਹੇ ਹਾਂ, ਜਿਸ ਵਿੱਚ ਸ਼ਾਮਲ ਹਨ:

  • ਅਣਚਾਹੇ ਸੰਪਰਕ ਦੇ ਖਿਲਾਫ ਸੁਰੱਖਿਆ ਗਾਰਡ। ਜਦੋਂ ਕੋਈ ਨੌਜਵਾਨ Snapchat 'ਤੇ ਕਿਸੇ ਹੋਰ ਵਿਅਕਤੀ ਨਾਲ ਸੰਚਾਰ ਕਰਦਾ ਹੈ, ਤਾਂ ਅਸੀਂ ਚਾਹੁੰਦੇ ਹਾਂ ਕਿ ਉਹ ਅਜਿਹਾ ਵਿਅਕਤੀ ਹੋਵੇ ਜੋ ਉਸ ਨੂੰ ਅਸਲ ਵਿੱਚ ਜਾਣਦਾ ਹੋਵੇ, ਇਸ ਲਈ ਅਸੀਂ ਉਹਨਾਂ ਨੂੰ ਕਿਸੇ ਅਜਨਬੀ ਵੱਲੋਂ ਖੋਜਿਆ ਜਾਣਾ ਮੁਸ਼ਕਲ ਬਣਾਉਂਦੇ ਹਾਂ। ਅਜਿਹਾ ਕਰਨ ਲਈ ਸਾਨੂੰ:

    • ਦੋ ਵਿਅਕਤੀਆਂ ਦਾ ਇਕ-ਦੂਜੇ ਨੂੰ ਦੋਸਤ ਮੰਨਣਾ ਲੋੜੀਂਦਾ ਹੈ ਜਾਂ ਪਹਿਲਾਂ ਤੋਂ ਮੌਜ਼ੂਦ ਫੋਨ ਸੰਪਰਕ ਹੋਣ ਨਾਲ ਪਹਿਲਾਂ ਹੀ ਸਿੱਧਾ ਸੰਚਾਰ ਸ਼ੁਰੂ ਕਰ ਸਕਦੇ ਹਨ।

    • ਕਿਸ਼ੋਰਾਂ ਨੂੰ ਖੋਜ ਨਤੀਜਿਆਂ ਵਿੱਚ ਬੇਤਰਤੀਬੀ ਨਾਲ ਕਿਸੇ ਵਿਅਕਤੀ ਨੂੰ ਦਿਸਣ ਤੋਂ ਰੋਕੋ, ਜਦੋਂ ਤੱਕ ਕਿ ਉਹਨਾਂ ਦੇ ਦੋਸਤ ਜਾਂ ਸੰਪਰਕ ਸਮਾਨ ਨਹੀਂ ਹੁੰਦੇ ਹਨ।

    • ਕਿਸ਼ੋਰਾਂ ਨੂੰ ਚੇਤਾਵਨੀ ਦਿਖਾਓ ਜੇਕਰ ਕੋਈ ਵਿਆਕਤੀ ਜਿਸਦੇ ਸਾਂਝੇ ਦੋਸਤ ਨਹੀਂ ਹਨ, ਉਹਨਾਂ ਨਾਲ ਚੈਟ ਕਰਨ ਦੀ ਕੋਸ਼ਿਸ਼ ਕਰਦਾ ਹੈ।

  • ਜਨਤਕ ਸਮਾਜਿਕ ਤੁਲਨਾ ਵਿਸ਼ੇਸ਼ਤਾਵਾਂ ਨੂੰ ਸੀਮਿਤ ਕਰਨਾ। Snapchat ਲੋਕਾਂ ਨੂੰ ਇਹ ਪ੍ਰਗਟ ਕਰਨ ਵਿੱਚ ਆਰਾਮਦਾਇਕ ਮਹਿਸੂਸ ਕਰਨ ਵਿੱਚ ਮਦਦ ਕਰਨ ਲਈ ਮੌਜੂਦ ਹੈ ਕਿ ਉਹ ਆਪਣੇ ਅਸਲ ਦੋਸਤਾਂ ਦੇ ਨਾਲ਼ ਕਿਵੇਂ ਹਨ, ਜਿਵੇਂਕਿ ਉਹ ਆਪਣੇ ਅਸਲ ਜੀਵਨ ਵਿੱਚ ਉਹਨਾਂ ਨਾਲ਼ ਗੱਲਬਾਤ ਕਰਦੇ ਹਨ ਉਸਦੇ ਬਿਲਕੁਲ ਸਮਾਨ ਹੈ। ਇਹੀ ਕਾਰਨ ਹੈ ਕਿ Snapchat ਅੰਤਹੀਣ ਫੀਡ ਲਈ ਨਹੀਂ ਖੁੱਲ੍ਹਦੀ ਹੈ ਅਤੇ ਸੁਨੇਹੇ ਪੂਰਵ-ਨਿਰਧਾਰਤ ਤੌਰ 'ਤੇ ਲੋਕਾਂ ਨੂੰ ਵਿਅਕਤੀਗਤ ਰੂਪ ਵਿੱਚ ਜਾਂ ਫੋਨ ਉੱਤੇ ਗੱਲ ਕਰਨ ਦੇ ਤਰੀਕੇ ਵਾਂਗ ਮਿਟਾ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ, ਅਸੀਂ:

    • ਜਨਤਕ ਟਿੱਪਣੀਆਂ ਅਤੇ ਲਾਈਕ ਦੀ ਪੇਸ਼ਕਸ਼ ਨਹੀਂ ਕਰਦੇ ਜਦੋਂ ਤੁਸੀਂ ਆਪਣੇ ਦੋਸਤਾਂ ਨਾਲ਼ ਗੱਲਬਾਤ ਕਰਦੇ ਹੋ।

    • ਜਨਤਕ ਸਮੂਹਾਂ ਦੀ ਪੇਸ਼ਕਸ਼ ਨਹੀਂ ਕਰਦੇ, ਜੋ ਕਿ ਅਚਾਨਕ ਨੁਕਸਾਨਦੇਹ ਵਿਵਹਾਰਾਂ ਵਿੱਚ ਆਉਣ ਦੇ ਜੋਖਮ ਨੂੰ ਘਟਾਉਂਦਾ ਹੈ।

    • ਜਨਤਕ ਦੋਸਤ ਸੂਚੀਆਂ ਦੀ ਪੇਸ਼ਕਸ਼ ਨਹੀਂ ਕਰਦੇ।

  • ਸੱਮਗਰੀ ਦਾ ਸਖਤ ਸੰਚਾਲਨ। Snapchat 'ਤੇ ਪਾਉਣ ਜਾਂ ਪ੍ਰਚਾਰਨ ਵਾਲੀ ਸਮੱਗਰੀ ਬਾਰੇ ਸਾਡੇ ਕੋਲ ਸਖਤ ਨਿਯਮ ਹਨ। ਉਦਾਹਰਨ ਵੱਜੋਂ, ਸਪੌਟਲਾਈਟ 'ਤੇ ਸਮੱਗਰੀ ਜ਼ਿਆਦਾ ਦਰਸ਼ਕਾਂ ਕੋਲ ਪਹੁੰਚਣ ਤੋਂ ਪਹਿਲਾਂ, ਮਨੁੱਖੀ ਅਤੇ ਸਵੈਚਲਤ ਸਮੀਖਿਆ ਵਿੱਚੋਂ ਗੁਜਰਦੀ ਹੈ। ਅਸੀਂ ਐਪ 'ਤੇ ਲਾਈਵ-ਸਟ੍ਰੀਮਿੰਗ ਦੀ ਪੇਸ਼ਕਸ਼ ਨਹੀਂ ਕਰਦੇ, ਅਤੇ ਅਸੀਂ ਆਪਣੇ ਐਲਗੋਰਿਦਮਾਂ ਨੂੰ ਗਲਤ ਜਾਣਕਾਰੀ ਜਾਂ ਨੁਕਸਾਨਦੇਹ ਸਮੱਗਰੀ ਦੇ ਫੈਲਣ ਦੇ ਪੱਖ ਵਿੱਚ ਪ੍ਰੋਗਰਾਮ ਨਹੀਂ ਕਰਦੇ। ਕਿਸ਼ੋਰਾਂ ਨੂੰ ਅਢੁਕਵੀਂ ਜਨਤਕ ਸਮੱਗਰੀ ਦੇ ਸੰਪਰਕ ਵਿੱਚ ਆਉਣ ਤੋਂ ਬਚਾਉਣ ਲਈ ਅਸੀਂ:

    • ਸਮੱਗਰੀ ਹਟਾਉਂਦੇ ਹਾਂ ਜੋ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਦੀ ਹੈ। 

    • ਕਿਸ਼ੋਰਾਂ ਲਈ ਸੁਝਾਅ ਦੇਣ ਵਾਲ਼ੀ ਅਤੇ ਸੰਵੇਦਨਸ਼ੀਲ ਸਮੱਗਰੀ ਨੂੰ ਫ਼ਿਲਟਰ ਆਉਟ ਕਰਦੇ ਹਾਂ।

    • ਮਾਪਿਆਂ ਨੂੰ ਸਾਡੇ ਪਰਿਵਾਰ ਕੇਂਦਰ ਔਜ਼ਾਰਾਂ ਦੀ ਵਰਤੋਂ ਕਰਕੇ ਆਪਣੇ ਕਿਸ਼ੋਰਾਂ ਲਈ ਹੋਰ ਵੀ ਸਖਤ ਸਮੱਗਰੀ ਨਿਯੰਤਰਣ ਸੈੱਟ ਕਰਨ ਦੀ ਇਜਾਜ਼ਤ ਦਿੰਦੇ ਹਾਂ।

  • Snapchatters ਦੀ ਸਹਾਇਤਾ ਕਰਨ ਲਈ ਤੁਰੰਤ ਕਾਰਵਾਈ ਕਰਦੇ ਹਾਂ ਅਸੀਂ ਸਰਲ ਔਜ਼ਾਰ ਦਿੰਦੇ ਹਾਂ ਜੋ ਕਿਸੇ ਵੀ Snapchatter ਨੂੰ ਕਿਸੇ ਹੋਰ ਖਾਤੇ ਨੂੰ ਬਲੌਕ ਕਰਨ ਅਤੇ ਸਮੱਗਰੀ ਜਾਂ ਖਾਤਿਆਂ ਨਾਲ ਸੰਬੰਧਿਤ ਰਿਪੋਰਟ ਕਰਨ ਦੀ ਦਿੰਦੇ ਹਨ। ਸਾਡੇ ਕੋਲ਼ ਇੱਕ ਗਲੋਬਲ ਟੀਮ ਹੈ ਜੋ ਹਰ ਸਮੇਂ ਸਾਨੂੰ ਪ੍ਰਾਪਤ ਹੋਈ ਰਿਪੋਰਟ ਦੀ ਸਮੀਖਿਆ ਕਰਦੀ ਹੈ ਅਤੇ ਤੁਰੰਤ ਕਾਰਵਾਈ ਕਰਦੀ ਹੈ। ਇਸ ਤੋਂ ਇਲਾਵਾ, ਇਹ ਜਾਣਨਾ ਜ਼ਰੂਰੀ ਹੈ ਕਿ:

    • ਜਦੋਂ ਕਿ Snapchat ਗੱਲਾਂਬਾਤਾਂ ਪੂਰਵ-ਨਿਰਧਾਰਤ ਤੌਰ 'ਤੇ ਮਿਟਾ ਦਿੱਤੀਆਂ ਜਾਂਦੀਆਂ ਹਨ, ਅਸੀਂ ਅਕਸਰ ਡੈਟਾ ਬਣਾਈ ਰੱਖਣ ਅਤੇ ਕਾਨੂੰਨ ਅਮਲੀਕਰਨ ਜਾਂਚਾਂ ਵਿੱਚ ਸਹਿਯੋਗ ਦੇਣ ਲਈ ਵੀ ਸਮਰੱਥ ਹੁੰਦੇ ਹਾਂ। ਉਦਾਹਰਨ ਵੱਜੋਂ, ਜਦੋਂ ਅਸੀਂ ਅਵੈਧ ਸਮੱਗਰੀ ਹਟਾਉਂਦੇ ਹਾਂ, ਤਾਂ ਅਸੀਂ ਉਸਨੂੰ ਲੰਬੇ ਸਮੇਂ ਤੱਕ ਆਪਣੇ ਕੋਲ ਰੱਖਦੇ ਹਾਂ।

    • ਰਿਪੋਰਟ ਕਰਨਾ ਅਸਲ ਵਿੱਚ ਮਹੱਤਵਪੂਰਨ ਹੈ - ਇਹ ਸਾਨੂੰ ਜਲਦੀ ਨਾਲ ਸੰਬੰਧਿਤ ਸਮੱਗਰੀ ਦੀ ਸਮੀਖਿਆ ਕਰਨ ਦਿੰਦਾ ਹੈ। ਜੇਕਰ ਸਾਨੂੰ ਲਗਦਾ ਹੈ ਕਿ ਇਹ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਦੀ ਹੈ, ਤਾਂ ਅਸੀਂ ਇਸਨੂੰ ਹਟਾ ਦੇਵਾਂਗੇ। ਸਾਨੂੰ ਰਿਪੋਰਟ ਭੇਜਣ ਲਈ ਤੁਹਾਡੇ ਕੋਲ਼ Snapchat ਖਾਤਾ ਹੋਣਾ ਜ਼ਰੂਰੀ ਨਹੀਂ ਹੈ — ਅਸੀਂ ਆਨਲਾਈਨ ਔਜ਼ਾਰਾਂ ਦੀ ਪੇਸ਼ਕਸ਼ ਕਰਦੇ ਹਾਂ ਜਿਨ੍ਹਾਂ ਦੀ ਵਰਤੋਂ ਕੋਈ ਵੀ ਕਰ ਸਕਦਾ ਹੈ ਜਿਸ ਵਿੱਚ ਮਾਤਾ-ਪਿਤਾ ਵੀ ਸ਼ਾਮਲ ਹਨ।

    • ਕਿਸੇ ਮਾਮਲੇ ਵਿੱਚ ਜਿੱਥੇ ਕਿਸੇ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ, ਅਸੀਂ ਕਨੂੰਨੀ ਅਮਲੀਕਰਨ ਨੂੰ ਘਟਨਾ ਦੀ ਛੇਤੀ ਤੋਂ ਛੇਤੀ ਇਤਲਾਹ ਦਵਾਂਗੇ।

  • ਮਾਤਾ-ਪਿਤਾ ਲਈ ਔਜ਼ਾਰ ਅਤੇ ਸਰੋਤ। ਜਿਵੇਂ Snapchat ਨੂੰ ਅਸਲ-ਸੰਸਾਰ ਦੇ ਮਨੁੱਖੀ ਵਿਵਹਾਰਾਂ ਦੀ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਸੀ, ਅਸੀਂ ਮਾਤਾ-ਪਿਤਾ ਲਈ ਇਨ-ਐਪ ਔਜ਼ਾਰਾਂ ਦੀ ਪੇਸ਼ਕਸ਼ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਅਸਲ ਜੀਵਨ ਵਿੱਚ ਸੁਰੱਖਿਆ ਬਾਰੇ ਗੱਲਬਾਤ ਕਰਨ ਲਈ ਤਿਆਰ ਕੀਤਾ ਹੈ। ਸਾਡਾ ਪਰਿਵਾਰ ਕੇਂਦਰ ਮਾਤਾ-ਪਿਤਾ ਨੂੰ ਇਹ ਇਜਾਜ਼ਤ ਦਿੰਦਾ ਹੈ:

    • ਦੇਖਣਾ ਕਿ ਉਹਨਾਂ ਦੇ ਕਿਸ਼ੋਰ ਕਿਸਦੇ ਦੋਸਤ ਹਨ ਅਤੇ ਉਹ ਕਿੰਨੀ ਵਾਰ ਗੱਲ ਕਰ ਰਹੇ ਹਨ, ਪਰ ਉਹਨਾਂ ਦੀਆਂ ਗੱਲਾਂਬਾਤਾਂ ਵਿਚਲੇ ਸੁਨੇਹੇ ਨਹੀਂ।

    • ਕਿਸੇ ਹੋਰ Snapchatter ਦੀ ਰਿਪੋਰਟ ਕਰਨਾ ਜਿਸ ਬਾਰੇ ਉਹ ਚਿੰਤਿਤ ਹਨ, ਸਿੱਧਾ ਇਹਨਾਂ ਔਜ਼ਾਰਾਂ ਰਾਹੀਂ।

    • ਉਹਨਾਂ ਦੇ ਕਿਸ਼ੋਰ ਦੀਆਂ ਪਰਦੇਦਾਰੀ ਅਤੇ ਸੁਰੱਖਿਆ ਸੈਟਿੰਗਾਂ ਦੇਖੋ।


ਅਸੀਂ ਸਾਰੇ ਹੁਣ ਆਪਣੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਆਨਲਾਈਨ ਜਿਉਂਦੇ ਹਾਂ, ਅਤੇ ਅਸੀਂ ਆਨਲਾਈਨ ਖਤਰਿਆਂ ਤੋਂ ਸੁਚੇਤ ਰਹਿਣ ਅਤੇ ਉਹਨਾਂ ਨਾਲ਼ ਨਜਿੱਠਣ ਲਈ ਤਿਆਰ ਮਹਿਸੂਸ ਕਰਨ ਵਾਸਤੇ ਕਿਸ਼ੋਰਾਂ ਅਤੇ ਮਾਪਿਆਂ ਦੀ ਮਦਦ ਕਰਨਾ ਚਾਹੁੰਦੇ ਹਾਂ। ਇੱਥੇ ਸਾਡਾ ਕੰਮ ਕਦੇ ਵੀ ਖਤਮ ਨਹੀਂ ਹੋਵੇਗਾ, ਅਤੇ ਅਸੀਂ ਕਈ ਸਾਰੇ ਮਾਹਰਾਂ, ਸੁਰੱਖਿਆ ਸਮੂਹਾਂ, ਅਤੇ ਮਾਤਾ-ਪਿਤਾ ਦੇ ਧੰਨਵਾਦੀ ਹਾਂ ਜੋ ਸਾਡੇ ਸੁਰੱਖਿਆ, ਔਜ਼ਾਰਾਂ ਅਤੇ ਸਰੋਤਾਂ ਨੂੰ ਸੂਚਿਤ ਰੱਖਣਾ ਜਾਰੀ ਰੱਖਦੇ ਹਨ।

ਖ਼ਬਰਾਂ 'ਤੇ ਵਾਪਸ ਜਾਓ