logoSnap Values
Recommendation Eligibility
Recommendation Eligibility
ਸਿਫਾਰਸ਼ ਯੋਗਤਾ

ਗੁਣਵੱਤਾ

ਮਨਾਹੀ, ਅਸੀਂ ਇਸ ਦੀ ਮਨਾਹੀ ਕਰਦੇ ਹਾਂ:

ਵੋਟਾਂ ਜੋ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਬਾਰੇ ਸਵਾਲ ਪੁੱਛਦੀਆਂ ਹਨ

ਇਸ ਵਿੱਚ ਵਰਤੋਂਕਾਰਾਂ ਦੇ ਨਸਲੀ ਜਾਂ ਨਸਲੀ ਮੂਲ, ਰਾਜਨੀਤਿਕ ਰਾਏ, ਧਾਰਮਿਕ ਜਾਂ ਦਾਰਸ਼ਨਿਕ ਵਿਸ਼ਵਾਸ, ਵਪਾਰਕ ਸੰਘ ਦੀ ਸਦੱਸਤਾ, ਨਿੱਜੀ ਸਿਹਤ ਜਾਂ ਜਿਨਸੀ ਜੀਵਨ ਸ਼ਾਮਲ ਹੈ, ਪਰ ਇਸ ਤੱਕ ਸੀਮਿਤ ਨਹੀਂ ਹੈ।

ਸਿਫਾਰਸ਼ ਲਈ ਯੋਗ ਨਹੀਂ:

ਸਾਰੀ ਸਮੱਗਰੀ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਜਾਣਾ ਚਾਹੀਦਾ ਹੈ ਜੋ ਉਦਯੋਗ ਦੇ ਵਾਜ਼ਬ ਢੰਗ-ਤਰੀਕਿਆਂ ਦੇ ਅਨੁਕੂਲ ਹੋਵੇ। ਅੱਗੇ ਦਿੱਤੇ ਸਿਫਾਰਸ਼ ਲਈ ਯੋਗ ਨਹੀਂ ਹਨ:

ਮਾੜੀ ਵੀਡੀਓ ਗੁਣਵੱਤਾ

ਜਿਵੇਂ ਕਿ ਧੁੰਦਲੀਆਂ ਘੱਟ-ਰੈਜ਼ੋਲੂਸ਼ਨ ਜਾਂ ਬਹੁਤ ਜ਼ਿਆਦਾ ਪਿਕਸਲ ਕੀਤੀਆਂ ਤਸਵੀਰਾਂ, ਗਲਤ ਦਿਸ਼ਾ-ਸਥਿਤੀ ਜਿਸ ਲਈ ਵਰਤੋਂਕਾਰ ਨੂੰ ਆਪਣੀ ਸਕ੍ਰੀਨ ਨੂੰ ਖੜ੍ਹਵੇਂ ਤੋਂ ਲੇਟਵੇਂ ਵਿੱਚ ਘੁੰਮਾਉਣ ਦੀ ਲੋੜ ਹੋਵੇਗੀ, ਵੀਡੀਓਜ਼ ਜਿਨ੍ਹਾਂ ਵਿੱਚ ਗਲਤੀ ਨਾਲ ਆਡੀਓ ਦੀ ਘਾਟ ਹੈ, ਆਦਿ।

ਲਿਸ਼ਕਾਂ ਜਾਂ ਤੇਜ਼ ਰੋਸ਼ਨੀਆਂ

ਫੋਟੋ-ਸੰਵੇਦਨਸ਼ੀਲ ਵਰਤੋਂਕਾਰਾਂ ਲਈ ਚੇਤਾਵਨੀ ਤੋਂ ਬਿਨਾਂ।

ਨਾ ਪੜ੍ਹੀ ਜਾਂ ਨਾ ਸਮਝੀ ਜਾ ਸਕਣ ਵਾਲੀ ਭਾਈਵਾਲ ਟਾਇਲ ਲਿਖਤ

ਇਹ ਲੋਗੋਆਂ ਜਾਂ ਸੁਰਖੀਆਂ 'ਤੇ ਲਾਗੂ ਹੁੰਦਾ ਹੈ ਜਿਨ੍ਹਾਂ ਨੂੰ ਵੱਡੇ ਅੱਖਰ, ਵਿਰਾਮ ਚਿੰਨ੍ਹ, ਚਿੰਨ੍ਹਾਂ ਜਾਂ ਇਮੋਜੀਆਂ ਵਿੱਚ ਗੜਬੜੀਆਂ ਦੇ ਕਾਰਨ ਪੜ੍ਹਨਾ ਮੁਸ਼ਕਲ ਹੋ ਸਕਦਾ ਹੈ।

ਪਲੇਟਫਾਰਮ ਤੋਂ ਬਾਹਰਲੇ ਲਿੰਕ

ਹੋਰ ਸੁਨੇਹਾ ਸੇਵਾਵਾਂ, ਸੋਸ਼ਲ ਮੀਡੀਆ ਪਲੇਟਫਾਰਮਾਂ ਜਾਂ ਕਲਾਉਡ ਸਟੋਰੇਜ ਸਰਵਰਾਂ ਦੇ (URLs, QR ਕੋਡ ਆਦਿ)। ਤੁਸੀਂ ਆਪਣੀ ਖੁਦ ਦੀ ਕਹਾਣੀ ਜਾਂ ਪ੍ਰੋਫਾਈਲ 'ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਲਿੰਕ ਕਰਨ ਲਈ ਸੁਤੰਤਰ ਹੋ, ਪਰ ਉਹ ਪ੍ਰਚਾਰ ਲਈ ਯੋਗ ਨਹੀਂ ਹੋਣਗੇ। (ਧਿਆਨ ਦਿਓ: ਡਿਸਕਵਰ ਵਿੱਚ ਅਸੀਂ ਵਰਤੋਂਕਾਰ ਦੀ ਕਹਾਣੀ ਦੇ ਅੰਦਰ Snaps 'ਤੇ ਕੁਝ ਭਰੋਸੇਯੋਗ URLs ਲਈ ਰਿਆਇਤ ਦਿੰਦੇ ਹਾਂ, ਪਰ ਉਹ Snaps ਟਾਇਲਾਂ ਵਜੋਂ ਵਿਖਾਉਣ ਲਈ ਯੋਗ ਨਹੀਂ ਹਨ।)

ਖਾਤਿਆਂ ਦਾ ਪ੍ਰਚਾਰ

ਹੋਰ ਸੁਨੇਹਾ ਸੇਵਾਵਾਂ ਜਾਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ। ਉਦਾਹਰਨ ਲਈ, ਵਰਤੋਂਕਾਰ ਨਾਮ ਕਿਸੇ ਵੱਖਰੇ ਸੋਸ਼ਲ ਮੀਡੀਆ ਜਾਂ ਸੁਨੇਹਾ ਐਪ ਦੇ ਨਾਮ ਜਾਂ ਲੋਗੋ ਨਾਲ ਜੋੜਿਆ ਹੈ। (ਧਿਆਨ ਦਿਓ: ਅਸੀਂ ਉਦੋਂ ਰਿਆਇਤਾਂ ਦਿੰਦੇ ਹਾਂ ਜਦੋਂ Snap ਅਸਲ ਰਚਨਾਕਾਰ ਨਾਲ ਸਮੱਗਰੀ ਜੋੜ ਰਹੀ ਹੋਵੇ ਅਤੇ ਮੂਲ, ਤਬਦੀਲੀ ਟਿੱਪਣੀਆਂ ਸ਼ਾਮਲ ਕਰ ਰਹੀ ਹੋਵੇ)।

ਖਾਤਿਆਂ ਦਾ ਪ੍ਰਚਾਰ

ਹੋਰ ਸੁਨੇਹਾ ਸੇਵਾਵਾਂ ਜਾਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ। ਉਦਾਹਰਨ ਲਈ, ਵਰਤੋਂਕਾਰ ਨਾਮ ਕਿਸੇ ਵੱਖਰੇ ਸੋਸ਼ਲ ਮੀਡੀਆ ਜਾਂ ਸੁਨੇਹਾ ਐਪ ਦੇ ਨਾਮ ਜਾਂ ਲੋਗੋ ਨਾਲ ਜੋੜਿਆ ਹੈ। (ਧਿਆਨ ਦਿਓ: ਅਸੀਂ ਉਦੋਂ ਰਿਆਇਤਾਂ ਦਿੰਦੇ ਹਾਂ ਜਦੋਂ Snap ਅਸਲ ਰਚਨਾਕਾਰ ਨਾਲ ਸਮੱਗਰੀ ਜੋੜ ਰਹੀ ਹੋਵੇ ਅਤੇ ਮੂਲ, ਤਬਦੀਲੀ ਟਿੱਪਣੀਆਂ ਸ਼ਾਮਲ ਕਰ ਰਹੀ ਹੋਵੇ)।

ਗੈਰ-ਮੂਲ ਸਮੱਗਰੀ
  • ਉਹ ਸਮੱਗਰੀ ਪੋਸਟ ਕਰਨਾ ਜੋ ਤੁਸੀਂ ਨਹੀਂ ਬਣਾਈ ਅਤੇ ਜਿਸ ਨੂੰ ਤੁਸੀਂ ਰਚਨਾਤਮਕ ਤਰੀਕੇ ਨਾਲ ਨਹੀਂ ਬਦਲਿਆ ਹੈ (ਸਮਾਲੋਚਨਾ, ਪ੍ਰਤੀਕਿਰਿਆਵਾਂ ਆਦਿ ਰਾਹੀਂ) 

  • ਘੱਟ ਕੋਸ਼ਿਸ਼ ਵਾਲੀ "ਪ੍ਰਤੀਕਿਰਿਆ" ਸਮੱਗਰੀ ਜੋ ਕਿਸੇ ਹੋਰ ਦੀ ਸਮੱਗਰੀ ਨੂੰ ਦੁਬਾਰਾ ਪੋਸਟ ਕਰਨ ਦਾ ਬਹਾਨਾ ਹੈ

  • ਇੱਕੋ ਸਮੱਗਰੀ ਨੂੰ ਵਾਰ-ਵਾਰ ਘੱਟੋ-ਘੱਟ ਰਚਨਾਤਮਕ ਫ਼ਰਕ ਦੇ ਨਾਲ ਪੋਸਟ ਕਰਨਾ, ਚਾਹੇ ਉਹ ਤੁਹਾਡੀ ਆਪਣੀ ਹੋਵੇ ਜਾਂ ਕਿਸੇ ਹੋਰ ਦੀ